‘ਜ਼ਫ਼ਰਨਾਮਾ’ ਲਈ ਸਤਿੰਦਰ ਸਰਤਾਜ ਨੂੰ ਜਥੇਦਾਰ ਵੱਲੋਂ ਮਿਲੀ ਕਲੀਨ ਚਿੱਟ

ਏਬੀਪੀ ਸਾਂਝਾ Updated at: 08 May 2020 03:32 PM (IST)

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬੀ ਗਾਇਕ ਸਤਿੰਦਰ ਸਰਤਾਜ ਨੂੰ ਕਲੀਨ ਚਿੱਟ ਦੇ ਦਿੱਤੀ ਹੈ।

NEXT PREV
ਚੰਡੀਗੜ੍ਹ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬੀ ਗਾਇਕ ਸਤਿੰਦਰ ਸਰਤਾਜ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਹਾਲ ਹੀ ‘ਚ ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ ਵੱਲੋਂ ਗਾਏ ਗਏ ‘ਜ਼ਫਰਨਾਮਾ’ 'ਚ ਗੁਰਬਾਣੀ ਦਾ ਅਸ਼ੁੱਧ ਉਚਾਰਨ ਕਰਨ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਿਆ ਸੀ।


ਇਸ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਰਤਾਜ ਤੇ ਲੱਗੇ ਦੋਸ਼ਾਂ ਦੀ ਜਾਂਚ ਕਰਵਾਉਣ ਤੋਂ ਬਾਅਦ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਜਥੇਦਾਰ ਸਾਹਿਬ ਮੁਤਾਬਕ ਸਰਤਾਜ ਤੇ ਲੱਗੇ ਸਾਰੇ ਇਲਜ਼ਾਮ ਬੇਬੁਨਿਆਦ ਹਨ।

ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ ਤੇ ਫੈਡਰੇਸ਼ਨ ਦੇ ਸਾਬਕਾ ਆਗੂ ਪ੍ਰੋ. ਸਰਚਾਂਦ ਸਿੰਘ ਨੇ ਜਥੇਦਾਰ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੂੰ ਇਸ ਸਬੰਧੀ ਮੰਗ ਪੱਤਰ ਦਿੱਤਾ ਸੀ। ਉਨ੍ਹਾਂ ਸਰਤਾਜ ਨੂੰ ਮੌਜੂਦਾ ‘ਜ਼ਫ਼ਰਨਾਮਾ‘ ਵਾਪਸ ਲੈਣ ਤੇ ਇਸ ਦਾ ਸ਼ੁੱਧ ਉਚਾਰਨ ਦੇ ਨਾਲ ਹੋਰ ਲੋੜੀਂਦੀਆਂ ਸੋਧ ਕਰ ਗੁਰਮਤਿ ਅਨੁਸਾਰੀ ਮੁੜ ਰਿਕਾਰਡਿੰਗ ਕਰਵਾਉਣ ਦੀ ਹਦਾਇਤ ਦਿੱਤੀ ਸੀ।


ਸਰਤਾਜ ਨੇ ਸੋਸ਼ਲ ਮੀਡੀਆ ਤੇ ਲਿਖਿਆ, 

ਸ਼੍ਰੀ ਅਕਾਲ ਤਖ਼ੑਤ ਸਾਹਿਬ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ‘ਜ਼ਫ਼ਰਨਾਮਾ' ਦੀ ਸਾਡੀ ਪੇਸ਼ਕਾਰੀ ਨੂੰ ਫ਼ਾਰਸੀ ਦਸਤਾਵੇਜ਼ਾਂ ਤੇ ਗੁਰਮੁਖੀ ਦੇ ਮੌਜੂਦ ਤਰਜਮਿਆਂ ਨਾਲ਼ ਤਫ਼ਤੀਸ਼ ਕਰਨ ਤੋਂ ਬਾਅਦ ਤਲੱਫ਼ੁਜ਼ ਤੇ ਤਹਿਰੀਰੀ ਪਹਿਲੂ ਤੋਂ ਵਾਜਬ ਕਰਾਰ ਦਿੱਤਾ ਗਿਆ ਹੈ। ਤਹਿ ਦਿਲੋਂ ਸ਼ੁਕਰਾਨੇ - ਡਾ. ਸਤਿੰਦਰ ਸਰਤਾਜ-



ਇਹ ਵੀ ਪੜ੍ਹੋ: 
ਨਵਾਂ ਸ਼ਹਿਰ 'ਚ ਡਿੱਗਿਆ ਫੌਜ ਦਾ ਮਿੱਗ 29 ਜਹਾਜ਼

ਝੋਨੇ ਦੀ ਲੁਆਈ ਲਈ ਬਦਲੇਗੀ ਰਣਨੀਤੀ, ਕੈਪਟਨ ਸਰਕਾਰ ਅੱਜ ਲਏਗੀ ਫੈਸਲਾ

ਸੰਕਟ ਦੌਰਾਨ ਮੋਰਚਾ ਛੱਡ ਦੌੜੇ ਪਰਵਾਸੀ ਮਜ਼ਦੂਰ, ਹੁਣ ਪੰਜਾਬੀਆਂ ਨੇ ਸੰਭਾਲੀ ਕਮਾਨ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

- - - - - - - - - Advertisement - - - - - - - - -

© Copyright@2024.ABP Network Private Limited. All rights reserved.