Farmer Protest: ਇੱਕ ਪਾਸੇ ਜਿੱਥੇ ਕਿਸਾਨਾਂ ਨੇ ਕੇਂਦਰ ਸਰਕਾਰ ਆਪਣੀਆਂ ਮੰਗਾਂ ਨੂੰ ਲੈ ਕੇ ਮੋਰਚਾ ਖੋਲ੍ਹਿਆ ਹੋਇਆ ਹੈ ਜਿਸ ਵਿੱਚ ਉਹ ਘੱਟੋ-ਘੱਟ ਸਮਰਥਣ ਮੁੱਲ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਉੱਥੇ ਹੀ ਦੂਜੇ ਪਾਸੇ ਪੰਜਾਬ ਵਿੱਚ ਵਿਰੋਧੀ ਧਿਰਾਂ MSP ਦੀ ਗਾਰੰਟੀ ਨੂੰ ਲੈ ਕੇ ਮਾਨ ਸਰਕਾਰ ਨੂੰ ਘੇਰ ਰਹੀਆਂ ਹਨ। ਇਸ ਮੌਕੇ ਵਿਰੋਧੀ ਧਿਰਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਵੀਡੀਓ ਸਾਂਝੀਆਂ ਕਰ ਰਹੀਆਂ ਹਨ ਜਿਸ ਵਿੱਚ ਉਹ ਦਾਅਵਾ ਕਰ ਰਹੇ ਹਨ ਕਿ ਸਰਕਾਰ ਬਣਦਿਆਂ ਹੀ MSP ਦੀ ਗਾਰੰਟੀ ਦਿੱਤੀ ਜਾਵੇਗੀ।


ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਦਿਆਂ ਕਿਹਾ, ਮੈਂ ਸਮਝਦੀ ਹਾਂ ਕਿ ਹੁਣ ਤੁਹਾਨੂੰ ਵੀ ਕੁਰਸੀ ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ , ਦੋ ਸਾਲ ਬੀਤ ਜਾਣ' ਤੇ ਵੀ ਤੁਸੀਂ ਸਾਰੀਆਂ ਫ਼ਸਲਾਂ 'ਤੇ MSP ਦੇਣ ਦਾ ਵਾਅਦਾ ਪੂਰਾ ਨਹੀਂ ਕੀਤਾ । ਭਗਵੰਤ ਮਾਨ ਤੁਸੀਂ ਉਲਟਾ MSP ਲਈ ਸੰਘਰਸ਼ ਕਰ ਰਹੇ ਕਿਸਾਨਾਂ ਉੱਪਰ ਹਰਿਆਣਾ ਸਰਕਾਰ ਨਾਲ ਮਿਲ਼ਕੇ ਜ਼ੁਲਮ ਢਾਹ ਰਹੇ ਹੋ....






ਇਸ ਚੋਂ ਇਲਾਵਾ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ  ਸਿੱਧੂ ਨੇ ਵੀ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਭਗਵੰਤ ਮਾਨ ਤਤਕਾਰੀ ਕਾਂਗਰਸ ਸਰਕਾਰ ਉੱਤੇ ਨਿਸ਼ਾਨਾ ਸਾਧ ਰਹੇ ਹਨ ਕਿ ਪੰਜਾਬ ਸਰਕਾਰ MSP ਦਾ ਬਿੱਲ ਕਿਉਂ ਨਹੀਂ ਲੈ ਕੇ ਆਉਂਦੀ। ਪੰਜਾਬ ਸਰਕਾਰ ਗਾਰੰਟੀ ਦੇਵੇ ਕਿ ਜਿਹੜੀ ਫ਼ਸਲ ਕੇਂਦਰ ਨੇ ਨਹੀਂ ਖ਼ਰੀਦੀ ਉਹ ਫਸਲ ਐਮਐਸਪੀ ਉੱਤੇ ਪੰਜਾਬ ਸਰਕਾਰ ਖ਼ਰੀਦੇਗੀ।






ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਵੀ ਮੰਤਰੀ ਅਨਮੋਲ ਗਗਨ ਦੀ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਪੰਜ ਮਿੰਟ ਵਿੱਚ ਐਮਐਸਪੀ ਦੀ ਗਾਰੰਟੀ ਦੇਣ ਦੀ ਗੱਲ ਕਹਿ ਰਹੇ ਹਨ। ਬੰਟੀ ਰੋਮਾਣਾ ਨੇ ਕਿਹਾ ਕਿ, ਆ 5 ਮਿੰਟਾਂ ਵਾਲੀ ਬੀਬੀ ਕਿਥੇ ਹੈ ਹੁਣ ❓ਬੀਬੀ ਜੀ ਦਿਓ MSP ਪਲੱਸ ਹੁਣ I






ਜ਼ਿਕਰ ਕਰ ਦਈਏ ਕਿ ਇਸ ਬਾਬਤ ਅਨਮੋਲ ਗਗਨ ਮਾਨ ਨੇ ਕਿਹਾ ਕਿ  ਮੇਰਾ ਇੱਕੋ ਹੀ ਸੁਪਨਾ ਹੈ ਕਿ ਸਾਰੇ ਕਿਸਾਨਾਂ ਨੂੰ ਐਮਐਸਪੀ ਮਿਲੇ। ਇਹ ਗੱਲ ਮੈਂ ਦਿਲੋਂ ਕਹੀ ਸੀ ਤੇ ਜੇਕਰ ਮੈਨੂੰ ਇੱਕ ਸੁਪਨਾ ਪੂਰਾ ਕਰਨ ਲਈ ਕਿਹਾ ਜਾਵੇ ਤਾਂ ਮੈਂ ਐਮਐਸਪੀ ਦਾ ਹੀ ਪੱਖ ਲਵਾਂਗੀ। ਉਹ ਗੱਲ ਉਨ੍ਹਾਂ ਨੇ ਭਾਵੁਕ ਹੋ ਕੇ ਕਹੀ ਸੀ ਤੇ ਹੁਣ ਪਤਾ ਚੱਲਿਆ ਹੈ ਕਿ ਕਈ ਗੱਲਾਂ ਸਰਕਾਰ ਵਿੱਚ ਹੌਲੀ-ਹੌਲੀ ਹੁੰਦੀਆਂ ਹਨ। ਪਰ ਉਹ ਇਸ ਲਈ ਵਚਨਬੱਧ ਹਨ।