ਹੁਣ ਜੱਜ ਗਾਉਣਗੇ ਰਾਸ਼ਟਰੀ ਗੀਤ
ਏਬੀਪੀ ਸਾਂਝਾ | 09 Dec 2017 09:31 AM (IST)
ਨਵਾਂਸ਼ਹਿਰ :ਲੋਕਾਂ 'ਚ ਦੇਸ਼ ਪ੍ਰੇਮ ਦਾ ਜਜ਼ਬਾ ਪੈਦਾ ਕਰਨ ਅਤੇ ਰਾਸ਼ਟਰੀ ਗੀਤ ਦੇ ਸਨਮਾਨ 'ਚ ਨਵਾਂਸ਼ਹਿਰ ਦੇ ਸਾਰੇ ਜੱਜਾਂ ਨੇ ਵਿਸ਼ੇਸ਼ ਪਹਿਲ ਸ਼ੁਰੂ ਕੀਤੀ ਹੈ। ਪੰਜਾਬੀ ਦੇ ਇੱਕ ਅਖ਼ਬਾਰ ਮੁਤਾਬਕ ਜ਼ਿਲ੍ਹਾ ਜੁਡੀਸ਼ਲ ਕੰਪਲੈਕਸ ਦੇ ਸਾਰੇ ਜੱਜ ਹੁਣ ਆਪਣਾ ਕੋਈ ਵੀ ਅਦਾਲਤੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਕੱਠੇ ਹੋ ਕੇ ਰਾਸ਼ਟਰੀ ਗੀਤ ਜਨ ਗਣ ਮਨ... ਗਾਉਣਗੇ। ਇਸ ਗੱਲ ਦੀ ਪੁਸ਼ਟੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਕਮ ਸੀਜੇਐੱਮ ਪਰਿੰਦਰ ਸਿੰਘ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅਤੇ ਸੈਸ਼ਨ ਜੱਜ ਏ ਐੱਸ ਗਰੇਵਾਲ ਵੱਲੋਂ ਇਹ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਰਾਸ਼ਟਰੀ ਗੀਤ ਨਾ ਸਿਰਫ਼ ਸਾਡੀ ਪਛਾਣ ਹੈ ਬਲਕਿ ਇਹ ਸਾਡੀ ਆਣ, ਬਾਣ ਅਤੇ ਸ਼ਾਨ ਦਾ ਪ੍ਰਤੀਕ ਹੈ। ਇਹ ਵਿਸ਼ਵ ਦਾ ਸਰਬੋਤਮ ਗੀਤ ਹੈ।