ਮਨਵੀਰ ਕੌਰ ਰੰਧਾਵਾ ਦੀ ਰਿਪੋਰਟ

ਚੰਡੀਗੜ੍ਹ: ਪੰਜਾਬ ਦਾ ਕਿਸਾਨ ਲੰਬੇ ਸਮੇਂ ਤੋਂ ਆਪਣੇ ਹੱਕਾਂ ਦੀ ਲੜਾਈ ਲੜ ਰਿਹਾ ਹੈ। ਕਿਸਾਨਾਂ ਨੇ ਆਪਣੇ ਹੱਕਾਂ ਲਈ ਸਿੱਧੇ ਤੌਰ 'ਤੇ ਕੇਂਦਰ ਸਰਕਾਰ ਖਿਲਾਫ ਜੰਗ ਦਾ ਐਲਾਨ ਕੀਤਾ ਹੋਇਆ ਹੈ। ਬੇਸ਼ੱਕ ਕੈਪਟਨ ਸਰਕਾਰ ਨੇ ਕਿਸਾਨਾਂ ਦਾ ਸਾਥ ਦਿੰਦਿਆਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਬਿੱਲ ਪਾਸ ਕੀਤੇ ਹਨ ਪਰ ਸਰਕਾਰੀ ਅਫਸਰਸ਼ਾਹੀ ਦਾ ਅਜਿਹਾ ਕਾਰਨਾਮਾ ਸਾਹਮਣੇ ਆਇਆ ਹੈ ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ ਹਨ।

ਮੀਡੀਆ ਵਿੱਚ ਖੁਲਾਸਾ ਹੋਇਆ ਹੈ ਕਿ ਯੂਪੀ, ਬਿਹਾਰ ਤੇ ਰਾਜਸਥਾਨ ਤੋਂ ਟਰੱਕਾਂ ਦੇ ਟਰੱਕ ਆ ਰਹੇ ਝੋਨੇ ਦਾ ਸਾਰਾ ਖੇਡ ਕੈਪਟਨ ਸਰਕਾਰ ਦੇ ਅਫਸਰਾਂ ਵੱਲੋਂ ਹੀ ਖੇਡਿਆ ਜਾ ਰਿਹਾ ਹੈ। ਇਸ ਖੇਡ ਦੀ ਪੋਲ ਪਨਸਪ ਦੇ ਡੀਐਮ ਦੀ ਵਟਸਐਪ ਚੈਟ ਰਾਹੀਂ ਹੋਇਆ ਹੈ। ਇੱਥੋਂ ਤੱਕ ਕਿ ਅਫਸਰ ਨੇ ਮੰਤਰੀ ਦਾ ਨਾਂ ਵੀ ਇਸਤੇਮਾਲ ਕੀਤਾ ਹੈ। ਇਸ ਦਾ ਪਤਾ ਲੱਗਦਿਆਂ ਹੀ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਪਨਸਪ ਦੇ ਡੀਐਮ (ਜ਼ਿਲ੍ਹਾ ਮੈਨੇਜਰ) ਪ੍ਰਵੀਨ ਜੈਨ ਨੂੰ ਮੁਅੱਤਲ ਕਰ ਦਿੱਤਾ ਹੈ।

