ਚੰਡੀਗੜ੍ਹ: ਮੌਸਮ ਵਿਭਾਗ ਮੁਤਾਬਕ ਉੱਤਰ, ਪੂਰਬ ਤੇ ਪੱਛਮੀ ਇਲਾਕਿਆਂ ਵਿੱਚ ਅਗਲੇ 24 ਘੰਟੇ ਵਿੱਚ ਕੋਹਰੇ ਦਾ ਅਸਰ ਵਧਣ ਦੀ ਸੰਭਾਵਨਾ ਹੈ। ਇਸ ਮਗਰੋਂ ਮੌਸਮ ਸਾਫ਼ ਹੁੰਦੇ ਹੀ ਰਾਤ ਦੇ ਤਾਪਮਾਨ ਵਿੱਚ ਪਾਰਾ ਤੇਜ਼ੀ ਨਾਲ ਘਟਣ ਨਾਲ ਕੜਾਕੇ ਦੀ ਸਰਦੀ ਪੈਣ ਦੀ ਉਮੀਦ ਹੈ।
ਬੁੱਧਵਾਰ ਨੂੰ ਸਵੇਰੇ ਧੁੰਦ ਨਾਲ ਮੌਸਮ ਵਿੱਚ ਬਦਲਾਅ ਆਇਆ ਹੈ। ਸਵੇਰ ਦੇ ਸਮੇਂ ਧੁੰਦ ਨਾਲ ਚੱਲੀਆਂ ਸਰਦ ਹਵਾਵਾਂ ਨੇ ਵੀ ਲੋਕਾਂ ਨੂੰ ਪ੍ਰੇਸ਼ਾਨ ਕੀਤਾ। ਧੁੰਦ ਨਾਲ ਵਾਹਨਾਂ ਦੀ ਰਫ਼ਤਾਰ 20-30 ਤੋਂ ਉੱਪਰ ਨਹੀਂ ਰਹੀ। ਧੁੰਦ ਕਾਰਨ ਵਿਜੀਬਿਲਟੀ 10 ਮੀਟਰ ਰਹੀ। ਇਸ ਕਾਰਨ ਸਵੇਰੇ 10 ਵਜੇ ਵੀ ਵਾਹਨ ਧੁੰਦ ਕਾਰਨ ਲਾਈਟਾਂ ਜਲਾ ਕੇ ਚੱਲ ਰਹੇ ਹਨ।
ਸੋਮਵਾਰ ਨੂੰ ਹੋਈ ਬਾਰਸ਼ ਮਗਰੋਂ ਸੂਰਜ ਦੇ ਦਰਸ਼ਨ ਨਹੀਂ ਹੋਏ। ਧੁੰਦ ਨਾਲ ਸਭ ਤੋਂ ਵੱਧ ਸਕੂਲੀ ਬੱਚਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਤੇ ਪਿੰਡਾਂ ਦੇ ਲੋਕ ਠੰਢੀ ਹਵਾਵਾਂ ਤੋਂ ਬਚਣ ਲਈ ਕੱਪੜਿਆਂ ਦਾ ਸਹਾਰਾ ਲੈ ਰਹੇ ਹਨ।
ਠੰਢ ਵਧਣ ਨਾਲ ਕੱਪੜਾ ਵਪਾਰੀਆਂ ਨੂੰ ਮੌਜਾਂ ਲੱਗ ਗਈਆਂ ਹਨ। ਵਪਾਰੀਆਂ ਮੁਤਾਬਕ ਸੋਮਵਾਰ ਤੋਂ ਹੋਈ ਬਾਰਸ਼ ਨਾਲ ਬੀਤੇ ਤਿੰਨ ਦਿਨਾਂ ਵਿੱਚ ਕੱਪੜਿਆਂ ਦੀ ਕਾਫ਼ੀ ਸੇਲ ਹੋਈ ਹੈ।
ਸਿਹਤ ਮਾਹਿਰਾਂ ਮੁਤਾਬਕ ਸੁੱਕੀ ਠੰਢ ਸਿਹਤ ਲਈ ਨੁਕਸਾਨਦੇਹ ਹੋ ਸਕਦੀ ਹੈ। ਸਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਹੀ ਬਾਹਰ ਨਿਕਲਣਾ ਚਾਹੀਦਾ ਹੈ। ਇਹ ਬੱਚਿਆਂ ਤੇ ਲੰਬੀ ਉਮਰ ਦੇ ਲੋਕਾਂ ਨੂੰ ਜ਼ਿਆਦਾ ਨੁਕਸਾਨ ਕਰ ਸਕਦੀ ਹੈ।