ਚੰਡੀਗੜ੍ਹ-ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ 'ਚ ਖੰਨਾ ਨੂੰ ਵਿਸ਼ਵ ਦੇ ਪਹਿਲੇ 20 ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰਾਂ ਵਿਚ ਸ਼ਾਮਲ ਕੀਤਾ ਹੈ। ਇਸ ਦੇ ਮੱਦੇਨਜ਼ਰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਖੰਨਾ ਵਿਚਲੇ ਪ੍ਰਦੂਸ਼ਣ ਦਾ ਪੱਧਰ ਜਾਂਚਣ ਲਈ ਕਰੀਬ 1.50 ਕਰੋੜ ਰੁਪਏ ਦੀ ਮਸ਼ੀਨ ਲਗਾਈ ਹੈ।

ਇਹ ਮਸ਼ੀਨ ਖੰਨਾ ਸ਼ਹਿਰ ਵਿਚਲੇ 2.5 ਸਾਈਜ਼ ਦੇ ਧੂੜ ਕਣਾਂ ਅਤੇ 10 ਸਾਈਜ਼ ਦੇ ਧੂੰਏਾ ਦੇ ਕਣਾਂ ਦੇ ਪ੍ਰਦੂਸ਼ਣ ਨੂੰ 24 ਘੰਟੇ ਲਗਾਤਾਰ ਆਨਲਾਈਨ ਦਿਖਾਇਆ ਕਰੇਗੀ।
ਇਸ ਮਸ਼ੀਨ ਦੇ ਲੱਗਣ ਕਾਰਨ ਸਭ ਤੋਂ ਜ਼ਿਆਦਾ ਚਿੰਤਤ ਪ੍ਰਦੂਸ਼ਣ ਬੋਰਡ ਦੇ ਆਪਣੇ ਅਫ਼ਸਰ ਹੀ ਲੱਗ ਰਹੇ ਹਨ, ਕਿਉਂਕਿ ਹੁਣ ਜਦੋਂ ਇਸ ਮਸ਼ੀਨ 'ਚ ਸ਼ਹਿਰ ਦੇ ਪ੍ਰਦੂਸ਼ਣ ਦਾ ਪੱਧਰ ਆਨਲਾਈਨ ਹਰ ਵਿਅਕਤੀ ਨੂੰ ਅਤੇ ਕੇਂਦਰ ਸਰਕਾਰ 'ਚ ਬੈਠੇ ਪ੍ਰਦੂਸ਼ਣ ਬੋਰਡ ਦੇ ਅਫ਼ਸਰ ਵੀ ਦੇਖ ਸਕਣਗੇ ਤਾਂ ਸਥਾਨਕ ਅਫ਼ਸਰਾਂ ਨੂੰ ਇਸ ਨੂੰ ਕੰਟਰੋਲ ਕਰਨ ਦੇ ਲਈ ਜੱਦੋਂ ਜ਼ਹਿਦ ਤਾਂ ਕਰਨੀ ਹੀ ਪਵੇਗੀ।