Punjab News: ਕੇਂਦਰ ਸਰਕਾਰ ਨੇ ਪੰਜਾਬ ਵਿੱਚ ਗਰੀਨਫੀਲਡ ਪਠਾਨਕੋਟ ਲਿੰਕ ਰੋਡ (Greenfield Pathankot Link Road) ਦੇ ਨਿਰਮਾਣ ਲਈ 666.81 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਇਹ 12.34 ਕਿਲੋਮੀਟਰ ਲੰਬੀ ਸੜਕ NH-44 'ਤੇ ਸਥਿਤ ਪਿੰਡ ਤਲਵਾੜਾ ਜੱਟਾਂ ਨੂੰ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ 'ਤੇ ਸਥਿਤ ਗੋਬਿੰਦਸਰ ਪਿੰਡ ਨਾਲ ਜੋੜੇਗੀ। ਜੰਮੂ-ਕਸ਼ਮੀਰ ਜਾਣ ਵਾਲੇ ਲੋਕਾਂ ਨੂੰ ਵੀ ਫਾਇਦਾ ਹੋਵੇਗਾ। ਮੌਜੂਦਾ ਰੂਟ ਨੂੰ 53 ਕਿਲੋਮੀਟਰ ਤੋਂ 37 ਕਿਲੋਮੀਟਰ ਤੱਕ ਸੁਚਾਰੂ ਬਣਾਉਣ ਨਾਲ ਲਿੰਕ ਰੋਡ ਰਾਹੀਂ ਯਾਤਰਾ ਦੇ ਸਮੇਂ ਵਿੱਚ ਕਾਫ਼ੀ ਕਮੀ ਆਵੇਗੀ।
ਹੋਰ ਪੜ੍ਹੋ : ਪੰਜਾਬੀਆਂ ਨੂੰ ਏਡਜ਼ ਦੇ ਜਾਲ 'ਚ ਫਸੇ ਰਹੇ ਨਸ਼ੇ ਦੇ ਟੀਕੇ, ਔਰਤਾਂ ਵੀ ਲਪੇਟ 'ਚ, ਹੈਰਾਨ ਕਰਨ ਵਾਲੇ ਅੰਕੜੇ
ਇਹ ਜਾਣਕਾਰੀ ਖੁਦ ਕੇਂਦਰੀ ਟਰਾਂਸਪੋਰਟ ਮੰਤਰੀ ਵੱਲੋਂ ਦਿੱਤੀ ਗਈ
ਇਸ ਸਬੰਧੀ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ (Nitin Gadkari) ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕਰਕੇ ਜਾਣਕਾਰੀ ਦਿੱਤੀ ਹੈ। ਗਡਕਰੀ ਨੇ ਲਿਖਿਆ ਕਿ ਅਸੀਂ ਹਾਈਵੇਅ ਲਈ ਫੰਡ ਮਨਜ਼ੂਰ ਕਰ ਦਿੱਤੇ ਹਨ। ਇਸ ਹਾਈਵੇਅ ਦੇ ਬਣਨ ਤੋਂ ਬਾਅਦ ਲੋਕਾਂ ਦਾ ਸਮਾਂ ਅਤੇ ਪੈਸਾ ਦੋਵਾਂ ਦੀ ਬੱਚਤ ਹੋਵੇਗੀ। ਕਿਉਂਕਿ ਇੱਕ ਘੰਟੇ ਦਾ ਸਫ਼ਰ ਸਿਰਫ਼ 20 ਮਿੰਟ ਵਿੱਚ ਪੂਰਾ ਹੋ ਜਾਵੇਗਾ।
ਲੋਕਾਂ ਨੂੰ ਮਿਲੇਗਾ ਫਾਇਦਾ
ਇਹ ਜਾਣਕਾਰੀ ਲੋਕ ਸਭਾ ਗੁਰਦਾਸਪੁਰ ਦੇ ਉਮੀਦਵਾਰ, ਸਾਬਕਾ ਡਿਪਟੀ ਸਪੀਕਰ ਅਤੇ ਸਾਬਕਾ ਵਿਧਾਇਕ ਦਿਨੇਸ਼ ਬਾਬੂ ਨੇ ਪਿੰਡ ਭਾਨਵਾਲ ਵਿਖੇ ਦਿੱਤੀ। ਇਸ ਮੌਕੇ ਦਿਨੇਸ਼ ਸਿੰਘ ਬਾਬੂ ਨੇ ਦੱਸਿਆ ਕਿ ਪੰਜਾਬ ਵਿੱਚ ਗਰੀਨਫੀਲਡ ਪਠਾਨਕੋਟ ਹਾਈਵੇਅ ਲਈ 666.81 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਇਸ ਮੌਕੇ ਉਨ੍ਹਾਂ ਨਿਤਿਨ ਗਡਕਰੀ ਦਾ ਧੰਨਵਾਦ ਕੀਤਾ। ਪਠਾਨਕੋਟ ਦੇ ਲੋਕਾਂ ਨੂੰ ਟ੍ਰੈਫਿਕ ਜਾਮ ਤੋਂ ਮਿਲੇਗੀ ਰਾਹਤ ਇਸ ਨਾਲ ਲੋਕਾਂ ਦਾ ਸਫਰ ਆਸਾਨ ਹੋ ਜਾਵੇਗਾ।
ਦਿਨੇਸ਼ ਬਾਬੂ ਨੇ ਕਿਹਾ ਕਿ ਇਸ ਹਾਈਵੇਅ ਦੇ ਬਣਨ ਨਾਲ ਜੰਮੂ-ਕਸ਼ਮੀਰ ਜਾਣ ਵਾਲੇ ਲੋਕਾਂ ਨੂੰ ਪੂਰਾ ਲਾਭ ਮਿਲੇਗਾ। ਇਸ ਹਾਈਵੇਅ ਦੇ ਬਣਨ ਨਾਲ 1 ਘੰਟੇ ਦਾ ਸਫਰ 20 ਮਿੰਟ ਦਾ ਹੋਵੇਗਾ। ਇਸ ਮੌਕੇ ਮੰਡਲ ਜਨਰਲ ਸਕੱਤਰ ਬਲਵਿੰਦਰ ਸਿੰਘ ਮੱਖਣ ਅਵਤਾਰ ਸਿੰਘ ਕੋਹਾਲ ਗਿਆਨ ਸਿੰਘ ਕਮਲ ਸਿੰਘ ਆਦਿ ਹਾਜ਼ਰ ਸਨ।