ਚੰਡੀਗੜ੍ਹ: ਮੋਗਾ ਦੇ ਜਗਸੀਰ ਸਿੰਘ ਦੇ ਪਰਿਵਾਰ ਨੇ ਅੱਜ ਡੀਜੀਪੀ ਹਰਿਆਣਾ ਨੂੰ ਆਪਣੇ ਬੇਟੇ ਦੇ ਕਤਲ ਦੀ ਸ਼ਿਕਾਇਤ ਦਿੱਤੀ ਹੈ। ਡੀਜੀਪੀ ਬੀਐਸ ਸੰਧੂ ਨੇ ਇਹ ਸ਼ਿਕਾਇਤ ਸਿਰਸਾ ਪ੍ਰਸ਼ਾਸਨ ਨੂੰ ਭੇਜ ਦਿੱਤੀ ਹੈ। ਜਗਸੀਰ ਦੇ ਪਰਿਵਾਰ ਨੇ ਕਿਹਾ ਸੀ ਕਿ ਉਨ੍ਹਾਂ ਦੇ ਬੇਟੇ ਦਾ ਡੇਰਾ ਸਿਰਸਾ ਵਿੱਚ 2005 ਵਿੱਚ ਕਤਲ ਹੋਇਆ ਹੈ। ਉਸ ਦੀ ਲਾਸ਼ ਡੇਰੇ ਵੱਲੋਂ ਖੁਰਦ-ਬੁਰਦ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਉਦੋਂ ਸਿਰਫ ਬਠਿੰਡੇ ਦੇ ਰੇਲਵੇ ਸਟੇਸ਼ਨ ਤੋਂ ਕੱਪੜੇ ਮਿਲੇ ਸੀ ਤੇ ਹੁਣ ਲਾਸ਼ ਰੇਲਵੇ ਦੇ ਅਣਪਛਾਤੀ ਕਹਿ ਕੇ ਸਾੜ ਦਿੱਤੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਦੋਂ ਵੀ ਡੇਰੇ ਤੇ ਸ਼ੱਕ ਸੀ ਪਰ ਉਦੋਂ ਉਨ੍ਹਾਂ 'ਤੇ ਡੇਰੇ ਨੇ ਦਬਾਅ ਪਾਇਆ ਤੇ ਬੋਲਣ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਉਦੋਂ ਪਰਿਵਾਰ ਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ।