ਗਗਨਦੀਪ ਸ਼ਰਮਾ
ਅੰਮ੍ਰਿਤਸਰ: ਜ਼ਿਲ੍ਹਾ ਮੈਜਿਸਟਰੇਟ ਤੇ ਡੀਸੀ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਬੀਤੀ ਦੇਰ ਰਾਤ ਹੁਕਮ ਜਾਰੀ ਕਰਕੇ ਜ਼ਿਲ੍ਹੇ ਵਿੱਚ ਉਸਾਰੀ, ਸਨਅਤ, ਵਪਾਰ ਲਈ ਜ਼ਰੂਰੀ ਛੋਟਾਂ ਸ਼ਰਤਾਂ ਸਹਿਤ ਦਿੱਤੀਆਂ ਹਨ। ਇਹ ਛੋਟ ਹੌਟਸਪੌਟ (Hotspot) ਤੇ ਕੰਟੇਨਮੈਂਟ (Containment) ਜ਼ੋਨ ‘ਚ ਲਾਗੂ ਨਹੀਂ ਹੋਣਗੀਆਂ।
ਇਸ ਬਾਰੇ ਡੀਸੀ ਸ਼ਿਵਦੁਲਾਰ ਢਿੱਲੋਂ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਪਿੰਡਾਂ ‘ਚ ਹਰੇਕ ਤਰ੍ਹਾਂ ਦੀ ਜਾਇਜ਼ ਉਸਾਰੀ ਲਈ ਕਿਸੇ ਤਰ੍ਹਾਂ ਦੇ ਪਾਸ ਦੀ ਲੋੜ ਨਹੀਂ ਹੋਵੇਗੀ। ਸ਼ਹਿਰਾਂ ਵਿੱਚ ਉਸਾਰੀ ਦੇ ਚੱਲ ਰਹੇ ਕੰਮ ਐਸਡੀਐਮ ਜਾਂ ਜਨਰਲ ਮੈਨੇਜਰ ਸਨਅਤ ਕੋਲੋਂ ਪ੍ਰਵਾਨਗੀ ਲੈ ਕੇ ਸ਼ੁਰੂ ਕੀਤੇ ਜਾ ਸਕਣਗੇ। ਬਿਨੈਕਾਰ ਜ਼ਰੂਰੀ ਸ਼ਰਤਾਂ ਪੂਰੀਆਂ ਕਰੇਗਾ ਤੇ ਸ਼ਰਤਾਂ ਪੂਰੀਆਂ ਨਾ ਕਰਨ ਦੀ ਸ਼ਰਤ ‘ਚ ਪ੍ਰਵਾਨਗੀ ਰੱਦ ਕਰ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਸ਼ਹਿਰਾਂ ਵਿਚ ਮਲਟੀ ਬਰਾਂਡਸ ਤੇ ਸਿੰਗਲ ਬਰਾਂਡ ਮਾਲ ਨੂੰ ਛੱਡ ਕੇ ਰਿਹਾਇਸ਼ੀ ਅਤੇ ਮਾਰਕਿਟ ਕੰਪਲੈਕਸ ਦੀਆਂ ਦੁਕਾਨਾਂ, ਮਿਊਸੀਪਲ ਕਾਰਪੋਰੇਸ਼ਨ ਤੇ ਨਗਰ ਕੋਸ਼ਲਾਂ ਦੀ ਹੱਦਾਂ ਤੋਂ ਬਾਹਰਵਾਰ ਦੁਕਾਨਾਂ 50 ਫੀਸਦ ਵਰਕਰਾਂ ਨਾਲ ਮਾਸਕ (Face mask) ਪਾ ਤੇ ਸ਼ੋਸਲ ਡਿਸਟੈਂਸ (Social Distancing) ਨੂੰ ਕਾਈਮ ਕਰਕੇ ਦੁਕਾਨਾਂ ਖੋਲ੍ਹ ਸਕਦੇ ਹਨ। ਦੁਕਾਨਾਂ ਖੁੱਲਣ ਦਾ ਸਮਾਂ ਸੇਵਰੇ 7 ਵਜੇ ਤੋਂ ਸ਼ਾਮ 3 ਵਜੇ ਤੱਕ ਦਾ ਰਹੇਗਾ। ਸ਼ਹਿਰੀ ਖੇਤਰ ਵਿੱਚ ਮਾਰਕੀਟ ਤੇ ਬਾਜ਼ਾਰ ‘ਚ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਇਸੇ ਸਮੇਂ ਲਈ ਖੋਲ੍ਹੀਆਂ ਜਾ ਸਕਦੀਆਂ ਹਨ।
