Punjab News: ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਲਬ ਹੋਣ ਦੇ ਆਦੇਸ਼ ਤੋਂ ਬਾਅਦ ਸ਼੍ਰੋਮਣ ਅਕਾਲੀ ਦਲ ਦੇ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਮੁਤਾਬਕ ਜ਼ਰੂਰ ਹਾਜ਼ਰ ਹੋਵਾਂਗਾ ਪਰ ਮੀਡੀਆ ਵਾਲੇ ਸੱਜਣ ਇਸ ਮੁੱਤਲਕ ਮੇਰੇ ਨਾਲ ਸਪੰਰਕ ਨਾ ਕਰਨ।


ਵਲਟੋਹਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ,  ਕਿਰਪਾ ਕਰਕੇ ਮੀਡੀਆ ਵਾਲੇ ਸੱਜਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਮੁੱਖ ਰੱਖਦਿਆਂ ਅਜੇ ਮੇਰੇ ਨਾਲ ਇਸ ਸੰਬੰਧੀ ਬਿਆਨ ਆਦਿ ਲਈ ਸੰਪਰਕ ਨਾਂ ਕਰਨ। ਅਕਾਲ ਤਖ਼ਤ ਮਹਾਨ ਹੈ। ਸਿੱਖ ਪੰਥ ਦੀ ਸ਼ਾਨ ਹੈ।


 



ਮੈਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਤਿਕਾਰਯੋਗ ਜਥੇਦਾਰ ਸਾਹਿਬ ਜੀ ਦੇ ਆਦੇਸ਼ ਮੁਤਾਬਕ ਦਾਸ ਕੱਲ ਨੂੰ ਆਦੇਸ਼ ਵਿੱਚ ਦਿੱਤੇ ਹੋਏ ਸਮੇਂ ਅਨੁਸਾਰ ਜਥੇਦਾਰ ਸਾਹਿਬ ਜੀ ਕੋਲ ਹਾਜ਼ਰ ਹੋਵੇਗਾ।



ਜ਼ਿਕਰ ਕਰ ਦਈਏ ਕਿ ਜਿਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੇਸ਼ ਹੋਣ ਦਾ ਫਰਮਾਨ ਮਿਲਿਆ ਤਾਂ ਵਲਟੋਹਾ ਨੇ ਕਿਹਾ ਕਿ, ਸਤਿਕਾਰਯੋਗ ਜਥੇਦਾਰ ਸਾਹਿਬ ਜੀ ਦਾ ਆਦੇਸ਼ ਪ੍ਰਾਪਤ ਹੋਇਆ। ਸਿਰ ਮੱਥੇ ਪ੍ਰਵਾਨ ਹੈ..........। ਦਾਸ ਪਰਸੋਂ 15 ਅਕਤੂਬਰ ਨੂੰ ਸਮੇਂ ਸਿਰ ਹਾਜ਼ਰ ਹੋਕੇ ਸਤਿਕਾਰਯੋਗ ਜਥੇਦਾਰ ਸਾਹਿਬ ਜੀ ਦੇ ਆਦੇਸ਼ ਮੁਤਾਬਕ ਆਪਣਾ ਪੱਖ ਰੱਖੇਗਾ।  ਪਰ ਇਸ ਆਦੇਸ਼ ਵਿੱਚ ਕੁੱਝ ਅਜਿਹਾ ਵੀ ਦਰਜ ਕੀਤਾ ਗਿਆ ਹੈ ਜਿਸਦਾ ਮੇਰੀ ਪੋਸਟ ਜਾਂ ਮੇਰੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ।



ਆਦੇਸ਼ ਵਿੱਚ ਦਰਜ ਕੀਤਾ ਗਿਆ ਹੈ ਜਿਵੇਂ ਮੈਨੂੰ ਸਿੰਘ ਸਾਹਿਬਾਨ ਵੱਲੋਂ ਸੁਖਬੀਰ ਸਿੰਘ ਬਾਦਲ ਵਿਰੁੱਧ ਸੁਣਾਏ ਜਾਣ ਵਾਲੇ ਫੈਸਲੇ ਬਾਰੇ ਕੋਈ ਇਤਰਾਜ਼ ਹੈ ਪਰ ਇਸਦੇ ਉਲਟ ਮੈਂ ਤਾਂ ਸਗੋਂ ਇਸ ਗੱਲ ਦਾ ਮੁਦੱਈ ਹਾਂ ਕਿ ਸੁਖਬੀਰ ਸਿੰਘ ਬਾਦਲ ਨੂੰ ਸ਼ਖਤ ਤੋ ਸਖ਼ਤ ਧਾਰਮਿਕ ਦੰਡ/ਤਨਖਾਹ/ਸਜ਼ਾ ਦਿੱਤੀ ਜਾਵੇ।


ਪਰ ਅਕਾਲੀ ਦਲ ਦੇ ਵਿਰੋਧੀਆਂ ਦੇ ਦਬਾਅ ਥੱਲੇ ਅਕਾਲੀ ਦੀ ਰਾਜਨੀਤਿਕ ਹਸਤੀ ਨੂੰ ਖੋਰਾ ਲਾਉਣ ਦੀਆਂ ਚਾਲਾਂ ਨਾਂ ਸਿਰੇ ਚੜਣ ਦਿੱਤੀਆਂ ਜਾਣ। ਇਸ ਦਬਾਅ ਬਾਰੇ ਜ਼ਰੂਰ ਮੈਂ ਆਪਣੀ ਪੋਸਟ ਵਿੱਚ ਜਿਕਰ ਕੀਤਾ ਹੈ ਜੋ ਕਿ ਬਿਲਕੁੱਲ ਸੱਚ ਹੈ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ।