ਆਨੰਦਪੁਰ ਸਾਹਿਬ: ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਜਾ ਰਿਹਾ ਹੈl ਅੱਜ ਤੀਜੇ ਦਿਨ ਜਿੱਥੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉੱਥੇ ਹੀ ਮਹੱਲੇ ਦੀ ਅਰਦਾਸ ਕਰਨ ਉਪਰੰਤ ਸ਼ੁਰੂਆਤ ਕੀਤੀ ਗਈl

ਇਸ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਿੱਥੇ ਕੌਮ ਨਾਂ ਸੰਦੇਸ ਦਿੱਤਾ, ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਰਾਜਨੀਤੀ ਜਦੋਂ ਸਮਾਜ 'ਤੇ ਭਾਰੀ ਹੁੰਦੀ ਹੈ ਤਾਂ ਸਮਾਜ ਦਾ ਨੁਕਾਸਨ ਹੁੰਦਾ ਹੈ। ਉਨ੍ਹਾਂ ਭਾਰਤ ਦੀ ਹਾਲਤ ਪਤਲੀ ਹੋਣ ਪਿੱਛੇ ਦੇਸ਼ 'ਤੇ ਰਜਨੀਤੀ ਭਾਰੀ ਹੋਣ ਦੀ ਗੱਲ ਕਹੀl

ਜਥੇਦਾਰ ਨੇ ਕਿਹਾ ਕਿ ਦੇਸ਼ ਦਾ ਦੀਵਾਲਾ ਨਿਕਲਿਆ ਹੋਇਆ ਹੈ, ਜਿਸ ਕਰਨ ਸਾਨੂੰ ਆਪਣਾ ਧਰਮ ਮਜਬੂਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜ਼ਬਰ ਦਾ ਮੁਕਾਬਲਾ ਧਰਮ ਦੇ ਸਹਿਜ ਨਾਲ ਕੀਤਾ ਜਾ ਸਕਦਾ ਹੈl ਇਸ ਕਰਕੇ ਹਰ ਸਿੱਖ ਨੂੰ ਵਧੇਰੇ ਧਰਮੀ ਹੋਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜੇ ਅਸੀਂ ਬਚਣਾ ਹੈ ਤਾਂ ਸਾਨੂੰ ਗੁਰੂ ਦਾ ਬਣਨਾ ਚਾਹੀਦਾ ਹੈ ਜੇ ਅਸੀਂ ਧਰਮ ਤੋਂ ਦੂਰ ਹੋ ਗਏ ਤਾਂ ਸਾਡੀ ਹੋਂਦ ਖਤਰੇ ਵਿੱਚ ਹੈ।

ਉਨ੍ਹਾਂ ਲਾਲ ਕਿਲੇ 'ਤੇ ਨੌਜਵਾਨਾਂ ਵੱਲੋਂ ਲਹਿਰਾਏ ਕੇਸਰੀ ਝੰਡੇ ਬਾਰੇ ਕਿਹਾ ਹੈ ਕਿ ਕਿਸਾਨ ਅੰਦੋਲਨ ਚੱਲਿਆ ਤੇ ਨੌਜਵਾਨ ਜ਼ਜਬਾਤੀ  ਹੋ ਗਏ। ਉਹ ਲਾਲ ਕਿਲੇ 'ਤੇ ਚਲੇ ਗਏ ਤੇ ਉਨ੍ਹਾਂ ਨੇ ਉੱਥੇ ਕੇਸਰੀ ਝੰਡਾ ਲਹਿਰਾ ਦਿੱਤਾ। ਇਸ ਨਾਲ ਨੌਜਵਾਨਾਂ ਨੇ ਕੋਈ ਪਾਪ ਨਹੀਂ ਕਰ ਦਿੱਤਾ। ਸਰਕਾਰ ਵੱਲੋਂ ਝੂਠੇ ਮਾਮਲੇ ਦਰਜ ਕਰਕੇ ਉਨ੍ਹਾਂ ਨੂੰ ਅੰਦਰ ਸੁੱਟ ਦਿੱਤਾ।

ਇਸ ਮੌਕੇ ਗਿਆਨੀ ਰਣਵੀਰ ਸਿੰਘ ਨੇ ਕਿਹਾ ਕਿ ਮੌਜੂਦਾ ਸਰਕਾਰਾਂ ਵੱਲੋਂ ਸਾਡੀ ਕੌਮ ਤੇ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਕਾਰਨ ਸਾਡੇ ਕੁਝ ਗੁਰਦੁਆਰਾ ਸਾਹਿਬ ਦੀ ਹੋਂਦ ਖਤਰੇ ਵਿੱਚ ਹੈl ਉਨ੍ਹਾਂ ਕਿਹਾ ਸਰਕਾਰ ਖਾਲਸਾ ਪੰਥ ਦੇ ਸਬਰ ਨੂੰ ਹੋਰ ਨਾ ਪਰਖੇ ਸਗੋਂ ਇਹ ਯਾਦ ਰੱਖਿਆ ਜਾਵੇ ਤੇ ਪੰਜਾਬ ਤੇ ਸਿੱਖ ਕੌਮ ਨੇ ਦੇਸ਼ ਦੀ ਆਜ਼ਾਦੀ, ਸੁਰੱਖਿਆ ਤੇ ਹੋਰ ਕੰਮਾਂ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨl 


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