ਚੰਡੀਗੜ੍ਹ: ਸੁਲਤਾਨਪੁਰ ਲੋਧੀ ਪਿੱਛੋਂ ਹੁਣ ਡੇਰਾ ਬਾਬਾ ਨਾਨਾਕ 'ਚ ਵੀ ਦੋ ਸਟੇਜਾਂ ਲੱਗਣਗੀਆਂ। ਡੇਰਾ ਬਾਬਾ ਨਾਨਕ ਵਿੱਚ 12 ਨਵੰਬਰ ਨੂੰ ਇੱਕ ਹੋਰ ਸਟੇਜ ਲਾਈ ਜਾਏਗੀ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ, ਟਕਸਾਲੀ ਅਕਾਲੀ, ਅਕਾਲੀ ਦਲ 1920 ਦੇ ਲੀਡਰ ਮੌਜੂਦ ਰਹਿਣਗੇ।


ਇਸ ਸਬੰਧ ਵਿੱਚ ਆਪ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ SGPC ਤੇ ਪੰਜਾਬ ਸਰਕਾਰ ਦੀ ਸਟੇਜ 'ਤੇ ਮੋਦੀ 'ਤੇ ਕਾਂਗਰਸ ਦੀ ਜੈ ਕਹੀ ਜਾਏਗੀ ਪਰ ਨਾਨਕ ਦੀ ਗੱਲ ਕਿਤੇ ਨਹੀਂ ਹੋਏਗੀ। ਪਰ ਸਾਡੀ ਸਟੇਜ 'ਤੇ ਗੁਰੂ ਨਾਨਕ ਦੀ ਗੱਲ ਕਹੀ ਜਾਏਗੀ। ਇਸ ਸਟੇਜ ਦੀ ਅਗਵਾਈ ਬਾਬਾ ਸਰਬਜੋਤ ਸਿੰਘ ਬੇਦੀ ਵੱਲੋਂ ਕੀਤੀ ਜਾਏਗੀ।


ਕੁਲਤਾਰ ਸਿੰਘ ਸਿੰਘ ਸੰਧਵਾਂ ਨੇ ਕਿਹਾ ਕਿ ਸਿੱਖ ਹੋਣ ਦੇ ਨਾਤੇ ਉਹ ਸਟੇਜ ਵਿੱਚ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ 20 ਡਾਲਰ ਫੀਸ 'ਤੇ ਅਕਾਲੀ ਦਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ SGPC ਆਪਣੀ ਸਰਾਂ ਦਾ 2000 ਰੁਪਏ ਕਿਰਾਇਆ ਲੈਂਦੀ ਹੈ, ਤੇ ਉਹ ਫੀਸ ਮੁਆਫੀ ਦੀ ਗੱਲ ਕਿਵੇਂ ਕਹਿ ਸਕਦੇ ਹਨ?


ਇਸ ਦੌਰਾਨ ਸੰਧਵਾਂ ਨੇ ਨਵਜੋਤ ਸਿੰਘ ਸਿੱਧੂ, ਨਰੇਂਦਰ ਮੋਦੀ ਤੇ ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਨੂੰ ਕਰਤਾਰਪੁਰ ਲਾਂਘੇ ਦਾ ਕ੍ਰੈਡਿਟ ਦਿੱਤਾ। ਇਸ ਤੋਂ ਇਲਾਵਾ ਸੰਧਵਾਂ ਨੇ ਕਿਹਾ ਕਿ ਇਮਰਾਨ ਖਾਨ ਨੂੰ ਸਾਰੇ ਧਰਮਾਂ ਲਈ ਪਾਸਪੋਰਟ ਦਾ ਫੈਸਲਾ ਲੈਣਾ ਚਾਹੀਦਾ ਹੈ।