ਬਠਿੰਡਾ: ਸ਼ਰਾਬ ਕਾਰੋਬਾਰੀਆਂ 'ਤੇ ਸਰਕਾਰੀ ਹੁਕਮ ਲਾਗੂ ਨਹੀਂ ਹੁੰਦੇ। ਇਹ ਅੱਜ ਬਠਿੰਡਾ ਵਿੱਛ ਵੇਖਣ ਨੂੰ ਮਿਲਿਆ। ਅੱਜ ਭਾਰਤ ਬੰਦ ਦੇ ਸੱਦੇ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਬਠਿੰਡਾ ਦੀ ਵਧੀਕ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਠੇਕਿਆਂ ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਸਨ।

ਦੂਜੇ ਪਾਸੇ ਸ਼ਰਾਬ ਕਾਰੋਬਾਰੀਆਂ ਨੇ ਲੋਕਾਂ ਦੇ ਵਿਹਲੇ ਤੇ ਘਰ ਬੈਠੇ ਹੋਣ ਦਾ ਲਾਹਾ ਲੈਣ ਲਈ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਚੰਗੀ ਤਰ੍ਹਾਂ ਧੱਜੀਆਂ ਉਡਾਉਂਦੇ ਹੋਏ ਠੇਕੇ ਖੋਲ੍ਹ ਦਿੱਤੇ। ਜਦੋਂ ਠੇਕੇ ਦੇ ਕਰਿੰਦਿਆਂ ਤੋਂ ਠੇਕਾ ਨਾ ਬੰਦ ਕਰਨ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਕੋਈ ਵੀ ਲਿਖਤੀ ਹੁਕਮ ਨਹੀਂ ਆਏ।

ਇਸ ਬਾਰੇ ਵਧੀਕ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਉਸੇ ਵੇਲੇ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ। ਮੀਡੀਆ ਦੇ ਉੱਥੇ ਹੁੰਦਿਆਂ ਹੀ ਪੰਜ ਮਿੰਟਾਂ ਦੇ ਵਿੱਚ ਵਿੱਚ ਬਿਨਾਂ ਕਿਸੇ ਲਿਖਤੀ ਆਰਡਰ ਦੇ ਹੀ ਠੇਕਿਆਂ ਦੇ ਸ਼ਟਰ ਡਾਊਨ ਵੀ ਹੋ ਗਏ।