ਚੰਡੀਗੜ੍ਹ-ਮਾਲਵਾ ਵਾਸੀਆਂ ਲਈ ਖ਼ੁਸ਼ਖ਼ਬਰੀ ਹੈ। ਬਠਿੰਡਾ ਤੋਂ ਜੰਮੂ ਲਈ ਪਹਿਲੀ ਉਡਾਣ ਅੱਜ ਤੋਂ ਸਰੂ ਹੋਣ ਜਾ ਰਹੀ ਹੈ। ਅਲਾਇੰਸ ਏਅਰ ਦਾ ਏਟੀਆਰ 72 ਅੱਜ ਜੰਮੂ ਲਈ ਪਹਿਲੀ ਉਡਾਣ ਭਰੇਗਾ। 72 ਸਵਾਰੀਆਂ ਵਾਲਾ ਅਲਾਇੰਸ ਏਅਰ ਏਟੀਆਰ ਰੋਜ਼ਾਨਾ ਜੰਮੂ ਤੋਂ ਬਠਿੰਡਾ ਤੇ ਬਠਿੰਡਾ ਤੋਂ ਜੰਮੂ ਲਈ ਉਡਾਣ ਭਰਿਆ ਕਰੇਗਾ। ਬਠਿੰਡਾ ਤੋਂ ਦਿੱਲੀ ਵਿਚਾਲੇ ਚੱਲ ਫਲਾਈਟ ਨੂੰ ਚੰਗਾ ਹੁੰਗਾਰਾ ਮਿਲਣ ਤੋਂ ਬਾਅਦ ਦੂਜੀ ਘਰੇਲੂ ਫਲਾਈਟ ਸ਼ੁਰੂ ਹੋਈ ਹੈ।