ਨਵੀਂ ਦਿੱਲੀ: ਦੇਸ਼ ਦੇ ਅੱਠ ਸੂਬਿਆਂ ਤੇ ਯੂਟੀਜ਼ ਵਿੱਚ ਕਰੋਨਾਵਾਇਰਸ (Coronavirus) ਲਾਗ ਦੀ ਹਫ਼ਤਾਵਾਰੀ ਪੌਜ਼ੇਟਿਵ ਕੇਸਾਂ (Corona Positive Cases) ਦੀ ਦਰ 5.04 ਫ਼ੀਸਦੀ ਦੀ ਕੌਮੀ ਔਸਤ ਦੇ ਮੁਕਾਬਲੇ ਵੱਧ ਦਰਜ ਕੀਤੀ ਗਈ ਹੈ, ਜਿਸ ਤਹਿਤ ਮਹਾਰਾਸ਼ਟਰ ਵਿੱਚ ਪੌਜ਼ੇਟਿਵ ਕੇਸਾਂ ਦੀ ਦਰ 22.78 ਫ਼ੀਸਦੀ ਹੈ।
ਇਹ ਵੀ ਪੜ੍ਹੋ: ਆਪਣੀ ਨਵੀਂ ਕਾਰ ਨੂੰ ਬਣਾਓ ਇਕਦਮ ਫਿੱਟ, ਲੰਬੇ ਸਮੇਂ ਤੱਕ ਮੇਂਟਨੈੱਸ ਦੇ ਖਰਚੇ ਤੋਂ ਵੀ ਬਚੋ
ਮਹਾਰਾਸ਼ਟਰ ਤੋਂ ਇਲਾਵਾ, ਕੌਮੀ ਔਸਤ ਤੋਂ ਵੱਧ ਪੌਜ਼ੇਟੀਵਿਟੀ ਦਰ ਵਾਲੇ ਸੱਤ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਚੰਡੀਗੜ੍ਹ (11.85 ਫ਼ੀਸਦੀ ਪਾਜ਼ੇਟੀਵਿਟੀ ਦਰ), ਪੰਜਾਬ (8.45 ਫ਼ੀਸਦੀ), ਗੋਆ (7.03), ਪੁੱਡੂਚੇਰੀ (6.85 ਫ਼ੀਸਦੀ), ਛੱਤੀਸਗੜ੍ਹ (6.79 ਫ਼ੀਸਦੀ), ਮੱਧ ਪ੍ਰਦੇਸ਼ (6.65 ਫ਼ੀਸਦੀ) ਤੇ ਹਰਿਆਣਾ (5.41 ਫ਼ੀਸਦੀ) ਸ਼ਾਮਲ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਬੀਜੇਪੀ ਵਿਧਾਇਕ ਨਾਲ ਕੁੱਟਮਾਰ 'ਤੇ ਬਵਾਲ, ਸੋਸ਼ਲ ਮੀਡੀਆ ਤੋਂ ਲੈ ਕੇ ਚਾਰੇ ਪਾਸੋਂ ਘਿਰੇ ਕੈਪਟਨ ਅਮਰਿੰਦਰ
ਟੈਸਟਿੰਗ ਦੇ ਮਾਮਲੇ ’ਚ 15 ਸੂਬੇ/ਯੂਟੀਜ਼ ਵਿੱਚ ਕੌਮੀ ਔਸਤ ਦੇ ਮੁਕਾਬਲੇ ਪ੍ਰਤੀ ਮਿਲੀਅਨ ਟੈਸਟਾਂ ਦੀ ਗਿਣਤੀ ਘੱਟ ਹੈ। ਇਨ੍ਹਾਂ ਸੂਬਿਆਂ ਵਿੱਚ ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਗੁਜਰਾਤ ਤੇ ਮਹਾਰਾਸ਼ਟਰ ਦੇ ਨਾਂ ਸ਼ਾਮਲ ਹਨ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਹੁਣ ਤੱਕ ਭਾਰਤ ਵਿੱਚ 24 ਕਰੋੜ ਕੋਵਿਡ-29 ਟੈਸਟ ਹੋ ਗਏ ਹਨ। ਮੁਲਕ ਵਿੱਚ ਵੈਕਸੀਨੇਸ਼ਨ ਲੈਣ ਵਾਲਿਆਂ ਦੀ ਗਿਣਤੀ 6 ਕਰੋੜ ਨੂੰ ਪਾਰ ਕਰ ਗਈ ਹੈ।
ਮਹਾਰਾਸ਼ਟਰ, ਛੱਤੀਸਗੜ੍ਹ, ਕਰਨਾਟਕ, ਪੰਜਾਬ, ਗੁਜਰਾਤ, ਮੱਧ ਪ੍ਰਦੇਸ਼ ਤੇ ਤਾਮਿਲਨਾਡੂ ਵਿੱਚ ਕੋਵਿਡ-19 ਦੇ ਵੱਡੀ ਗਿਣਤੀ ’ਚ ਨਵੇਂ ਕੇਸ ਸਾਹਮਣੇ ਆ ਰਹੇ ਹਨ। ਇਨ੍ਹਾਂ ਸੂਬਿਆਂ ਵਿੱਚ ਪਿਛਲੇ 24 ਘੰਟਿਆਂ ਵਿੱਚ ਆਏ ਨਵੇਂ ਕੇਸਾਂ ਦਾ ਹਿੱਸਾ ਕੁੱਲ ਕੇਸਾਂ ਦਾ 81.46 ਫ਼ੀਸਦੀ ਬਣਦਾ ਹੈ।
ਇਹ ਵੀ ਪੜ੍ਹੋ: Aamir Khan ਦੀਆਂ ਇਹ ਫਲੌਪ ਫ਼ਿਲਮਾਂ ਦੇਖ ਫੜ੍ਹ ਲਵੋਗੇ ਸਿਰ, ਇੱਕ ਲਈ ਖੁਦ ਸਾਹਮਣੇ ਆ ਮੰਗੀ ਸੀ ਮੁਆਫੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :