ਮਾਨਸਾ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਮਾਨਸਾ ਦੀ ਅਦਾਤਲ ਨੇ ਪੁਲਿਸ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਹੈ। ਦੇਖਿਆ ਜਾਵੇ ਤਾਂ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੂੰ ਹਾਲੇ ਤੱਕ ਪੁਲਿਸ ਵੱਲੋਂ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ ਸੀ। ਜਿਸ 'ਤੇ ਹੁਣ ਮਾਨਸਾ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਨੇ ਜੇਲ੍ਹ ਪ੍ਰਸ਼ਾਸਨ ਨੂੰ 28 ਜੂਨ ਨੂੰ ਸਾਰੇ ਮੁਲਜ਼ਮ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਕਿਹਾ ਕਿ ਇਹ ਸਾਰੇ ਕੈਦੀ ਜਾਂ ਤਾਂ ਨਿੱਜੀ ਤੌਰ 'ਤੇ ਪੇਸ਼ ਕੀਤੇ ਜਾਣ, ਜੇ ਪੁਲਿਸ ਨੂੰ ਸੁਰੱਖਿਆ ਦਾ ਮਾਮਲਾ ਨਜ਼ਰ ਆਉਂਦਾ ਹੈ ਤਾਂ ਇਹਨਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਵੀ ਪੇਸ਼ ਕੀਤਾ ਜਾ ਸਦਾ ਹੈ। ਸਿੱਧੂ ਮੂਸੇਵਾਲਾ ਦਾ ਕਤਲ ਪਿਛਲੇ ਸਾਲ 29 ਮਈ ਨੂੰ ਹੋਇਆ ਸੀ, ਜਦੋਂ ਉਹ ਮੂਸਾ ਪਿੰਡ ਤੋਂ ਜਵਾਹਰਕੇ ਨੂੰ ਜਾ ਰਿਹਾ ਹੁੰਦਾ ਤਾਂ ਜਵਾਹਰਕੇ ਵਿੱਚ 6 ਸ਼ੂਟਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। 



ਮਾਨਸਾ ਪੁਲਿਸ ਨੇ ਇਸ ਕਤਲਕਾਂਡ ਵਿੱਚ ਸ਼ਾਮਲ 31 ਮੁਲਜ਼ਮਾਂ ਵਿੱਚ 25 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹਨਾਂ ਵਿਚੋਂ 2 ਸ਼ੂਟਰ ਮਨਦੀਪ ਸਿੰਘ ਅਤੇ ਮਨਮੋਹਨ ਸਿੰਘ ਦੀ ਤਰਨ ਤਾਰਨ ਦੀ ਗੋਇੰਦਵਾਲ ਜੇਲ੍ਹ ਵਿੱਚ ਝੜਪ ਦੌਰਾਨ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਦੋ ਸ਼ੂਟਰਾਂ ਦਾ ਐਨਕਾਉਂਟਰ ਵੀ ਕਰ ਦਿੱਤਾ ਗਿਆ ਸੀ। ਮੂਸੇਵਾਲਾ ਮਰਡਰ ਕੇਸ ਵਿੱਚ ਮਾਨਸਾ ਪੁਲਿਸ ਵੱਲੋਂ 2 ਚਾਰਜਸ਼ੀਟ ਦਾਇਰ ਕੀਤੀਆਂ ਗਈਆਂ ਹਨ। ਪਹਿਲੀ ਚਾਰਜਸ਼ੀਟ ਵਿੱਚ 34 ਗੈਂਗਸਟਰ ਸ਼ਾਮਲ ਹਲ ਅਤੇ ਦੂਸਰੀ ਚਾਰਜਸ਼ੀਟ ‘ਚ 7 ਗੈਂਗਸਟਰਾਂ ਨੂੰ ਨਾਮਜ਼ਦ ਕੀਤਾ ਗਿਆ। 


ਗੋਲਡੀ ਬਰਾੜ ਜਿਸ ਨੇ ਕੈਨੇਡਾ ‘ਚ ਬੈਠ ਕੇ ਸਿੱਧੂ ਮੁਸੇਵਾਲਾ ਦੇ ਕਤਲ ਦੀ ਸਾਜਿਸ਼ ਰਚੀ ਸੀ। ਇਸ ਦੇ ਖਿਲਾਫ਼ ਰੈੱਡ ਕਾਰਨਰ ਨੋਟਿਸ ਵੀ ਇੰਟਰਪੋਲ ਨੇ ਜਾਰੀ ਕੀਤਾ ਹੋਇਆ ਹੈ। ਵੇਸੇ ਤਾਂ 2 ਰੈੱਡ ਨੋਟਿਸ ਗੋਲਡੀ ਬਰਾੜ ਖਿਲਾਫ਼ ਕੱਢੇ ਗਏ ਹਨ । ਹਾਲੇ ਤੱਕ ਪੁਲਿਸ ਉਸ ਨੂੰ ਫੜ ਨਹੀਂ ਸਕੀ।  ਇੱਕ ਵਾਰ ਤਾਂ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਦਾਅਵਾ ਕਰ ਦਿੱਤਾ ਸੀ ਕਿ ਗੋਲਡੀ ਬਰਾੜ ਕੈਨੇਡਾ ‘ਚੋਂ ਫੜਿਆ ਗਿਆ। ਪਰ ਇਹ ਖ਼ਬਰ ਝੂਠੀ ਨਿਕਲੀ ਸੀ। ਕੈਨੇਡਾ ਸਰਕਾਰ ਨੇ ਤਾਂ 25 ਮੋਸਟਵਾਂਟਡ ਗੈਂਗਸਟਰਾਂ ਦੀ ਲਿਸਟ ‘ਚ ਗੋਲਡੀ ਨੂੰ ਵੀ ਸ਼ਾਮਲ ਕੀਤਾ ਹੋਇਆ ਹੈ।