ਅੰਮ੍ਰਿਤਸਰ: ਦੇਸ਼ ਭਰ ਚ ਕੋਰੋਨਾ ਮਹਾਂਮਾਰੀ ਨੇ ਹਾਹਾਕਾਰ ਮਚਾਈ ਹੋਈ ਹੈ। ਅੱਜ ਦਿਨ ਚੜਦੇ ਹੀ ਪੰਜਾਬ ਦੇ ਅੰਮ੍ਰਿਤਸਰ ਤੋਂ ਦੁਖਦਾਈ ਬਰ ਆਈ। ਜਿਸ 'ਅੰਮ੍ਰਿਤਸਰ ਦੇ ਨੀਲਕੰਠ ਹਸਪਤਾਲ ਵਿਚ ਆਕਸੀਜਨ ਦੀ ਕਮੀ ਨਾਲ 6 ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ਮਰੀਜ਼ਾਂ ਵਿੱਚ 5 ਕੋਰੋਨਾ ਦੇ ਮਰੀਜ ਸੀ ਅਤੇ ਇੱਕ ਮਰੀਜ਼ ਕਿਸੇ ਹੋਰ ਬਿਮਾਰੀ ਨਾਲ ਪੀੜਤ ਸੀ। ਮਰੀਜ਼ਾਂ '28 ਸਾਲ ਦਾ ਇੱਕ ਨੌਜਵਾਨ ਵੀ ਸੀ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਸਾਰਿਆਂ ਦੀ ਮੌਤ ਤੜਪ ਤੜਪ ਕੇ ਹੋਈ। ਆਕਸੀਜਨ ਦੀ ਘਾਟ ਕਾਰਨ ਮਾਰੇ ਗਏ ਕੋਰੋਨਾ ਪੀੜਤਾਂ ਦੀ ਪਛਾਣ ਕੰਵਲਜੀਤ ਕੌਰ ਗੁਰਦਾਸਪੁਰ, ਬਲਵੰਤ ਸਿੰਘ ਅੰਮ੍ਰਿਤਸਰ, ਸੁਖਦੇਵ ਸਿੰਘ ਤਰਨਤਾਰਨ, ਦੀਦਾਰ ਸਿੰਘ ਅੰਮ੍ਰਿਤਸਰ ਤੇ ਰਾਮ ਪਿਆਰੀ ਅੰਮ੍ਰਿਤਸਰ ਵਜੋਂ ਹੋਈਇੱਕ ਹੋਰ ਮਰੀਜ ਜੋ ਕੋਰੋਨਾ ਪੀੜਤ ਨਹੀਂ ਸੀ ਪਰ ਆਕਸੀਜਨ ਦੀ ਘਾਟ ਕਰਕੇ ਉਸ ਦੀ ਵੀ ਮੌਤ ਹੋ ਗਈ। ਜਿਸ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਗੁਰਦਾਸਪੁਰ ਵਜੋਂ ਹੋਈ।


ਸਾਰੇ ਰਿਕਾਰਡ ਦੀ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿੱਥੇ ਲਾਪ੍ਰਵਾਹੀ ਹੋਈ ਹੈ। ਨਿੱਜੀ ਹਸਪਤਾਲਾਂ ਨੂੰ ਜਾਣਕਾਰੀ ਦਿੱਤੀ ਹੋਈ ਹੈ ਕਿ ਜੇਕਰ ਮਰੀਜ਼ ਦੀ ਹਾਲਤ ਗੰਭੀਰ ਹੁੰਦੀ ਹੈ ਤਾਂ ਮਰੀਜ਼ ਨੂੰ ਸਰਕਾਰੀ ਮੈਡੀਕਲ ਕਾਲਜ ਭੇਜ ਦਿੱਤਾ ਜਾਵੇ। ਸਰਕਾਰੀ ਮੈਡੀਕਲ ਕਾਲਜ ਦੀ ਸਮਰੱਥਾ ਕਾਫੀ ਹੈ ਉਥੇ ਆਕਸੀਜਨ ਦੀ ਸਪਲਾਈ ਵੀ ਹੈ। ਨਾਲ ਹੀ ਰਿਕਾਰਡ ਦੀ ਜਾਂਚ ਤੋਂ ਬਾਅਦ ਇਹ ਵੀ ਪਤਾ ਲੱਗੇਗਾ ਕਿ ਆਕਸੀਜਨ ਦੀ ਸਪਲਾਈ ਕਿਵੇਂ ਤਮ ਹੋਈ।


ਉਧਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਵੱਲੋ ਸੀਨੀਅਰ ਅਧਿਕਾਰੀ ਰਜਤ ਓਬਰਾਏ ਨੂੰ ਨੀਲਕੰਠ ਹਸਪਤਾਲ ਦੇ ਡਾਕਟਰਾਂ ਕੋਲੋਂ ਮਾਮਲੇ ਦੀ ਜਾਣਕਾਰੀ ਹਾਸਲ ਕਰਨ ਦੇ ਲਈ ਭੇਜਿਆ ਗਿਆ। ਰਜਤ ਓਬਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਵੱਲੋਂ ਹਸਪਤਾਲ ਦੇ ਪ੍ਰਬੰਧਕਾਂ ਕੋਲੋਂ ਲੋੜੀਂਦੀ ਜਾਣਕਾਰੀ ਹਾਸਲ ਕਰ ਕੇ ਅਤੇ ਆਕਸੀਜਨ ਦੀ ਮੌਜੂਦਾ ਸਥਿਤੀ ਅਤੇ ਜੇਰੇ ਇਲਾਜ ਮਰੀਜ਼ੀਂ ਬਾਰੇ ਜਾਣਕਾਰੀ ਲੈ ਕੇ ਜ਼ਿਲ੍ਹੇ ਦੇ ਡੀਸੀ ਨੂੰ ਦਿੱਤੀ ਜਾਵੇਗੀ। ਪੁਲਿਸ ਦੇ ਉਚ ਅਧਿਕਾਰੀ ਵੀ ਮੌਕੇ 'ਤੇ ਪੁੱਜੇ ਤੇ ਉਨ੍ਹਾਂ ਵਲੋਂ ਹਸਪਤਾਲ 'ਚ ਡਾਕਟਰਾਂ ਨਾਲ ਗੱਲਬਾਤ ਕੀਤੀ ਗਈ। ਸਿਵਲ ਸਰਜਨ ਤੇ ਡੀਸੀ ਦਫਤਰ ਦੇ ਅਮਲੇ ਵੱਲੋਂ ਡਾਕਟਰਾਂ ਦੇ ਬਿਆਨ ਕਲਮਬੱਧ ਕੀਤੇ ਗਏ ਹਨ।


ਇਸ ਮੌਕੇ ਪੰਜਾਬ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਇਹ ਦਰਦਨਾਕ ਹਾਦਸਾ ਵਾਪਰਿਆ ਹੈ ਅਤੇ ਹਸਪਤਾਲ ਦੀ ਅਣਗਹਿਲੀ ਕਰਕੇ ਮੌਤਾਂ ਹੋਈਆਂ। ਹਸਪਤਾਲ ਵੱਲੋਂ ਆਕਸੀਜਨ ਦੀ ਕਮੀ ਬਾਰੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਧਿਆਨ 'ਚ ਲਿਆਉਣਾ ਚਾਹੀਦਾ ਸੀ। ਸਰਕਾਰ ਦੀਆਂ ਹਦਾਇਤਾਂ ਸਾਫ ਹਨ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਧਿਆਨ 'ਚ ਅਜਿਹੇ ਮਾਮਲੇ ਲਿਆਂਦੇ ਜਾਣ ਜਿੱਥੇ ਆਕਸੀਜਨ ਦੀ ਕਮੀ ਹੈ।


ਇਸ ਦੇ ਨਾਲ ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਸਾਰੇ ਹਸਪਤਾਲ, ਜਿੱਥੇ ਕੋਵਿਡ ਦੇ ਮਰੀਜ ਸੀ ਅਧਿਕਾਰੀਆਂ ਦੇ ਸੰਪਰਕ ਵਿਚ ਹਨ। ਇਸ ਮਾਮਲੇ ਵਿਚ ਜਾਂਚ ਕਮੇਟੀ ਬਣਾ ਦਿੱਤੀ ਗਈ ਹੈ। ਡੀਸੀ ਅੰਮ੍ਰਿਤਸਰ ਇਸ ਮਾਮਲੇ ਦੀ ਜਾਂਚ ਕਰਨਗੇ। ਨਾਲ ਹੀ ਉਨ੍ਹਾਂ ਕਿਹਾ ਕਿ ਗੁਰੂ ਨਾਨਕ ਹਸਪਤਾਲ 'ਚ ਕਾਫੀ ਬੈਡ ਹਨ।


ਓਪੀ ਸੋਨੀ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਆਕਸੀਜਨ ਦੀ ਪੂਰੇ ਦੇਸ਼ 'ਚ ਕਮੀ ਹੈਆਕਸੀਜਨ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ, ਲਿਕਵੇਡ ਗੈਸ ਨਹੀਂ ਮਿਲ ਰਹੀ ਹੈ। ਜਿੰਨੀ ਅੰਮ੍ਰਿਤਸਰ 'ਚ ਗੈਸ ਚਾਹੀਦੀ ਹੈ ਉਹ ਨਾਲ ਦੀ ਨਾਲ ਆ ਰਹੀ ਹੈਸਰਕਾਰ ਹਰ ਮੰਗ ਨੂੰ ਸਮੋਂ 'ਤੇ ਪੂਰਾ ਕਰ ਰਹੀ ਹੈ।


ਇਹ ਵੀ ਪੜ੍ਹੋ: ਕੋਰੋਨਾ ਦੌਰਾਨ ਭਾਰਤ ਦੀ ਮਦਦ ਲਈ ਅੱਗੇ ਆਇਆ ਪਾਕਿਸਤਾਨ, ਆਵਾਮ ਕਰ ਰਹੀ ਦੁਆਵਾਂ, ਜਾਂ ਈਧੀ ਫਾਉਂਡੇਸ਼ਨ ਨੇ ਪੇਸ਼ ਕੀਤੀ ਮਦਦ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904