Barnala News: ਪੰਜਾਬ ਵਿੱਚ ਸਕੂਲਾਂ ਦੇ ਵਿਦਿਆਰਥੀਆਂ ਨੂੰ ਜੂਨ ਮਹੀਨੇ ਵਿੱਚ ਗਰਮੀ ਦੀਆਂ ਛੁੱਟੀਆਂ ਸਨ। ਇਨ੍ਹਾਂ ਛੁੱਟੀਆਂ ਵਿੱਚ ਜ਼ਿਆਦਾਤਰ ਬੱਚੇ ਘੁੰਮਣ ਫਿਰਨ, ਰਿਸ਼ਤੇਦਾਰੀ ਵਿੱਚ ਜਾਂ ਘਰ ਵਿੱਚ ਹੀ ਗੇਮਾਂ ਖੇਡ ਕੇ ਬਿਤਾਉਂਦੇ ਹਨ ਪਰ ਕੁੱਝ ਬੱਚੇ ਇਹਨਾਂ ਛੁੱਟੀਆਂ ਨੂੰ ਚੰਗੇ ਕੰਮ ਲਈ ਵਰਤਦੇ ਹਨ ਪਰ ਬਰਨਾਲਾ ਦੀ ਵਿਦਿਆਰਥਣ ਨਿਹਾਰਿਕਾ ਸ਼ਰਮਾ ਨੇ ਵੀ ਆਪਣੀਆਂ ਗਰਮੀ ਦੀਆਂ ਛੁੱਟੀਆਂ ਆਰਟ ਕਲਾ ਚਮਕਾਉਣ ਵਿੱਚ ਲਗਾਈਆਂ ਹਨ। ਨਿਹਾਰਿਕਾ ਨੂੰ ਆਰਟ ਕਲਾ ਦਾ ਸੌਕ ਹੈ ਅਤੇ ਉਸਨੇ ਛੁੱਟੀਆਂ ਵਿੱਚ ਇਸ ਸ਼ੌਕ ਨੂੰ ਪੂਰਾ ਕਰਨ ਦੇ ਨਾਲ ਨਾਲ ਕਮਾਈ ਵੀ ਕੀਤੀ ਹੈ। ਨਿਹਾਰਿਕਾ ਨੇ ਆਪਣੀ ਮਾਤਾ ਦੇ ਸ਼ੋਸ਼ਲ ਮੀਡੀਆ ਅਕਾਉਂਟ ਤੇ  ਆਰਟ ਨਾਲ ਸਬੰਧਤ ਪ੍ਰੋਜੈਕਟ ਬਨਵਾਉਣ ਦੀ ਪੋਸਟ ਸ਼ੇਅਰ ਕੀਤੀ ਸੀ। ਜਿਸ ਤੋਂ ਬਾਅਦ ਨਿਹਾਰਿਕਾ ਨੂੰ ਸ਼ਹਿਰ ਵਿੱਚੋਂ ਬਹੁਤ ਸਾਰੇ ਪ੍ਰੋਜੈਕਟ, ਅਸਾਈਨਮੈਂਟ ਬਨਾਉਣ ਦੇ ਆਰਡਟ ਮਿਲੇ।


ਇਸ ਮੌਕੇ ਵਿਦਿਆਰਥਣ ਨਿਹਾਰਿਕਾ ਸ਼ਰਮਾ ਨੇ ਦੱਸਿਆ ਕਿ ਉਸਨੂੰ ਵੈਸੇ ਤਾਂ ਸਾਰੇ ਹੀ ਵਿਸ਼ੇ ਵਧੀਆ ਲੱਗਦੇ ਹਨ। ਪ੍ਰੰਤੂ ਉਸਨੂੰ ਆਰਟ ਕਲਾ ਵਿੱਚ ਬਹੁਤ ਦਿਲਚਸਪੀ ਹੈ। ਉਸਦੇ ਸਾਥੀ ਵਿਦਿਆਰਥੀਆਂ ਵਲੋਂ ਕੁੱਝ ਆਪਣੇ ਪ੍ਰੋਜੈਕਟ ਬਨਾਉਣ ਦੀ ਇੱਛਾ ਜ਼ਾਹਰ ਕੀਤੀ। ਇਸੇ ਦੌਰਾਨ ਆਪਣੀ ਮਾਂ ਦੇ ਸ਼ੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸ਼ੇਅਰ ਕੀਤੀ ਕਿ ਮੇਰੇ ਤੋਂ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਪ੍ਰੋਜੈਕਟ ਬਣਵਾ ਸਕਦੇ ਹਨ। ਉਹਨਾਂ ਦੱਸਿਆ ਕਿ ਇਸਤੋਂ ਬਾਅਦ ਮੇਰੇ ਕੋਲ ਆਰਡਰ ਆਉਣ ਲੱਗੇ ਅਤੇ ਮੈਂ ਬਹੁਤ ਸਾਰੇ ਪ੍ਰੋਜੈਕਟ ਬਣਾਏ। ਹੋਮ ਵਰਕ ਪ੍ਰੋਜੈਕਟ, ਅਸਾਈਨਮੈਂਟਸ, ਪੈਂਸਿਲ ਚਾਰਟ, ਪੇਟਿੰਗਜ਼ ਆਦਿ ਬਣਾਏ, ਜਿਸ ਦੀ ਮੈਨੂੰ ਬਹੁਤ ਖੁਸ਼ੀ ਹੋਈ।  ਨਿਹਾਰਿਕਾ ਨੇ ਦੱਸਿਆ ਕਿ ਗਰਮੀ ਦੀਆਂ ਛੁੱਟੀਆਂ ਦੌਰਾਨ ਉਹ ਕਿਤੇ ਵੀ ਘੁੰਮਣ ਨਹੀਂ ਗਈ ਅਤੇ ਸਾਰੀਆਂ ਛੁੱਟੀਆਂ ਵਿੱਚ ਆਪਣੀ ਮਿਹਨਤ ਨਾਲ ਕੁੱਝ ਨਾ ਕੁੱਝ ਸਿੱਖਣ ਦੀ ਕੋਸਿਸ਼ ਕੀਤੀ। ਇਸ ਕੰਮ ਵਿੱਚ ਪਰਿਵਾਰ ਵਲੋਂ ਮੇਰੀ ਮਾਤਾ ਅਤੇ ਭਰਾ ਨੇ ਵੀ ਮਦਦ ਕੀਤੀ। ਇਸਦੀ ਮੈਨੂੰ ਬਹੁਤ ਖੁਸ਼ੀ ਹੋਈ ਹੈ।


ਉੱਥੇ ਨਿਹਾਰਿਕਾ ਦੀ ਮਾਤਾ ਗੀਤਾ ਸ਼ਰਮਾ ਨੇ ਦੱਸਿਆ ਕਿ ਗਰਮੀ ਦੀਆਂ ਛੁੱਟੀਆਂ ਵਿੱਚ ਉਨ੍ਹਾਂ ਦੀ ਬੇਟੀ ਨੇ ਸਭ ਤੋਂ ਪਹਿਲਾਂ ਸਕੂਲ ਦਾ ਕੰਮ ਪੂਰਾ ਕੀਤਾ। ਇਸ ਉਪਰੰਤ ਇਹ ਆਰਟ ਵਿੱਚ ਦਿਲਚਸਪੀ ਕਰਕੇ ਇਸਦਾ ਕੰਮ ਕਰਨ ਲੱਗੀ। ਇਸ ਦੇ ਨਾਲ ਹੀ ਪ੍ਰੋਜੈਕਟ ਅਤੇ ਮਾਡਲ ਬਣਵਾਉਣ ਦੀ ਉਸਦੇ ਦੋਸਤਾਂ ਨੇ ਇੱਛਾ ਜ਼ਾਹਰ ਕੀਤੀ। ਇਸ ਉਪਰੰਤ ਨਿਹਾਰਿਕਾ ਨੇ ਸ਼ੋਸ਼ਲ ਮੀਡੀਆ ਅਕਾਊਂਟ ਤੇ ਪ੍ਰੋਜੈਕਟ ਬਨਾਉਣ  ਦੀ ਪੋਸਟ ਸ਼ੇਅਰ ਕੀਤੀ। ਜਿਸ ਤੋਂ ਬਾਅਦ ਬੇਟੀ ਨਿਹਾਰਿਕਾ ਨੂੰ ਲੋਕਾਂ ਵਲੋਂ ਆਰਡਰ ਆਉਣ ਲੱਗੇ। ਜਿਸ ਨਾਲ ਇਸਨੇ ਆਪਣਾ ਸ਼ੌਕ ਵੀ ਪੂਰਾ ਕੀਤਾ ਅਤੇ ਆਪਣੀ ਮਿਹਨਤ ਦੀ ਕੁਝ ਕਮਾਈ ਵੀ ਕੀਤੀ ਹੈ। 


