Farmer’s death during protest against BJP candidate Preneet Kaur: ਬੀਤੇ ਦਿਨ੍ਹੀਂ ਪ੍ਰਨੀਤ ਕੌਰ ਦਾ ਵਿਰੋਧ ਕਰਦੇ ਸਮੇਂ ਇੱਕ ਕਿਸਾਨ ਸੁਰਿੰਦਰ ਪਾਲ ਸਿੰਘ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਅੱਜ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹਸਪਤਾਲ 'ਚ ਪਰਿਵਾਰ ਕੋਲ ਪਹੁੰਚੇ। ਜਿੱਥੇ ਮ੍ਰਿਤਕ ਕਿਸਾਨ ਸੁਰਿੰਦਰ ਪਾਲ ਸਿੰਘ ਦੀ ਮ੍ਰਿਤਕ ਦੇਹ ਹਸਪਤਾਲ ਵਿਚ ਰੱਖੀ ਹੋਈ ਹੈ।
ਹਸਪਤਾਲ ਪਹੁੰਚ ਕੇ ਪ੍ਰਤਾਪ ਸਿੰਘ ਬਾਜਵਾ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ। ਉਸ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕੇਂਦਰ ਸਰਕਾਰ ਦੇ ਉੱਪਰ ਵੱਡੇ ਸਵਾਲ ਚੁੱਕੇ, ਉਹਨਾਂ ਕਿਹਾ ਕਿ ਪਹਿਲਾਂ ਕਿਸਾਨਾਂ ਵੱਲੋਂ ਜਦੋਂ ਦਿੱਲੀ 'ਚ ਸੰਘਰਸ਼ ਕੀਤਾ ਗਿਆ ਸੀ ਤਾਂ ਉਸ ਸਮੇਂ ਵੀ ਪੰਜ ਮਿੰਟ ਦਾ ਸਮਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਕੋਲ ਨਹੀਂ ਸੀ, ਕਿਸਾਨਾਂ ਦੇ ਲਈ ਉਹਨਾਂ ਨੇ ਜ਼ਰੂਰੀ ਹੀ ਨਹੀਂ ਸਮਝਿਆ, ਉਹਨਾਂ ਦੇ ਨਾਲ ਗੱਲਬਾਤ ਕਰਨ। ਉਸ ਸਮੇਂ ਵੀ ਸਾਡੇ 700 ਤੋਂ ਵੱਧ ਕਿਸਾਨ ਉੱਥੇ ਸ਼ਹੀਦ ਹੋਏ ਸਨ, ਹੁਣ ਜਦੋਂ ਪੰਜਾਬ ਦੇ ਬਾਰਡਰ ਉੱਪਰ ਧਰਨੇ ਚੱਲ ਰਹੇ ਨੇ ਤਾਂ ਉਸ ਦੌਰਾਨ ਵੀ ਕਈ ਕਿਸਾਨ ਸਾਡੇ ਸ਼ਹੀਦ ਕਰ ਦਿੱਤੇ ਗਏ।
ਇਹ ਸਭ ਕੁੱਝ ਸੋਚੀ ਸਮਝੀ ਸਾਜਿਸ਼ ਕੀਤੀ ਜਾ ਰਹੀ ਹੈ ਕੱਲ ਜਿਹੜੀ ਘਟਨਾ ਵਾਪਰੀ ਹੈ ਇਹ ਬਹੁਤ ਮੰਦਭਾਗੀ ਘਟਨਾ ਹੈ ਸਾਡੀ ਬਦਕਿਸਮਤੀ ਹੈ ਕਿ ਸਾਡੇ ਕਿਸਾਨ ਇਸ ਤਰ੍ਹਾਂ ਸ਼ਹੀਦ ਹੋ ਰਹੇ ਹਨ। ਜਿਹੜੇ ਕਿਸਾਨ ਸ਼ਹੀਦ ਕੀਤੇ ਗਏ ਨੇ 400 ਤੋਂ ਵੱਧ ਜ਼ਖਮੀ ਕੀਤੇ ਗਏ ਨੇ ਉਹ ਨਜਾਇਜ਼ ਅਸਫਲਿਆਂ ਦੇ ਨਾਲ ਜ਼ਖਮੀ ਕੀਤੇ ਜਾ ਰਹੇ ਨੇ ਸਾਡਾ ਉਹ ਨੌਜਵਾਨ ਜਿਸ ਦੇ ਵਾਪਸ ਆਉਂਦਿਆਂ ਸਮਿਆਂ ਪਿੱਛੋਂ ਦੀ ਗੋਲੀ ਮਾਰ ਦਿੱਤੀ ਗਈ ਤਾਂ ਉਸ ਦਾ ਕੀ ਕਸੂਰ ਸੀ ਉਸਦੇ ਪਰਿਵਾਰ ਦਾ ਕੀ ਕਸੂਰ ਸੀ।
ਉਨ੍ਹਾਂ ਨੇ ਕਿਸਾਨ ਸੰਘਰਸ਼ ਦੌਰਾਨ ਜਾਨ ਗੁਆਉਣ ਵਾਲੇ ਕਿਸਾਨ ਸ਼ੁਭਕਰਨ ਸਿੰਘ ਦੀ ਵੀ ਗੱਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ BJP ਉਮੀਦਵਾਰ ਪ੍ਰਨੀਤ ਕੌਰ ਨੂੰ ਲੈ ਕੇ ਸਵਾਲ ਚੁੱਕੇ। ਨਾਲ ਹੀ ਉਨ੍ਹਾਂ ਨੇ ਸੀਐੱਮ ਭਗਵੰਤ ਮਾਨ ਉੱਤੇ ਵੀ ਤਿੱਖੇ ਸਵਾਲ ਕੀਤੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।