ਆਸਟ੍ਰੇਲੀਆ 'ਚ ਸਿੱਖ ਭਾਈਚਾਰੇ ਲਈ ਵੱਡਾ ਸਨਮਾਨ, ਗੁਰੂਘਰ ਨੂੰ ‘ਵਿਰਾਸਤੀ ਅਸਥਾਨ’ ਦਾ ਦਰਜਾ

ਦੱਸ ਦਈਏ ਕਿ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ 1100-1200 ਰੁਪਏ ਕੁਇੰਟਲ 'ਚ ਝੋਨਾ ਖਰੀਦ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਘੱਟੋ-ਘੱਟ ਸਮਰਥਨ ਮੁੱਲ 'ਤੇ ਵੇਚਿਆ ਜਾ ਰਿਹਾ ਹੈ। ਕਿਸਾਨਾਂ ਨੇ ਪੁਲਿਸ ਨੇ ਸੈਂਕੜੇ ਟਰੱਕ ਅਜਿਹਾ ਝੋਨਾ ਫੜਿਆ ਹੈ। ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਇਹ ਵਪਾਰੀ ਹੀ ਇਹ ਗੋਰਖਧੰਦਾ ਕਰ ਰਹੇ ਹਨ। ਹੁਣ ਸਾਹਮਣੇ ਆਇਆ ਹੈ ਕਿ ਇਸ ਦੀਆਂ ਤਾਰਾਂ ਅਫਸਰਸ਼ਾਹੀ ਤੱਕ ਫੈਲੀਆਂ ਹੋਈਆਂ ਹਨ। ਇਸ ਬਾਰੇ ਸੋਸ਼ਲ ਮੀਡੀਆ 'ਤੇ ਵਟਸਐਪ ਚੈਟ ਵਾਇਰਲ ਹੋਈ ਹੈ।

ਇਹ ਡੀਐਮ (ਜ਼ਿਲ੍ਹਾ ਮੈਨੇਜਰ) ਪ੍ਰਵੀਨ ਜੈਨ ਤੇ ਆੜਤੀਆਂ ਦਰਮਿਆਨ ਗੱਲ਼ਬਾਤ ਹੈ ਜੋ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਰੈਲੀ ਲਈ ਪੈਸੇ ਲੈਣ, ਮੰਡੀਆਂ ਵਿੱਚ ਆਪਣੀ ਪਸੰਦ ਦਾ ਇੰਸਪੈਕਟਰ ਲਵਾਉਣ ਆਦਿ ਬਾਰੇ ਹੈ। ਰਾਹੁਲ ਗਾਂਧੀ ਅਕਤੂਬਰ ਦੇ ਪਹਿਲੇ ਹਫਤੇ ਟਰੈਕਟਰ ਰੈਲੀਆਂ ਕਰਨ ਲਈ ਪੰਜਾਬ ਆਏ ਸੀ ਤੇ ਇਹ ਵਾਇਰਲ ਚੈਟ 4 ਅਕਤੂਬਰ ਦੀ ਦੱਸੀ ਜਾ ਰਹੀ ਹੈ। ਇਸ ਖੇਡ 'ਚ ਸਸਤੇ ਰੇਟਾਂ 'ਤੇ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਝੋਨੇ ਦੀ ਖਰੀਦ ਕਰਕੇ ਇਸ ਨੂੰ ਪੰਜਾਬ ਦੀਆਂ ਮੰਡੀਆਂ ਵਿਚ ਸਥਾਨਕ ਕਿਸਾਨਾਂ ਦੇ ਨਾਂ 'ਤੇ 1850 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ-ਘੱਟ ਸਮਰਥਨ ਮੁੱਲ 'ਤੇ ਵੇਚਿਆ ਜਾਂਦਾ ਹੈ। ਕਰੋੜਾਂ ਰੁਪਏ ਦੀ ਇਸ ਖੇਡ 'ਚ ਕਥਿਤ ਤੌਰ 'ਤੇ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਪ੍ਰਬੰਧਕਾਂ, ਮਾਰਕੀਟ ਇੰਸਪੈਕਟਰਾਂ ਦੀ ਮਿਲੀਭੁਗਤ ਹੁੰਦੀ ਹੈ ਤੇ ਇਸ ਖੇਡ ਨੂੰ ਆੜਤੀਆਂ ਰਾਹੀਂ ਅੰਜਾਮ ਦਿੱਤਾ ਜਾਂਦਾ ਹੈ।

