Punjab News: ਆਜ਼ਾਦੀ ਦਿਹਾੜੇ ਮੌਕੇ ਭਾਸ਼ਣ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਾ ਤਸਕਰਾਂ ਉੱਤੇ ਕੀਤੀ ਕਾਰਵਾਈ ਦਾ ਜ਼ਿਕਰ ਕਰਦਿਆਂ ਆਪਣੀ ਸਰਕਾਰ ਦੇ ਸੋਹਲੇ ਗਾਏ, ਹਾਲਾਂਕਿ ਪਿਛਲ੍ਹੇ ਵਰ੍ਹੇ ਮਾਨ ਨੇ ਕਿਹਾ ਸੀ ਕਿ 15 ਅਗਸਤ 2024 ਤੱਕ ਚਿੱਟਾ ਖ਼ਤਮ ਕਰ ਕਰ ਦਿਆਂਗੇ ਪਰ ਇਸ ਦੀ ਅਸਲੀਅਤ 15 ਅਗਸਤ ਨੂੰ ਹੀ ਸਾਹਮਣੇ ਆ ਗਈ ਹੈ ਜਿੱਥੇ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ।
ਦਰਅਸਲ, ਅਜਨਾਲਾ ਦੇ ਨਾਲ ਲੱਗਦੇ ਆਈ.ਟੀ.ਆਈ ਰੋਡ 'ਤੇ ਸਥਿਤ ਸੂਏ ਦੇ ਕੰਢੇ ਤੋਂ ਇੱਕ ਅਣਪਛਾਤੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਨੌਜਵਾਨ ਦੀ ਲਾਸ਼ ਨੂੰ ਅਜਨਾਲਾ ਦੇ ਸਰਕਾਰੀ ਹਸਪਤਾਲ 'ਚ ਪੋਸਟਮਾਰਟਮ ਲਈ ਰਖਵਾ ਦਿੱਤਾ ਹੈ।
ਇਸ ਬਾਬਤ ਜਾਣਕਾਰੀ ਦਿੰਦਿਆਂ ਅਜਨਾਲਾ ਦੇ ਪੁਲਿਸ ਅਧਿਕਾਰੀ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਸੀ ਕਿ ਇੱਥੇ ਇੱਕ ਮ੍ਰਿਤਕ ਦੇਹ ਪਈ ਹੈ ਤੇ ਉਨ੍ਹਾਂ ਨੇ ਮੌਕੇ 'ਤੇ ਆ ਕੇ ਦੇਖਿਆ ਤਾਂ ਇਸ ਨੂੰ ਅਜਨਾਲਾ ਦੇ ਸਰਕਾਰੀ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਦੀ ਸ਼ਨਾਖਤ ਕਰਕੇ ਫਿਰ ਪਤਾ ਲੱਗੇਗਾ ਕਿ ਇਹ ਮ੍ਰਿਤਕ ਕੌਣ ਹੈ ਤੇ ਇਸ ਕੋਲੋਂ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਮਿਲੀ ਨਾ ਹੀ ਸੱਟ ਲੱਗਣ ਦਾ ਨਿਸ਼ਾਨ ਮਿਲਿਆ ਹੈ
ਜ਼ਿਕਰ ਕਰ ਦਈਏ ਕਿ ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਨਸ਼ੇ ਦੇ ਮੁੱਦੇ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ, ਸੂਬੇ ਦੇ ਮੱਥੇ 'ਤੇ ਲੱਗੇ ਨਸ਼ੇ ਦੇ ਦਾਗ਼ ਨੂੰ ਧੋਣ ਲਈ ਸਾਡੀ ਸਰਕਾਰ ਨੇ ਜ਼ੀਰੋ ਟਾਲਰੈਂਸ ਪਾਲਿਸੀ ਬਣਾਈ ਹੈ... ਜਿਸ ਦੇ ਤਹਿਤ ਹੁਣ ਤੱਕ 14381 ਸਮੱਗਲਰਾਂ ਨੂੰ ਗ੍ਰਿਫ਼ਤਾਰ ਅਤੇ 10394 ਐੱਨ.ਡੀ.ਪੀ.ਐੱਸ. ਐਕਟ ਤਹਿਤ ਐੱਫ.ਆਈ.ਆਰ. ਦਰਜ਼ ਕਰ ਚੁੱਕੇ ਹਾਂ... ਨਾਲ ਹੀ ਸਮੱਗਲਰਾਂ ਦੀ 173 ਕਰੋੜ ਦੀ ਪ੍ਰਾਪਰਟੀ ਵੀ ਸੀਜ਼ ਕੀਤੀ ਹੈ..