ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਮੋਗਾ ਜ਼ਿਲ੍ਹੇ ਨਾਲ ਸਬੰਧਤ ਪੰਜ ਸਾਲਾ ਟਿਕ ਟੌਕ ਸਟਾਰ ਨੂਰਪ੍ਰੀਤ ਕੌਰ ਆਪਣੀਆਂ ਵੀਡੀਓਜ਼ ਜ਼ਰੀਏ ਕੋਰੋਨਾ ਸੰਕਟ ਦੌਰਾਨ ਲੋਕਾਂ ਨੂੰ ਸੋਸ਼ਲ ਡਿਸਟੈਂਟ ਰੱਖਣ ਲਈ ਪ੍ਰੇਰਿਤ ਕਰ ਰਹੀ ਹੈ। ਨੂਰਪ੍ਰੀਤ ਭਿੰਡਰ ਕਲਾਂ ਪਿੰਡ ਦੇ ਦਿਹਾੜੀਦਾਰ ਦੀ ਬੇਟੀ ਹੈ।

ਆਪਣੀ ਤਾਜ਼ਾ ਵੀਡੀਓ 'ਚ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਿਕਾਇਤ ਕਰਦੀ ਨਜ਼ਰ ਆਉਂਦੀ ਹੈ। ਉਹ ਮੁੰਡਿਆਂ ਦੇ ਇਕ ਗਰੁੱਪ ਬਾਰੇ ਸ਼ਿਕਾਇਤ ਕਰਦੀ ਹੈ ਜੋ ਲੌਕਡਾਊਨ ਦੇ ਬਾਵਜੂਦ ਕ੍ਰਿਕਟ ਖੇਡਣ ਲਈ ਜਾ ਰਹੇ ਹਨ। ਨੂਰ ਦੀ ਸ਼ਿਕਾਇਤ ਦੇ ਜਵਾਬ 'ਚ ਕੈਪਟਨ ਅਮਰਿੰਦਰ ਸਿੰਘ ਮੁੰਡਿਆਂ ਨੂੰ ਲੌਕਡਾਊਨ ਦੀਆਂ ਹਿਦਾਇਤਾਂ ਬਾਰੇ ਦੱਸਦੇ ਹਨ।

ਇਹ ਵੀ ਪੜ੍ਹੋ: ਕਪੂਰਥਲਾ 'ਚ ਥਾਣੇਦਾਰ ਵੱਲੋਂ ਗੋਲ਼ੀਆਂ ਮਾਰ ਕੇ ਕਬੱਡੀ ਖਿਡਾਰੀ ਦਾ ਕਤਲ

ਮੁੱਖ ਮੰਤਰੀ ਦੀ ਸੋਸ਼ਲ ਮੀਡੀਆ ਟੀਮ ਦੇ ਮੁਤਾਬਕ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇੰਡੀਅਨ ਯੂਥ ਕਾਂਗਰਸ ਨੇ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਸ਼ੇਅਰ ਕੀਤਾ ਤੇ ਨਾਲ ਲਿਖਿਆ ਕਿ ਜੇਕਰ ਇਕ ਛੋਟਾ ਬੱਚਾ ਲੌਕਡਾਊਨ 'ਚ ਦਿੱਤੀ ਛੋਟ ਦੀ ਅਹਿਮੀਅਤ ਸਮਝਦਾ ਹੈ ਕਿ ਇਹ ਸਿਰਫ਼ ਜ਼ਰੂਰੀ ਕੰਮ ਲਈ ਹੈ ਤਾਂ ਸਾਨੂੰ ਵੀ ਸਮਝਣਾ ਚਾਹੀਦਾ ਹੈ ਕਿ ਬਿਨਾਂ ਜ਼ਰੂਰੀ ਕੰਮ ਬਾਹਰ ਨਹੀਂ ਜਾਣਾ।


ਇਨੀਂ ਦਿਨੀਂ ਨੂਰ ਆਪਣੀਆਂ ਟਿਕ ਟੌਕ ਵੀਡੀਓਜ਼ ਜ਼ਰੀਏ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੈ ਤੇ ਲੋਕਡਾਊਨ ਦੌਰਾਨ ਲੋਕਾਂ ਨੂੰ ਹਸਾਉਣ ਦਾ ਕੰਮ ਕਰ ਰਹੀ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