ਯਾਦ ਰਹੇ ਲਾਡੀ ਸ਼ੇਰੋਵਾਲੀਆ ਨੇ ਸ਼ਾਹਕੋਟ ਜ਼ਿਮਨੀ ਚੋਣ ਅਕਾਲੀ ਉਮੀਦਵਾਰ ਨਾਇਬ ਸਿੰਘ ਕੋਹਾੜ ਨੂੰ 38,802 ਵੋਟਾਂ ਨਾਲ ਹਰਾ ਕੇ ਜਿੱਤੀ। ਲਾਡੀ ਨੂੰ 82,745 ਵੋਟ ਮਿਲੇ ਜਦੋਂਕਿ ਅਕਾਲੀ ਉਮੀਦਵਾਰ ਨਾਇਬ ਸਿੰਘ ਕੋਹਾੜ ਨੂੰ 43,944 ਵੋਟ ਮਿਲੇ ਸੀ। ਇਸ ਚੋਣ ਵਿੱਚ ਸਭ ਤੋਂ ਮਾੜੀ ਕਾਰਗੁਜਾਰੀ ਆਮ ਆਦਮੀ ਪਾਰਟੀ ਦੀ ਰਹੀ ਸੀ। ‘ਆਪ’ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਨੂੰ 1900 ਵੋਟਾਂ ਨਾਲ ਹੀ ਸਬਕ ਕਰਨਾ ਪਿਆ ਸੀ।
ਸ਼ਾਹਕੋਟ ਵਿਧਾਨ ਸਭਾ ਸੀਟ ਜਿੱਤਣ ਦੇ ਨਾਲ ਹੀ ਕਾਂਗਰਸ ਦੀਆਂ ਸੀਟਾਂ ਦੀ ਗਿਣਤੀ 78 ਹੋ ਗਈ ਹੈ। ਕਾਂਗਰਸ ਕੋਲ ਸਦਨ ਵਿੱਚ ਦੋ-ਤਿਹਾਈ ਬਹੁਮਤ ਹੋ ਗਿਆ ਹੈ। ਉਧਰ ਇਸ ਸੀਟ ਹਾਰਨ ਨਾਲ ਅਕਾਲੀ ਦਲ 14 ਸੀਟਾਂ ‘ਤੇ ਸਿਮਟ ਗਿਆ ਹੈ। ਅਕਾਲੀ ਦਲ ਲਈ ਇਹ ਸਭ ਤੋਂ ਵੱਡ ਝਟਕਾ ਹੈ।
ਇਸ ਵੇਲੇ ਵਿਧਾਨ ਸਭਾ ਵਿੱਚ ਕਾਂਗਰਸ ਕੋਲ 78, ਆਮ ਆਦਮੀ ਪਾਰਟੀ ਕੋਲ 20, ਅਕਾਲੀ ਦਲ ਕੋਲ 14, ਬੀਜੇਪੀ ਕੋਲ ਤਿੰਨ ਤੇ ਲੋਕ ਇਨਸਾਫ ਪਾਰਟੀ ਕੋਲ ਦੋ ਸੀਟਾਂ ਹਨ। ਕਾਂਗਰਸ ਨੇ ਸ਼ਾਹਕੋਟ ਸੀਟ ਅਕਾਲੀ ਦਲ ਤੋਂ ਖੁੱਥੀ ਹੈ। ਇਸ ਸੀਟ ‘ਤੇ ਪਿਛਲੇ 22 ਸਾਲਾਂ ਤੋਂ ਅਕਾਲੀ ਦਲ ਦਾ ਕਬਜ਼ਾ ਸੀ।