ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੀਆਂ ਸੜਕਾਂ ਜਾਮ ਕਰਕੇ ਜਨਤਾ ਦੀ ਹੋਈ ਖੱਜਲ-ਖੁਆਰ ਮਗਰੋਂ ਪੰਜਾਬ ਸਰਕਾਰ ਨੇ ਸਖਤੀ ਵਰਤੀ ਹੈ। ਪੰਜਾਬ ਭਰ ਵਿੱਚ ਅਕਾਲੀ ਲੀਡਰਾਂ ਖਿਲਾਫ ਕੇਸ ਦਰਜ ਕੀਤੇ ਜਾ ਰਹੇ ਹਨ। ਲੁਧਿਆਣਾ ਵਿੱਚ ਕੱਲ੍ਹ ਅਕਾਲੀ ਦਲ ਦੇ ਆਗੂਆਂ ਵੱਲੋਂ ਅੰਮ੍ਰਿਤਸਰ ਦਿੱਲੀ ਹਾਈਵੇ ਜਾਮ ਕੀਤਾ ਗਿਆ ਸੀ। ਥਾਣਾ ਲਾਡੋਵਾਲ ਪੁਲਿਸ ਨੇ ਅਕਾਲੀ ਲੀਡਰਾਂ ਖਿਲਾਫ 283, 341, 431, 188, 34 ਆਈਪੀਐਸ ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਹੈ।
ਜਿੰਨਾ 'ਤੇ ਮਾਮਲਾ ਦਰਜ ਹੋਇਆ ਹੈ, ਉਨ੍ਹਾਂ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਲਾਹਕਾਰ ਮਹੇਸ਼ ਇੰਦਰ ਸਿੰਘ ਗਰੇਵਾਲ, ਸਾਬਕਾ ਕੈਬਨਿਟ ਮੰਤਰੀ ਹੀਰਾ ਸਿੰਘ ਗਾਬੜੀਆ, ਸਾਬਕਾ ਵਿਧਾਇਕ ਮਨਪ੍ਰੀਤ ਇਆਲੀ, ਅਕਾਲੀ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ, ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਹਰਭਜਨ ਡੰਗ, ਤਰਸੇਮ ਭਿੰਡਰ, ਇਸ਼ਵਰ ਸਿੰਘ ਮਹਿਰਵਾਨ ਸ਼ਾਮਲ ਹਨ।
ਇਸ ਤੋਂ ਇਲਾਵਾ ਪੁਲਿਸ ਨੇ ਚਰਨ ਸਿੰਘ, ਬਲਵਿੰਦਰ ਭੁੱਲਰ, ਯਾਦਵਿੰਦਰ ਸਿੰਘ ਜਿੰਦੂ, ਤਨਵੀਰ ਸਿੰਘ ਧਾਲੀਵਾਲ, ਕੁਲਦੀਪ ਕੁਲਾਰ, ਸੋਹਨ ਸਿੰਘ ਗੰਗਾ, ਅਸ਼ੋਕ ਮਕੱੜ, ਜਸਵਿੰਰ ਸਿੰਘ ਭੋਲਾ, ਸੰਤਾ ਸਿੰਘ ਉਮੇਦਪੁਰੀ, ਗੁਰਪ੍ਰੀਤ ਬੱਬਲ, ਬਲਜੀਤ ਸਿੰਘ ਛੱਤਵਾਲ, ਜਤਿੰਦਰ ਸਿੰਘ ਖਾਲਸਾ, ਲਖਵਿੰਦਰ ਸਿੰਘ ਲੱਕੀ, ਸਤਨਾਮ ਸਿੰਘ ਲੇਲੋ, ਸੁਖਵਿੰਦਰ ਸਿੰਘ ਗਰਚਾ, ਹਰਦੀਪ ਸਿੰਘ ਪਲਾਹਾ, ਪਰਜੀਤ ਸਿੰਘ ਗਰੇਵਾਲ, ਸਤੀਸ਼ ਮਲਹੋਤਰਾ, ਬੀਬੀ ਸੁਰਿੰਦਰ ਕੌਰ ਦਿਆਲ, ਅਵਨੀਤ ਖਾਲਸਾ, ਪਰਜੀਤ ਬਾਜਵਾ, ਬੀਬੀ ਰਣਜੀਤ ਕੌਰ ਬੋਲੀ, ਬੀਬੀ ਗੁਰਦੀਪ ਕੌਰ ਰਾਣੀ ਧਾਲੀਵਾਲੀ, ਬੀਬੀ ਪ੍ਰਕਾਸ਼ ਸਹੋਤਾ, ਮਨੀਸ਼ ਕੌਰ ਢਿੱਲੋ, ਬੀਬੀ ਜੈਰਤ ਕੌਰ ਤੋਂ ਇਲਾਵਾ ਪੰਜ ਸੌ ਤੋਂ ਛੇ ਸੌ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਫ਼ਿਰੋਜ਼ਪੁਰ ਦੇ ਪਿੰਡ ਮੱਲਾਂਵਾਲਾ ਵਿੱਚ ਨਗਰ ਪੰਚਾਇਤ ਚੋਣਾਂ ਦੀ ਨਾਮਜ਼ਦਗੀਆਂ ਦਾਇਰ ਕਰਨ ਸਮੇਂ ਕਾਂਗਰਸ ਤੇ ਅਕਾਲੀ ਵਰਕਰਾਂ ਵਿਚਕਾਰ ਖ਼ੂਨੀ ਝੜਪ ਹੋ ਗਈ ਸੀ। ਇਸ ਤੋਂ ਬਾਅਦ ਪੁਲਿਸ ‘ਤੇ ਇੱਕਤਰਫਾ ਕਾਰਵਾਈ ਦਾ ਇਲਜ਼ਾਮ ਲਾਉਂਦਿਆਂ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਨੇ ਹਰੀਕੇ ਪੱਤਣ ਵਿੱਚ ਸਤਲੁਜ ਦਰਿਆ ਦੇ ਪੁਲ ‘ਤੇ ਧਰਨਾ ਲਾ ਦਿੱਤਾ ਸੀ।
 
ਬਾਦਲ ਨੇ ਅਕਾਲੀ ਵਰਕਰਾਂ ਵਿਰੁੱਧ ਹੋਏ ਪੁਲਿਸ ਕੇਸ ਵਾਪਸ ਲੈਣ ਦੀ ਸ਼ਰਤ ‘ਤੇ ਧਰਨਾ ਚੁੱਕਣ ਦਾ ਐਲਾਨ ਕੀਤਾ ਸੀ ਅਤੇ ਹੁਣ ਪੁਲਿਸ ਅਧਿਕਾਰੀਆਂ ਦੇ ਤਬਾਦਲੇ, ਧਾਰਾ 307 ਦੇ ਖ਼ਤਮ ਕਰਨ ਤੇ ਕਾਂਗਰਸੀਆਂ ਵਿਰੁੱਧ ਵੀ ਕੇਸ ਦਰਜ ਹੋਣ ਤੋਂ ਬਾਅਦ ਉਨ੍ਹਾਂ ਧਰਨੇ ਖ਼ਤਮ ਕਰ ਦਿੱਤੇ ਹਨ। ਇਨ੍ਹਾਂ ਧਰਨਿਆਂ ਤੋਂ ਆਮ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋਈ ਸੀ, ਜਿਸ ‘ਤੇ ਸੁਖਬੀਰ ਬਾਦਲ ਨੇ ਮੁਆਫੀ ਵੀ ਮੰਗੀ ਹੈ।