ਇਸ ਤੋਂ ਇਲਾਵਾ ਸੈਲੂਨ, ਨਾਈਆਂ ਦੀਆਂ ਦੁਕਾਨਾਂ, ਸਪਾ, ਬਿਊਟੀ ਪਾਰਲਰ ਆਦਿ ਨੂੰ ਖੋਲ੍ਹਣ ਦੀ ਇਜਾਜ਼ਤ ਨਹੀਂ ਹੋਵੇਗੀ। ਈ-ਕਾਮਰਸ ਕੰਪਨੀਆਂ ਜ਼ਰੂਰੀ ਵਸਤਾਂ ਦੀ ਸਪਲਾਈ ਕਰ ਸਕਦੀਆਂ ਹਨ। ਸ਼ਰਾਬ ਦੇ ਠੇਕੇ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਹੀ ਖੁੱਲ੍ਹ ਸਕਦੇ ਹਨ। ਜਦਕਿ ਬੈਂਕ ਸਵੇਰੇ 9 ਵਜੇ ਤੋਂ 1 ਵਜੇ ਤੱਕ ਜਨਤਾ ਨੂੰ ਸੇਵਾਵਾਂ ਦੇ ਸਕਦੇ ਹਨ। ਰੈਸਟੋਰੈਂਟ ਤੇ ਹੋਰ ਅਜਿਹੇ ਅਦਾਰੇ ਜੋ ਫੂਡ ਹੋਮ ਡਿਲਵਰੀ ਦੀ ਇਜਾਜ਼ਤ ਲੈ ਸਕਦੇ ਹਨ, ਪਰ ਉੱਥੇ ਕਿਸੇ ਨੂੰ ਬੈਠਣ ਦੀ ਪ੍ਰਮਿਸ਼ਨ ਨਹੀਂ ਦਿੱਤੀ ਜਾ ਸਕਦੀ।
ਦੂਜੇ ਪਾਸੇ ਦੇਰ ਰਾਤ ਹੁਕਮ ਜਾਰੀ ਹੋਣ ਕਰਕੇ ਸ਼ਹਿਰ ਦੇ ਦੁਕਾਨਦਾਰ ਹਾਲੇ ਵੀ ਮੁਸ਼ਕਲਾਂ ‘ਚ ਹਨ ਤੇ ਦੁਕਾਨਾਂ ਹਾਲੇ ਪੁਰਾਣੀ ਛੋਟ ਮੁਤਾਬਕ ਹੀ ਖੋਲ੍ਹ ਰਹਿਆਂ ਹਨ। ਅੰਮ੍ਰਿਤਸਰ ਦੀ ਪੁਰਾਣੀ ਦਾਲ ਮੰਡੀ ਤੇ ਮਜੀਠਾ ਮੰਡੀ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਜੋ ਰਿਆਇਤਾਂ ਦਿੱਤੀਆਂ ਗਈਆਂ ਨੇ, ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਨੂੰ ਲੋਕਾਂ ਤਕ ਸਹੀ ਢੰਗ ਨਾਲ ਪਹੁੰਚਾਉਣਾ ਚਾਹੀਦਾ ਹੈ, ਕਿਉਂਕਿ ਸੋਸ਼ਲ ਮੀਡੀਆ ‘ਚ ਕਈ ਤਰ੍ਹਾਂ ਦੀਆਂ ਅਫਵਾਹਾਂ ਚੱਲ ਰਹੀਆਂ ਹਨ।
ਹੁਣ ਅੰਮ੍ਰਿਤਸਰ ਨੂੰ ਮਿਲੀ ਕਰਫਿਊ 'ਚ ਛੋਟ, ਸਖਤ ਸ਼ਰਤਾਂ ਵੀ ਲਾਗੂ
ਏਬੀਪੀ ਸਾਂਝਾ
Updated at:
08 May 2020 05:17 PM (IST)
ਜ਼ਿਲ੍ਹਾ ਮੈਜਿਸਟਰੇਟ ਤੇ ਡੀਸੀ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਬੀਤੀ ਦੇਰ ਰਾਤ ਹੁਕਮ ਜਾਰੀ ਕਰਕੇ ਜ਼ਿਲ੍ਹੇ ਵਿੱਚ ਉਸਾਰੀ, ਸਨਅਤ, ਵਪਾਰ ਲਈ ਜ਼ਰੂਰੀ ਛੋਟਾਂ ਸ਼ਰਤਾਂ ਸਹਿਤ ਦਿੱਤੀਆਂ ਹਨ। ਇਹ ਛੋਟ ਹੌਟਸਪੌਟ ਤੇ ਕੰਟੇਨਮੈਂਟ ਜ਼ੋਨ ‘ਚ ਲਾਗੂ ਨਹੀਂ ਹੋਣਗੀਆਂ।
- - - - - - - - - Advertisement - - - - - - - - -