ਉਨ੍ਹਾਂ ਕਿਹਾ ਕਿ ਹੋਰ ਬੱਚੇ ਛੁੱਟੀਆਂ ਦਾ ਸਮਾਂ ਗੇਮ ਖੇਡ ਕੇ ਬਿਤਾਉਂਦੇ ਹਨ, ਪਰ ਉਨ੍ਹਾਂ ਦੀ ਬੇਟੀ ਨੇ ਪੜ੍ਹਾਈ ਵਾਲੇ ਪਾਸੇ ਆਪਣਾ ਸ਼ੌਕ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਸਾਡੀ ਬੱਚੀ ਦਾ ਆਰਟ ਕਲਾ ਵਿੱਚ ਦਿਲਚਸਪੀ ਹੈ ਅਤੇ ਅਸੀਂ ਇਸਨੂੰ ਇਸ ਲਈ ਪੂਰਾ ਸਹਿਯੋਗ ਦੇਵਾਂਗੇ। ਸਾਨੂੰ ਪੂਰੀ ਉਮੀਦ ਹੈ ਕਿ ਸਾਡੀ ਬੇਟੀ ਆਰਟ ਕਲਾ ਵਿੱਚ ਚੰਗੇ ਪ੍ਰੋਜੈਕਟ ਬਣਾਵੇਗੀ ਅਤੇ ਨਾਮ ਕਮਾਏਗੀ।


ਇਸ ਮੌਕੇ ਨੇਹਾ ਗੋਇਲ ਨੇ ਦੱਸਿਆ ਕਿ ਉਨ੍ਹਾਂ ਨੇ ਸ਼ੋਸ਼ਲ ਮੀਡੀਆ 'ਤੇ ਪੋਸਟ ਦੇਖਣ ਤੋਂ ਬਾਅਦ ਨਿਹਾਰਿਕਾ ਨਾਲ ਸੰਪਰਕ ਕੀਤਾ। ਕਿਉਂਕਿ ਮੇਰੇ ਬੱਚਿਆਂ ਦੇ ਕੁੱਝ ਸਕੂਲ ਦੇ ਪ੍ਰੋਜੈਕਟ ਅਧੂਰੇ ਸਨ। ਇਸ ਬੱਚੀ ਨੇ ਬਹੁਤ ਸੋਹਣੇ ਪ੍ਰੋਜੈਕਟ ਬਣਾਏ ਹਨ। ਸਾਰੇ ਬੱਚਿਆਂ ਨੂੰ ਇਸ ਬੇਟੀ ਤੋਂ ਸਿੱਖਣ ਦੀ ਲੋੜ ਹੈ। ਬੱਚਿਆਂ ਨੂੰ ਫ਼ੋਨ ਛੱਡ ਕੇ ਆਪਣੇ ਸੌ਼ਕ ਵਾਲੀ ਪੜ੍ਹਾਈ ਉਪਰ ਸਮਾਂ ਬਿਤਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਿਹਾਰਿਕਾ ਦੇ ਮਾਪਿਆਂ ਨੇ ਇਸਦਾ ਸਾਥ ਦਿੱਤਾ ਹੈ, ਉਸੇ ਤਰ੍ਹਾ ਹੋਰਨਾ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਦੇ ਸ਼ੌਕ ਵਾਲੀ ਪੜ੍ਹਾਈ ਕਰਨ ਲਈ ਸਾਥ ਦੇਣਾ ਚਾਹੀਦਾ ਹੈ।