ਗੁਰਦਾਸਪੁਰ: ਪੰਜਾਬ ਸਰਕਾਰ ਵੱਲੋਂ ਬੇਅਦਬੀ ਮਾਮਲੇ ਦੀ ਜਾਂਚ ਲਈ ਨਵੀਂ SIT ਦਾ ਗਠਨ ਕਰ ਦਿੱਤਾ ਗਿਆ ਹੈ।ਇਸ ਮਗਰੋਂ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਠੀਕ ਦੱਸਿਆ ਹੈ, ਪਰ ਨਾਲ ਹੀ SIT  ਦੀ ਜਾਂਚ ਲਈ ਤਹਿ ਕੀਤੇ ਸਮੇਂ ਤੇ ਸਵਾਲ ਵੀ ਚੁੱਕੇ ਹਨ।



ਬਾਜਵਾ ਨੇ ਕਿਹਾ ਕਿ, "ਜਾਂਚ ਲਈ ਜੋ ਛੇ ਮਹੀਨੇ ਦਾ ਸਮਾਂ ਤੈਅ ਕੀਤਾ ਗਿਆ ਹੈ ਉਹ ਠੀਕ ਫੈਸਲਾ ਨਹੀਂ ਹੈ।ਬਲਕਿ ਲੋਕਾਂ ਦਾ ਤਾਂ ਪਹਿਲਾਂ ਹੀ ਜਾਂਚ ਤੋਂ ਭਰੋਸਾ ਉੱਠ ਚੁੱਕਾ ਹੈ।ਇਸ ਲਈ ਨਵੀਂ SIT ਨੂੰ ਜਲਦ ਤੋਂ ਜਲਦ 1-2 ਮਹੀਨੇ ਅੰਦਰ ਜਾਂਚ ਪੂਰੀ ਕਰ ਆਪਣੀ ਰਿਪੋਰਟ ਸਰਕਾਰ ਨੂੰ ਸੌਂਪਣੀ ਚਾਹੀਦੀ ਹੈ।ਸਰਕਾਰ ਵੀ ਇਸ ਰਿਪੋਰਟ ਨੂੰ ਫਾਸਟ ਟਰੈਕ ਕੋਰਟ 'ਚ ਲੈ ਕੇ ਜਾਵੇ ਤਾਂ ਜੋ ਕੋਈ ਵੀ ਦੋਸ਼ੀ ਹੈ ਉਸ ਖਿਲਾਫ਼ ਜਲਦ ਕੋਈ ਠੋਸ ਕਾਰਵਾਈ ਕਰਕੇ ਬਣਦੀ ਸਜ਼ਾ ਦਿੱਤੀ ਜਾਵੇ।"

ਇਸ ਦੇ ਨਾਲ ਹੀ ਬਾਜਵਾ ਨੇ ਕੋਰੋਨਾਵਾਇਰਸ ਬਾਰੇ ਬੋਲਦੇ ਹੋਏ ਕਿਹਾ ਕਿ, ਪੰਜਾਬ ਵਿੱਚ ਕੋਵਿਡ19 ਨੂੰ ਲੈ ਕੇ ਹਾਲਾਤ ਠੀਕ ਨਹੀਂ ਹਨ।ਉਨ੍ਹਾਂ ਕਿਹਾ ਕਿ ਪਹਿਲਾਂ ਇਹ ਵਾਇਰਸ ਸ਼ਹਿਰਾਂ 'ਚ ਜ਼ਿਆਦਾ ਸੀ ਜਦਕਿ ਹੁਣ ਇਹ ਪਿੰਡਾਂ 'ਚ ਆਪਣਾ ਕਹਿਰ ਫੈਲਾ ਰਿਹਾ ਹੈ।ਬਾਜਵਾ ਨੇ ਕਿਹਾ ਕਿ ਸਰਕਾਰ ਅਤੇ ਸਿਹਤ ਵਿਭਾਗ ਇਸ ਵਾਇਰਸ ਤੇ ਕਾਬੂ ਪਾਉਣ ਲਈ ਆਪਣਾ ਕੰਮ ਪੂਰੀ ਤਨਦੇਹੀ ਨਾਲ ਕਰ ਰਹੇ ਹਨ।ਉਨ੍ਹਾਂ ਅੱਗੇ ਕਿਹਾ ਕਿ ਲੋਕ ਇਸ ਜੰਗ ਵਿੱਚ ਸਾਥ ਨਹੀਂ ਦੇ ਰਹੇ ਅਤੇ ਬਿਮਾਰੀ ਵਿਗੜਣ ਮਗਰੋਂ ਹੀ ਇਲਾਜ ਲਈ ਆ ਰਹੇ ਹਨ।ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਅਤੇ ਦੂਜਿਆਂ ਦਾ ਬਚਾਅ ਕਰਨ।


 


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