ਖੰਨਾ: ਇੱਥੋਂ ਦੇ ਪਿੰਡ ਨਵਾਂ ਪਿੰਡ ਰਾਮਗੜ੍ਹ ਨਿਹੰਗ ਸਿੰਘ ਦੇ ਕਕਾਰਾਂ ਦੀ ਬੇਅਦਬੀ ਕੀਤੇ ਜਾਣ ਦੀ ਖ਼ਬਰ ਹੈ। ਪੀੜਤ ਨੌਜਵਾਨ ਨੇ ਇਸ ਦਾ ਦੋਸ਼ ਕਾਂਗਰਸੀ ਵਰਕਰਾਂ 'ਤੇ ਲਾਇਆ ਹੈ। ਨੌਜਵਾਨ ਦੀ ਦਾੜੀ ਪੁੱਟੀ ਗਏ ਅਤੇ ਕਕਾਰਾਂ ਨੂੰ ਨਾਲੀ ਵਿੱਚ ਸੁੱਟ ਕੇ ਬੇਅਦਬੀ ਕੀਤੀ ਗਈ।

ਨਵਾਂ ਪਿੰਡ ਰਾਮਗੜ੍ਹ ਦੇ ਨਿਹੰਗ ਸਿੰਘ ਕੁਲਵਿੰਦਰ ਸਿੰਘ ਨੇ ਆਪਣੀ ਪੁੱਟੀ ਹੋਈ ਦਾੜ੍ਹੀ ਦਿਖਾਉਂਦੇ ਹੋਏ ਕਿਹਾ ਕਿ ਸ਼ੁੱਕਰਵਾਰ ਨੂੰ ਕਾਂਗਰਸ ਦੀ ਰੈਲੀ ਤੋਂ ਆਏ ਨਸ਼ੇ ਨਾਲ ਰੱਜੇ ਵਰਕਰਾਂ ਨੇ ਉਸ ਦੇ ਕੇਸਾਂ ਅਤੇ ਕਕਾਰਾਂ ਦੀ ਨਾਲੀ ਵਿੱਚ ਸੁੱਟ ਕੇ ਬੇਅਦਬੀ ਕੀਤੀ ਹੈ। ਕੁਲਵਿੰਕਰ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਤੇ ਜਲਦ ਕਾਰਵਾਈ ਕੀਤੀ ਜਾਵੇ। ਕੁਲਵਿੰਦਰ ਮੁਤਾਬਕ ਹਮਲਾਵਰਾਂ ਨੇ ਕਾਫੀ ਨਸ਼ਾ ਵੀ ਕੀਤਾ ਹੋਇਆ ਸੀ।

ਪੀੜਤ ਨੌਜਵਾਨ ਨੇ ਦੱਸਿਆ ਕਿ ਉਹ ਪਿੰਡ ਵਿੱਚ ਹੀ ਜਾਨਵਰਾ ਦੀ ਸੇਵਾ ਕਰਦਾ ਹੈ ਅਤੇ ਕੁਝ ਲੋਕ ਉਸ ਦੇ ਬਾਣੇ ਨੂੰ ਜਰਦੇ ਨਹੀਂ ਹਨ। ਨੌਜਵਾਨ ਨੇ ਦੱਸਿਆ ਕਿ 11-12 ਬੰਦਿਆਂ ਨੇ ਪਹਿਲਾਂ ਉਸ ਦੀ ਦਾੜ੍ਹੀ ਪੁੱਟੀ ਤੇ ਫਿਰ ਸਿਰ ਦੇ ਵਾਲ ਪੁੱਟ ਕੇ ਅਤੇ ਦਸਤਾਰ ਵਿੱਚ ਸਜਾਏ ਹੋਏ ਕਕਾਰਾਂ ਨੂੰ ਨਾਲੀ ਵਿੱਚ ਸੁੱਟ ਦਿੱਤਾ। ਕੁਲਵਿੰਦਰ ਨੇ ਇਹ ਵੀ ਕਿਹਾ ਕਿ ਪੁਲਿਸ ਇਨ੍ਹਾਂ ਦੋਸ਼ੀਆਂ ਵਿਰੁੱਧ ਕਾਰਵਾਈ ਨਹੀਂ ਕਰ ਰਹੀ ਪਰ ਉਸਨੂੰ ਇੱਧਰ-ਉੱਧਰ ਦੌੜਾ ਰਹੀ ਹੈ।

ਉੱਥੇ ਹੀ ਖੰਨਾ ਦੇ ਥਾਣਾ ਸਦਰ ਦੇ ਮੁਖੀ ਅਨਵਰ ਅਲੀ ਨੇ ਕਿਹਾ ਕਿ ਨਵਾਂ ਪਿੰਡ ਦੇ ਕੁਲਵੰਦਰ ਸਿੰਘ ਦੀ ਦਾੜ੍ਹੀ ਪੁੱਟੀ ਗਈ ਹੈ ਉਸ ਸਬੰਧੀ ਸਾਡੇ ਕੋਲ ਹਸਪਤਾਲ ਤੋ ਐਮ ਐਲ ਆਰ ਦੀ ਰਿਪੋਟ ਆ ਚੁੱਕੀ ਹੈ ਤੇ ਜਾਂਚ ਕਾਰਨ ਤੋਂ ਬਾਅਦ ਜਲਦ ਹੀ ਦੋਸ਼ੀਆਂ 'ਤੇ ਕਾਰਵਾਈ ਕੀਤੀ ਜਾਵੇਗੀ।