ਚੰਡੀਗੜ੍ਹ: ਆਜ਼ਾਦੀ ਦੇ 70 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਦੇਸ਼ ਭਰ ਵਿੱਚ ਭਾਜਪਾ ਵੱਲੋਂ ਤਿਰੰਗਾ ਯਾਤਰਾ ਕੱਢੀ ਜਾ ਰਹੀ। ਇਸ ਦੇ ਚੱਲਦੇ ਚੰਡੀਗੜ੍ਹ ਬੀਜੇਪੀ ਦਫਤਰ ਤੋਂ ਵੀ ਤਿਰੰਗਾ ਯਾਤਰਾ ਕੱਢੀ ਗਈ ਜੋ ਭਾਜਪਾ ਦਫਤਰ ਤੋਂ ਲੈ ਕੇ ਸ਼ਹਿਰ ਭਰ ਤੋਂ ਕੱਢੀ ਗਈ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਸ਼ਰੇਆਮ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ।
ਟਰੈਕਟਰ, ਗੱਡੀਆਂ ਅਤੇ ਮੋਟਰਸਾਈਕਲ-ਐਕਟਿਵਾ 'ਤੇ ਇਹ ਤਿੰਰਗਾ ਯਾਤਰਾ ਕੱਢੀ ਗਈ। ਇਸ ਵਿੱਚ 80 ਫੀਸ ਤੋਂ ਵੱਧ ਭਾਜਪਾ ਵਰਕਰਾਂ ਨੇ ਹੈਲਮਟ ਨਹੀਂ ਪਾਏ ਸਨ। ਇੱਥੋਂ ਤੱਕ ਕੀ ਟ੍ਰੈਫਿਕ ਪੁਲਿਸ ਵਾਲੇ ਸੜਕਾਂ ਦੇ ਕੰਢੇ ਖੜ੍ਹੇ ਇਹ ਚੁੱਪਚਾਪ ਇਹ ਸਭ ਦੇਖ ਰਹੇ ਸਨ। ਭਾਜਪਾ ਦੇ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਸੰਜੇ ਟੰਡਨ ਵੀ ਇਸ ਦਾ ਯਾਤਰਾ ਵਿੱਚ ਮੌਜੂਦ ਸਨ। ਹਾਲਾਂਕਿ ਉਹ ਖੁਦ ਟਰੈਕਟਰ 'ਤੇ ਸਨ ਪਰ ਉਨ੍ਹਾਂ ਨੇ ਵੀ ਇਸ ਨੂੰ ਅਣਦੇਖਿਆ ਕੀਤਾ।
ਸਿਰਫ ਹੈਲਮਟ ਹੀ ਨਹੀਂ ਬੀਜੇਪੀ ਵਰਕਰਾਂ ਨੇ ਤਾਂ ਸ਼ਰੇਆਮ ਟ੍ਰਿਪਲਿੰਗ ਵੀ ਕੀਤੀ ਪਰ ਟਰੈਫਿਕ ਪੁਲਿਸ ਦੀ ਉਨ੍ਹਾਂ ਨੂੰ ਰੋਕਣ ਦੀ ਹਿੰਮਤ ਨਾ ਹੋਈ। ਇਸ ਤੋਂ ਸਾਫ ਪਤਾ ਲਗਦਾ ਹੈ ਕਿ ਸਾਡੀਆਂ ਸਰਕਾਰਾਂ ਦੇ ਨਿਯਮ ਆਪਣੇ ਲੋਕਾਂ ਤੇ ਕਿੰਨੇ ਲਾਗੂ ਹੁੰਦੇ ਹਨ ਤੇ ਉਨ੍ਹਾਂ ਤੇ ਕੀ ਕਾਰਵਾਈ ਹੁੰਦੀ ਹੈ।