ਚੰਡੀਗੜ੍ਹ: ਪਿਛਲੇ ਦਿਨੀਂ ਪੰਜਾਬ ਸਿੱਖਿਆ ਬੋਰਡ ਦੇ ਆਡੋਟੋਰੀਅਮ ਵਿੱਚ ਕਿਸੇ ਪ੍ਰੋਗਰਾਮ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਸਕੂਲ ਦੇ ਅਧਿਆਪਕ ਸਟੇਜ ’ਤੇ ‘ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ’ ਗਾਣੇ ’ਤੇ ਭੰਗੜਾ ਪਾਉਂਦੇ ਨਜ਼ਰ ਆ ਰਹੇ ਸਨ। ਇਸ ਵੀਡੀਓ ਨੂੰ ਦੇਖਣ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਕ੍ਰਿਸ਼ਨ ਕੁਮਾਰ ਕਾਫ਼ੀ ਔਖੇ ਹੋਏ ਹਨ ਤੇ ਉਨ੍ਹਾਂ ਨੇ  ਇਸਦਾ ਨੋਟਿਸ ਲੈਂਦਿਆਂ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੂੰ ਚਿੱਠੀ ਲਿਖ ਕੇ ਮਾਮਲੇ ਦੀ ਜਾਂਚ ਕਰਾਉਣ ਤੇ ਉਕਤ ਗਾਣੇ ’ਤੇ ਨੱਚਣ ਵਾਲੇ ਅਧਿਆਪਕਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਸਕੱਤਰ ਦੀ ਅਗਵਾਈ ਵਿੱਚ ਜਾਂਚ ਕਮੇਟੀ ਗਠਿਤ ਕਰਨ ਲਈ ਵੀ ਕਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਰਕਸ਼ਾਪ ਨਾਲ ਸਿੱਖਿਆ ਵਿਭਾਗ ਦਾ ਕੋਈ ਤਾਅਲੁਕ ਨਹੀਂ ਹੈ ਪਰ ਅਧਿਆਪਕਾਂ ਦੀ ਇਸ ਹਰਕਤ ਨੇ ਸਿੱਖਿਆ ਵਿਭਾਗ ਦੀ ਭੱਲ ਨੂੰ ਡੂੰਗੀ ਸੱਟ ਮਾਰੀ ਹੈ।
ਦਰਅਸਲ ਪਿਛਲੇ ਦਿਨੀਂ ਪੰਜਾਬ ਸਿੱਖਿਆ ਬੋਰਡ ਦੇ ਆਡੋਟੋਰੀਅਮ ਵਿੱਚ ਸਿੱਖਿਆ ਸੁਧਾਰ ਵਰਕਸ਼ਪ ਲਾਈ ਗਈ ਸੀ ਜਿਸ ਦੌਰਾਨ ਕੁਝ ਅਧਿਆਪਕ ਡੀਜੇ ਲਾ ਕੇ ‘ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ’ ਗਾਣੇ ’ਤੇ ਭੰਗੜਾ ਪਾਉਣ ਲੱਗ ਗਏ। ਇਸ ਦੀ ਵੀਡੀਓ ਵਾਇਰਲ ਹੋਣ ਬਾਅਦ ਸਿੱਖਿਆ ਬੋਰਡ ਨੂੰ ਇਸਦੀ ਜਾਂਚ ਕਰਨ ਤੇ ਅਧਿਆਪਕਾਂ ਖਿਲਾਫ ਕਾਰਵਾਈ ਕਰਨ ਲਈ ਕਹਾ ਗਿਆ ਹੈ।