ਬਟਾਲਾ: ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਟਿਕਟ 'ਤੇ ਘਸਮਾਣ ਪੈਦਾ ਹੋ ਸਕਦਾ ਹੈ। ਇਸ ਹਲਕੇ ਤੋਂ ਕਾਂਗਰਸ ਦੇ ਦੋ ਦਿੱਗਜ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸੁਨੀਲ ਜਾਖੜ ਦਾਅਵੇਦਾਰੀਆਂ ਜਤਾ ਰਹੇ ਹਨ। ਪਰ ਕੈਪਟਨ ਦੇ ਮੰਤਰੀ ਨੇ ਆਪਣੇ ਸੂਬਾ ਪ੍ਰਧਾਨ ਦਾ ਪੱਖ ਹੀ ਪੂਰਿਆ ਹੈ।

ਗੁਰਦਸਪੁਰ ਤੋਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਟਿਕਟ ਮੰਗਣ ਦੇ ਸਵਾਲ 'ਤੇ ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਕਿਹਾ ਕਿ ਟਿਕਟ ਮੰਗਣ ਦਾ ਹੱਕ ਹਰ ਕਿਸੇ ਨੂੰ ਹੈ। ਪਰ ਉਨ੍ਹਾਂ ਇਹ ਵੀ ਕਿਹਾ ਕਿ ਹਲਕੇ ਤੋਂ ਮੌਜੂਦਾ ਸੰਸਦ ਮੈਂਬਰ ਸੁਨੀਲ ਜਾਖੜ ਹਨ ਤੇ ਉਹ ਲੱਖਾਂ ਵੋਟਾਂ ਦੀ ਲੀਡ ਨਾਲ ਜਿੱਤ ਹਾਸਲ ਕਰ ਐਮਪੀ ਬਣੇ ਹਨ ਅਤੇ ਇਸ ਲਈ ਉਨ੍ਹਾਂ ਦਾ ਵੀ ਹੱਕ ਬਣਦਾ ਹੈ।

ਬਟਾਲਾ ਦੇ ਨਿੱਜੀ ਸਕੂਲ ਦੇ ਸਾਲਾਨਾ ਸਮਾਗਮ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਓ.ਪੀ. ਨੇ ਕੈਪਟਨ ਸਰਕਾਰ ਦੇ ਏਜੰਡੇ ਬਾਰੇ ਵੀ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇੱਕੋ ਨਿਸ਼ਾਨਾ ਹੈ ਕਿ ਜੇਕਰ ਉਹ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦੇ ਰਹੇ ਤਾਂ ਇਹ ਵੀ ਨਾ ਹੋਵੇ ਕਿ ਜੋ ਪਹਿਲਾਂ ਤੋਂ ਹੀ ਕੰਮ ਕਰ ਰਹੇ ਹੋਣ ਉਨ੍ਹਾਂ ਤੋਂ ਨੌਕਰੀਆਂ ਨਾ ਖੁੱਸ ਜਾਣ।

ਦਰਅਲ, ਸੋਨੀ ਪੰਜਾਬ 'ਚ 2211 ਐਸੋਸੀਏਟ ਸਕੂਲਾਂ ਦੇ ਖ਼ਤਰੇ ਵਿੱਚ ਪਏ ਭਵਿੱਖ ਬਾਰੇ ਬੋਲ ਰਹੇ ਸਨ। ਮੰਤਰੀ ਨੇ ਆਖਿਆ ਕਿ ਇਨ੍ਹਾਂ ਸਕੂਲਾਂ ਨੂੰ ਸ਼ਰਤਾਂ ਪੂਰੀਆਂ ਕਰਨ ਲਈ ਤੇ ਪੰਜਾਬ ਕੈਬਨਿਟ ਨੇ ਇੱਕ ਸਾਲ ਦਾ ਸਮਾਂ ਦਿੱਤਾ ਸੀ। ਪਰ ਸਮਾਂ ਹੁਣ ਮਾਰਚ 'ਚ ਪੂਰਾ ਹੋਣ ਜਾ ਰਿਹਾ ਹੈ ਅਤੇ ਸਕੂਲਾਂ ਵਲੋਂ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਗਈਆਂ। ਪਰ ਇਨ੍ਹਾਂ ਸਕੂਲਾਂ ਦੇ ਪੜਣ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਭਵਿੱਖ ਖਰਾਬ ਹੋਣ ਤੋਂ ਬਚਾਉਣ ਲਈ ਕੈਬਨਿਟ ਮੀਟਿੰਗ 'ਚ ਫਿਰ ਵਿਚਾਰਿਆ ਜਾਵੇਗਾ।