ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਸੰਕਰਮਣ ਦੇ ਕੇਸ ਘੱਟ ਹੋਣ ਦਾ ਨਾਂ ਨਹੀਂ ਲੈ ਰਹੇ। ਕੋਰੋਨਾ ਨੇ ਸ਼ੁੱਕਰਵਾਰ ਨੂੰ ਵੀ ਤਬਾਹੀ ਮਚਾਈ। ਲੁਧਿਆਣਾ ਵਿਚ ਪਹਿਲੀ ਵਾਰ 24 ਘੰਟਿਆਂ ਵਿਚ 1099 ਵਿਅਕਤੀ ਕੋਰੋਨਾ ਨਾਲ ਪ੍ਰਭਾਵਿਤ ਹੋਏ ਅਤੇ 13 ਸੰਕਰਮਿਤ ਲੋਕਾਂ ਦੀ ਮੌਤ ਹੋ ਗਈ। ਪੰਜਾਬ ਦੇ ਕੋਰੋਨਾ ਤੋਂ ਹੁਣ ਤੱਕ 8,264 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਭੈੜੀ ਸਥਿਤੀ ਲੁਧਿਆਣਾ ਅਤੇ ਜਲੰਧਰ ਦੀ ਹੈ। ਜਿੱਥੇ ਨਾ ਸਿਰਫ ਕੋਰੋਨਾ ਦੇ ਵਧੇਰੇ ਪੌਜ਼ੇਟਿਵ ਮਰੀਜ਼ ਪਾਏ ਜਾ ਰਹੇ ਹਨ, ਪਰ ਮੌਤ ਵੀ ਸਭ ਤੋਂ ਵੱਧ ਹੈ।


ਇਸ ਦੇ ਨਾਲ ਹੀ ਖਾਸ ਗੱਲ ਇਹ ਹੈ ਕਿ ਵੱਡੇ ਜ਼ਿਲ੍ਹਿਆਂ ਵਿੱਚ ਮਰੀਜ਼ਾਂ ਦੀ ਗਿਣਤੀ ਵਿੱਚ ਵਾਧੇ ਦੇ ਨਾਲ ਮੌਤਾਂ ਵੀ ਵਧੇਰੇ ਹਨ, ਪਰ ਕੁਝ ਛੋਟੇ ਜ਼ਿਲ੍ਹੇ ਅਜਿਹੇ ਵੀ ਹਨ ਜਿੱਥੇ ਮਰੀਜ਼ ਘੱਟ ਹੁੰਦਿਆਂ ਵੀ ਕੋਰੋਨਾ ਨੇ ਘਾਤਕ ਰੂਪ ਧਾਰ ਲਿਆ ਹੈ। ਇੱਥੇ ਕੋਰੋਨਾ ਦੇ ਮਰੀਜ਼ਾਂ ਦੀ ਮੌਤ ਦਰ ਸਭ ਤੋਂ ਵੱਧ ਹੈ। ਪੰਜਾਬ ਦੇ ਸੱਤ ਜ਼ਿਲ੍ਹਿਆਂ ਵਿੱਚ ਵੱਧ ਰਹੀ ਸੰਕਰਮਣ ਦਰ ਨੇ ਚਿੰਤਾਵਾਂ ਜ਼ਾਹਰ ਕੀਤੀਆਂ ਹਨ। ਮੁਹਾਲੀ ਇਸ ਵਿਚ ਸਭ ਤੋਂ ਮੋਹਰੀ ਹੈ। ਇੱਥੇ ਲਾਗ ਦੀ ਦਰ 25.36 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਉਧਰ ਮੁਕਤਸਰ ਅਤੇ ਫਾਜ਼ਿਲਕਾ ਦੀ ਸਥਿਤੀ ਵੀ ਕੁਝ ਖਾਸ ਨਹੀਂ ਹੈ। ਇੱਥੇ ਲਾਗ ਦੀਆਂ ਦਰਾਂ ਕ੍ਰਮਵਾਰ 22.53 ਅਤੇ 19.22 ਪ੍ਰਤੀਸ਼ਤ ਹਨ।


ਸਿਹਤ ਵਿਭਾਗ ਮੁਤਾਬਕ ਪੰਜਾਬ ਵਿੱਚ ਹੁਣ ਤੱਕ 68 ਲੱਖ ਤੋਂ ਵੱਧ ਨਮੂਨੇ ਲਏ ਜਾ ਚੁੱਕੇ ਹਨ, ਜਿਨ੍ਹਾਂ ਚੋਂ 32 ਹਜ਼ਾਰ ਤੋਂ ਵੱਧ ਲੋਕਾਂ ਦੀਆਂ ਕੋਰੋਨਾ ਰਿਪੋਰਟਾਂ ਪੌਜ਼ੇਟਿਵ ਆਇਆਂ ਹਨ। ਸਿਹਤ ਵਿਭਾਗ ਦੇ ਇੱਕ ਤਾਜ਼ਾ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸੂਬੇ ਵਿਚ ਕੁਝ ਜ਼ਿਲ੍ਹੇ ਅਜਿਹੇ ਹਨ ਜਿੱਥੇ ਸੰਕਰਮਣ ਦੀ ਦਰ ਕਾਫ਼ੀ ਜ਼ਿਆਦਾ ਹੈ।


ਇਨ੍ਹਾਂ ਚੋਂ ਵਿਭਾਗ ਨੇ ਸੱਤ ਜ਼ਿਲ੍ਹਿਆਂ ਮੁਹਾਲੀ, ਮੁਕਤਸਰ, ਫਾਜ਼ਿਲਕਾ, ਮੋਗਾ, ਬਠਿੰਡਾ, ਮਾਨਸਾ ਅਤੇ ਪਠਾਨਕੋਟ ਨੂੰ ਮੋਹਰੀ ਦੱਸਿਆ ਹੈ। ਦੂਸਰੇ 15 ਜ਼ਿਲ੍ਹਿਆਂ ਦੇ ਸਰਵੇਖਣ ਵਿੱਚ ਲਾਗ ਦੀ ਦਰ 10 ਪ੍ਰਤੀਸ਼ਤ ਤੋਂ ਵੀ ਘੱਟ ਹੈ। ਉਨ੍ਹਾਂ ਵਿਚੋਂ ਫਰੀਦਕੋਟ ਵਿਚ ਸਭ ਤੋਂ ਘੱਟ 3.59 ਪ੍ਰਤੀਸ਼ਤ ਦੀ ਲਾਗ ਦੀ ਦਰ ਹੈ।


ਇਹ ਵੀ ਪੜ੍ਹੋ: Exams for IAS officers: ਕੋਰੋਨਾ ਕਰਕੇ ਪੰਜਾਬ ਸਰਕਾਰ ਵਲੋਂ ਆਈਏਐਸ ਅਧਿਕਾਰੀਆਂ ਦੀ ਵਿਭਾਗੀ ਪ੍ਰੀਖਿਆਵਾਂ ਮੁਲਤਵੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904