ਚੰਡੀਗੜ੍ਹ: ਕੋਰੋਨਾਵਾਇਰਸ ਦੇ ਵਧਦੇ ਪ੍ਰਸਾਰ ਨੂੰ ਵੇਖਦੇ ਹੋਏ ਪੰਜਾਬ ਅੰਦਰ ਅੱਜ ਰਾਤ ਤੋਂ ਮੁੜ ਨਾਈਟ ਕਰਫਿਊ ਲੱਗ ਜਾਏਗਾ। ਪੰਜਾਬ ਸਰਕਾਰ ਨੇ ਦਿੱਲੀ ਦੀ ਗੰਭੀਰ ਸਥਿਤੀ ਤੇ ਪੰਜਾਬ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਬੁੱਧਵਾਰ ਨੂੰ ਸਾਰੇ ਕਸਬਿਆਂ ਤੇ ਸ਼ਹਿਰਾਂ ਵਿੱਚ ਨਾਈਟ ਕਰਫਿਊ ਨੂੰ ਦੁਬਾਰਾ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਸੀ। 1 ਦਸੰਬਰ ਤੋਂ ਰਾਤ 10 ਵਜੇਂ ਤੋਂ ਸਵੇਰ 5 ਵਜੇ ਤੱਕ ਪੰਜਾਬ ਅੰਦਰ ਨਾਈਟ ਕਰਫਿਊ ਰਹੇਗਾ।