ਲੁਧਿਆਣਾ: ਆਪਸੀ ਕਲੇਸ਼ ਮੱਠਾ ਹੋਣ ਮਗਰੋਂ ਪੰਜਾਬ ਕਾਂਗਰਸ ਸਰਗਰਮ ਹੋਈ ਹੈ। ਕੈਬਨਿਟ ਮੰਤਰੀ ਪਰਗਟ ਸਿੰਘ ਨੇ ਦਾਅਵਾ ਕੀਤਾ ਹੈ ਕਿ ਹਫਤੇ ਦੇ ਅੰਦਰ ਹੀ ਪੰਜਾਬ ਕਾਂਗਰਸ ਦੇ ਜਥੇਬੰਦਕ ਢਾਂਚੇ ਤੇ ਜ਼ਿਲ੍ਹਾ ਪ੍ਰਧਾਨਾ ਦਾ ਐਲਾਨ ਕਰ ਦਿੱਤਾ ਜਾਵੇਗਾ। ਜਥੇਬੰਦਕ ਢਾਂਚੇ ਦਾ ਐਲਾਨ ਨਾ ਹੋਣ ਕਾਰਨ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਅਲੋਚਨਾ ਹੋ ਰਹੀ ਹੈ।
ਕੈਬਨਿਟ ਮੰਤਰੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਪਰਗਟ ਸਿੰਘ ਅੱਜ ਪੰਜਾਬ ਖਾਦੀ ਬੋਰਡ ਦੇ ਵਾਈਸ ਚੇਅਰਮੈਨ ਮੇਜਰ ਸਿੰਘ ਭੈਣੀ ਦੇ ਜੱਦੀ ਪਿੰਡ ਭੈਣੀ ਅਰਾਈਆਂ ਵਿਖੇ ਪਹੁੰਚੇ ਸੀ। ਇੱਥੇ ਉਨ੍ਹਾਂ ਖੇਡ ਸਟੇਡੀਅਮ ਦਾ ਉਦਘਾਟਨ ਕੀਤਾ।
ਪਰਗਟ ਸਿੰਘ ਅੱਜ ਲੁਧਿਆਣਾ ਦੇ ਸਰਕਾਰੀ ਮਹਿਲਾ ਕਾਲਜ ਵਿੱਚ ਪ੍ਰੋਗਰਾਮ ਵਿੱਚ ਵੀ ਪਹੁੰਚੇ। ਇਸ ਮੌਕੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਸੀਬੀਐਸਈ ਵੱਲੋਂ ਪੰਜਾਬੀ ਨੂੰ ਸਿਲੇਬਸ ਤੋਂ ਬਾਹਰ ਕੱਢੇ ਜਾਣ ਦੀ ਨਿੰਦਾ ਕੀਤੀ ਤੇ ਕੇਂਦਰ ਸਰਕਾਰ ਨੂੰ ਸੂਬਾਈ ਭਾਸ਼ਾਵਾਂ ਨੂੰ ਬਣਦਾ ਸਨਮਾਨ ਦੇਣ ਲਈ ਕਿਹਾ ਹੈ।
ਪ੍ਰਗਟ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਕੰਮ ਕਰ ਰਹੀ ਹੈ। ਇਸ ਦੌਰਾਨ ਸੀਬੀਐਸਈ ਵੱਲੋਂ ਪੰਜਾਬੀ ਨੂੰ ਸਿਲੇਬਸ ਤੋਂ ਬਾਹਰ ਕੱਢੇ ਜਾ ਰਹੇ ਪਰਗਟ ਸਿੰਘ ਨੇ ਕਿਹਾ ਕਿ ਸੂਬਾਈ ਭਾਸ਼ਾਵਾਂ ਦਾ ਕੇਂਦਰ ਸਰਕਾਰ ਨੂੰ ਮਾਣ ਕਰਨਾ ਚਾਹੀਦਾ ਹੈ, ਨਾ ਸਿਰਫ਼ ਪੰਜਾਬੀ ਬਲਕਿ ਭਾਸ਼ਾਵਾਂ ਨੂੰ ਵੀ ਤਰਜੀਹ ਦੇਣੀ ਹੈ। ਇਸ ਬਾਰੇ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਚਿਠੀ ਵੀ ਲਿਖੀ ਹੈ।
ਸਰਕਾਰ ਦੇ ਵਾਅਦੇ ਪੂਰੇ ਕਰਨ ਬਾਰੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੋਲ ਫੰਡ ਦੀ ਕਮੀ, ਹਾਲਾਂਕਿ ਸੀਐਮ ਚੰਨੀ ਵੱਲੋਂ ਫੰਡ ਵਾਧੂ ਹੋਣ ਸਾਰੇ ਦਾਅਵਿਆਂ ਤੇ ਉਨ੍ਹਾਂ ਨੇ ਕਿਹਾ ਕਿ ਸੂਬੇ ਸਿਰ ਚੜ੍ਹਿਆ ਕਰਜ਼ਾ ਹੋਰ ਨਹੀਂ ਵਧਣਾ ਚਾਹੀਦਾ। ਹਾਲਾਂਕਿ ਇਸ ਦੌਰਾਨ ਸਮਾਰਟ ਫੋਨਾਂ ਬਾਰੇ ਪੁੱਛੇ ਗਏ ਸੁਆਲ ਤੇ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ।
ਇਹ ਵੀ ਪੜ੍ਹੋ: Petrol Diesel Prices: ਪੈਟਰੋਲ ਤੇ ਡੀਜ਼ਲ ਦਾ ਗੋਰਖਧੰਦਾ! ਸਰਕਾਰ ਤੇਲ ਕੀਮਤਾਂ ਨੂੰ ਬਾਜ਼ਾਰ ਹਵਾਲੇ ਕਰਕੇ ਭੁੱਲ ਗਈ ਆਪਣਾ ਵਾਅਦਾ ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/