Punjab Holidays: ਪੰਜਾਬ ਵਿੱਚ ਇਸ ਸਮੇਂ ਸੰਘਣੀ ਧੁੰਦ ਅਤੇ ਲਗਾਤਾਰ ਵੱਧ ਰਹੀ ਠੰਡ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਦੱਸ ਦੇਈਏ ਕਿ ਕਈ ਸੂਬਿਆਂ ਵਿੱਚ 1 ਜਨਵਰੀ ਨੂੰ ਸਕੂਲ ਖੁੱਲ੍ਹ ਜਾਣਗੇ ਅਤੇ ਕਈਆਂ ਵਿੱਚ ਹੋਰ ਛੁੱਟੀਆਂ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ। ਫਿਲਹਾਲ ਪੰਜਾਬ ਦੇ ਸਕੂਲਾਂ ਵਿੱਚ ਇਸ ਵੇਲੇ ਸਰਦੀ ਦੀਆਂ ਛੁੱਟੀਆਂ ਚੱਲ ਰਹੀਆਂ ਹਨ। ਉੱਥੇ ਹੀ ਜਨਵਰੀ ਮਹੀਨੇ ਵੀ ਛੁੱਟੀਆਂ ਕਾਰਨ ਮੌਜਾਂ ਲੱਗਣ ਵਾਲੀਆਂ ਹਨ। ਇਸ ਮਹੀਨੇ ਜਿੱਥੇ 26 ਜਨਵਰੀ ਦੀ ਸਰਕਾਰੀ ਛੁੱਟੀ ਆਉਣ ਵਾਲੀ ਹੈ, ਉੱਥੇ ਹੀ ਕੁਝ ਰਾਖਵੀਆਂ ਛੁੱਟੀਆਂ ਵੀ ਆ ਰਹੀਆਂ ਹਨ।

Continues below advertisement

ਪੰਜਾਬ ਸਰਕਾਰ ਵੱਲੋਂ ਨੋਟੀਫ਼ਿਕੇਸ਼ਨ ਜਾਰੀ 

ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਮੁਤਾਬਕ, ਸੂਬੇ ਭਰ ਵਿਚ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਛੁੱਟੀ ਰਹਿਣ ਵਾਲੀ ਹੈ। ਇਸ ਤੋਂ ਇਲਾਵਾ ਇਸ ਮਹੀਨੇ 4 ਐਤਵਾਰਾਂ ਤੋਂ ਇਲਾਵਾ ਸਰਕਾਰੀ ਮੁਲਾਜ਼ਮਾਂ ਲਈ ਰਾਖਵੀਆਂ ਛੁੱਟੀਆਂ ਵੀ ਆ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਜਾਰੀ ਛੁੱਟੀਆਂ ਦੀ ਸੂਚੀ ਮੁਤਾਬਕ 1 ਜਨਵਰੀ (ਵੀਰਵਾਰ) ਨੂੰ ਨਵਾਂ ਸਾਲ ਦਿਵਸ, 13 ਜਨਵਰੀ (ਮੰਗਲਵਾਰ) ਨੂੰ ਲੋਹੜੀ, 17 ਜਨਵਰੀ (ਸ਼ਨੀਵਾਰ) ਨੂੰ ਭਗਵਾਨ ਆਦਿ ਨਾਥ ਜੀ ਦਾ ਨਿਰਵਾਣ ਦਿਵਸ ਤੇ 23 ਜਨਵਰੀ (ਸ਼ੁੱਕਰਵਾਰ) ਨੂੰ ਬਸੰਤ ਪੰਚਮੀ ਅਤੇ ਸਤਿਗੁਰੂ ਰਾਮ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਰਾਖਵੀਆਂ ਛੁੱਟੀਆਂ ਐਲਾਨੀਆਂ ਗਈਆਂ ਹਨ।

Continues below advertisement

ਇੱਥੇ ਸਪਸ਼ਟ ਕਰ ਦਈਏ ਕਿ ਰਾਖਵੀਆਂ ਛੁੱਟੀਆਂ ਵਾਲੇ ਦਿਨ ਸਕੂਲ-ਕਾਲਜ ਤੇ ਦਫ਼ਤਰ ਆਮ ਵਾਂਗ ਹੀ ਖੁੱਲ੍ਹਦੇ ਹਨ, ਪਰ ਹਰੇਕ ਸਰਕਾਰੀ ਮੁਲਾਜ਼ਮ ਪੂਰੇ ਸਾਲ ਵਿੱਚ ਕੋਈ ਵੀ 2 ਰਾਖਵੀਆਂ ਛੁੱਟੀਆਂ ਲੈ ਸਕਦਾ ਹੈ। ਦੂਜੇ ਪਾਸੇ ਕਈ ਨਿੱਜੀ ਸਕੂਲਾਂ ਵਿੱਚ ਲੋਹੜੀ, ਨਵੇਂ ਸਾਲ ਤੇ ਬਸੰਤ ਪੰਚਮੀ 'ਤੇ ਛੁੱਟੀ ਐਲਾਨੀ ਜਾਂਦੀ ਹੈ। 

ਸਰਦੀਆਂ ਦੀਆਂ ਛੁੱਟੀਆਂ ਵਧਣ ਦੀ ਸੰਭਾਵਨਾ

ਪੰਜਾਬ ਵਿੱਚ ਪੈ ਰਹੀ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਕਾਰਨ ਸਕੂਲਾਂ ਵਿਚ ਸਰਦੀ ਦੀਆਂ ਛੁੱਟੀਆਂ ਵਧਣ ਦੀ ਸੰਭਾਵਨਾ ਹੈ। ਬਹੁਤ ਸਾਰੇ ਵਿਦਿਆਰਥੀਆਂ ਦੇ ਮਾਪਿਆਂ ਤੇ ਅਧਿਆਪਕਾਂ ਵੱਲੋਂ ਮੌਸਮ ਦੇ ਮੱਦੇਨਜ਼ਰ ਸਕੂਲਾਂ-ਕਾਲਜਾਂ ਵਿੱਚ ਛੁੱਟੀਆਂ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮੰਗ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸਰਦੀ ਦੀਆਂ ਛੁੱਟੀਆਂ ਵੀ ਵਧਾਈਆਂ ਜਾ ਸਕਦੀਆਂ ਹਨ। ਜਿਸਦਾ ਨਾ ਸਿਰਫ਼ ਬੱਚਿਆਂ ਸਗੋਂ ਮਾਪਿਆਂ ਅਤੇ ਅਧਿਆਪਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ, ਕਿਉਂਕਿ ਸੰਘਣੀ ਧੁੰਦ ਅਤੇ ਵੱਧਦੀ ਠੰਡ ਕਾਰਨ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 


Education Loan Information:

Calculate Education Loan EMI