ਚੰਡੀਗੜ੍ਹ: 'ਆਪ' ਸਰਕਾਰ ਪੰਜਾਬ ਦੇ ਲੋਕਾਂ ਲਈ 300 ਯੂਨਿਟ ਮੁਫਤ ਬਿਜਲੀ ਦੀ ਪਹਿਲੀ ਗਰੰਟੀ ਯਕੀਨੀ ਬਣਾਉਣ ਲਈ ਤਿਆਰ ਹੈ। ਕੱਲ੍ਹ ਨੂੰ ਪੰਜਾਬ ਵਿੱਚ ਆਪ ਸਰਕਾਰ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕਰ ਸਕਦੀ ਹੈ। ਦਰਅਸਲ, ਭਲਕੇ ਯਾਨੀ 16 ਅਪ੍ਰੈਲ ਨੂੰ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ 'ਤੇ ਬਣੇ ਹੋਏ ਨੂੰ ਇੱਕ ਮਹੀਨਾ ਹੋ ਜਾਵੇਗਾ। ਇਸ ਮੌਕੇ CM ਭਗਵੰਤ ਮਾਨ ਭਲਕੇ ਪੰਜਾਬ ਦੇ ਲੋਕਾਂ ਲਈ ਵੱਡਾ ਐਲਾਨ ਕਰਨਗੇ। ਖ਼ਦਸ਼ਾ ਹੈ ਕਿ ਕੱਲ੍ਹ ਪੰਜਾਬ ਵਿੱਚ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਐਲਾਨ ਹੋ ਸਕਦਾ ਹੈ।



ਇੱਕ ਮਹੀਨੇ 'ਚ ਲਏ ਕਈ ਵੱਡੇ ਫੈਸਲੇ
ਤੁਹਾਨੂੰ ਦੱਸ ਦੇਈਏ ਕਿ ਇੱਕ ਮਹੀਨੇ ਦੇ ਅੰਦਰ ਸਰਕਾਰ ਨੇ 25 ਹਜ਼ਾਰ ਨੌਕਰੀਆਂ ਅਤੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਵਰਗੇ ਕਈ ਵੱਡੇ ਫੈਸਲੇ ਲਏ ਹਨ। ਕੱਲ੍ਹ ਪੰਜਾਬ ਦੇ ਅਧਿਕਾਰੀਆਂ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਚਾਲੇ ਹੋਈ ਮੀਟਿੰਗ 'ਤੇ ਵੀ ਭਗਵੰਤ ਮਾਨ ਨੇ ਚੁੱਪੀ ਤੋੜੀ ਹੈ। ਭਗਵੰਤ ਮਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਦਿੱਲੀ ਭੇਜਿਆ ਸੀ।

ਲੈਂਦੇ ਹਨ ਖ਼ੁਦ ਫੈਸਲੇ
ਭਗਵੰਤ ਮਾਨ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਸਰਕਾਰ ਦੇ ਸਾਰੇ ਫੈਸਲੇ ਉਹ ਖੁਦ ਲੈ ਰਹੇ ਹਨ। ਭਗਵੰਤ ਮਾਨ ਨੇ ਕਿਹਾ, ''ਚੰਗੇ ਕੰਮ ਲਈ ਕਿਤੇ ਵੀ ਜਾਣ 'ਚ ਕੋਈ ਸਮੱਸਿਆ ਨਹੀਂ ਹੈ। ਮੈਂ ਅਫਸਰਾਂ ਨੂੰ ਦਿੱਲੀ ਭੇਜਿਆ ਸੀ। ਇਸ ਵਿੱਚ ਕੀ ਗਲਤ ਹੈ। ਮੈਂ ਉਨ੍ਹਾਂ ਨੂੰ ਗੁਜਰਾਤ ਦੇ ਨਾਲ-ਨਾਲ ਤਾਮਿਲਨਾਡੂ ਵੀ ਭੇਜ ਸਕਦਾ ਹਾਂ। ਤਾਮਿਲਨਾਡੂ ਦੇ ਮੁੱਖ ਮੰਤਰੀ ਦਿੱਲੀ ਆਏ ਸਨ। ਸਾਨੂੰ ਇੱਕ ਦੂਜੇ ਦੇ ਚੰਗੇ ਮਾਡਲਾਂ ਨੂੰ ਅਪਣਾਉਣਾ ਹੋਵੇਗਾ।


ਜ਼ਿਕਰਯੋਗ ਹੈ ਕਿ ਇਸ ਦੇ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਅਤੇ ਉਨ੍ਹਾਂ ਦੇ ਅਧਿਕਾਰੀ ਆਉਣ ਵਾਲੇ ਸੋਮਵਾਰ 18 ਅਪ੍ਰੈਲ ਨੂੰ ਦਿੱਲੀ ਦੇ ਸਕੂਲਾਂ ਦਾ ਦੌਰਾ (Mann Delhi School Visit) ਕਰਨ ਜਾ ਰਹੇ ਹਨ। ਇਸ ਦੌਰੇ ਦਾ ਮਕਸਦ ਪੰਜਾਬ ਦੇ ਸਕੂਲਾਂ ਨੂੰ (Punjab School Education) ਦਿੱਲੀ ਦੀ ਤਰਜ਼ 'ਤੇ ਸੁਧਾਰਨਾ ਦੱਸਿਆ ਜਾ ਰਿਹਾ ਹੈ। ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਜਯੰਤੀ 'ਤੇ ਆਯੋਜਿਤ ਇਕ ਸਮਾਗਮ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਸੰਬੋਧਨ 'ਚ ਮਾਨ ਦੇ ਇਸ ਦੌਰੇ ਦੀ ਪੁਸ਼ਟੀ ਕੀਤੀ ਹੈ।


ਇਹ ਵੀ ਪੜ੍ਹੋ :