ਪਨਸਪ ਵਿੱਚ ਇਸ ਵੱਡੇ ਘੁਟਾਲੇ ਦੇ ਖਦਸ਼ੇ ਵਿਚਾਲੇ ਸਭ ਆਪਣਾ ਪੱਲਾ ਝਾੜ ਰਹੇ ਹਨ। ਜਦੋਂਕਿ ਇਸ ਵ੍ਹੱਟਸਐਪ ਚੈਟ ਦੇ ਸਾਹਮਣੇ ਆਉਣ ਤੋਂ ਬਾਅਦ ਵਿਭਾਗ ਵਿੱਚ ਹਲਚਲ ਮਚ ਗਈ ਹੈ। ਇਹ ਚੈਟ 4 ਅਕਤੂਬਰ ਦੀ ਦੱਸੀ ਜਾ ਰਹੀ ਹੈ ਜਿਸ ਵਿੱਚ ਆੜ੍ਹਤੀ ਅਫਸਰ ਨੂੰ ਆਪਣੀ ਪਸੰਦ ਦਾ ਇੰਸਪੈਕਟਰ ਨਿਯੁਕਤ ਕਰਨ ਲਈ ਕਹਿ ਰਿਹਾ ਹੈ। ਹੋਰ ਚੈਟ ਵਿੱਚ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਆਉਣ ਵਾਲੇ ਝੋਨੇ ਦੀ ਕੀਮਤਾਂ ਤੈਅ ਕੀਤੀਆਂ ਜਾ ਰਹੀਆਂ ਹਨ ਤੇ ਰਾਹੁਲ ਗਾਂਧੀ ਦੇ ਨਾਂ 'ਤੇ ਐਡਵਾਂਸ ਮੰਗਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਪੈਸਾ ਐਮਡੀ ਤੇ ਮੰਤਰੀ ਨੂੰ ਦੇਣਾ ਪਵੇਗਾ।

ਖੁਰਾਕ ਤੇ ਸਪਲਾਈ ਵਿਭਾਗ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਚੈਟ ਦੋ ਦਿਨਾਂ ਤੋਂ ਵਾਇਰਲ ਹੋਈ ਹੈ ਜਿਸ ਵਿਚ ਉਨ੍ਹਾਂ ਦਾ (ਆਸ਼ੂ) ਨਾਂ ਵੀ ਹੈ। ਆਸ਼ੂ ਨੇ ਕਿਹਾ ਕਿ ਜੇ ਕੋਈ ਮੇਰੇ ਨਾਂ 'ਤੇ ਪੈਸੇ ਮੰਗਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਪਨਸਪ ਡੀਐਮ ਪ੍ਰਵੀਨ ਜੈਨ ਨੂੰ ਮੁਅੱਤਲ ਕਰਨ ਦੀ ਕਾਰਵਾਈ ਆਰੰਭ ਦਿੱਤੀ ਗਈ ਹੈ। ਜੈਨ ਨੂੰ ਤੁਰੰਤ ਸਫਾਈ ਪੇਸ਼ ਕਰਨ ਲਈ ਕਿਹਾ ਗਿਆ ਹੈ। ਦੂਜੇ ਪਾਸੇ ਡੀਐਮ ਦੇ ਅਹੁਦੇ ਤੋਂ ਮੁਅੱਤਲ ਕੀਤੇ ਗਏ ਪ੍ਰਵੀਨ ਜੈਨ ਨੇ ਕਿਹਾ ਕਿ ਇਹ ਇੱਕ ਰਾਜਨੀਤਕ ਸਾਜਿਸ਼ ਹੈ। ਜੈਨ ਨੂੰ ਇਸ ਚੈਟ ਦੀ ਜਾਣਕਾਰੀ ਪਿਛਲੇ ਐਤਵਾਰ ਰਾਤ ਨੌਂ ਵਜੇ ਮਿਲੀ। ਅਗਲੇ ਦਿਨ ਉਸ ਨੇ ਪਟਿਆਲਾ ਪੁਲਿਸ ਨੂੰ ਸ਼ਿਕਾਇਤ ਕੀਤੀ ਤੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ।

ਚੀਨ ਦੇ ਕੱਟੜ ਵਿਰੋਧੀ ਟਰੰਪ ਦੇ ਚੀਨ 'ਚ ਹੀ ਵੱਡੇ ਕਾਰੋਬਾਰ, ਬੈਂਕ ਖਾਤਾ ਵੀ ਆਇਆ ਸਾਹਮਣੇ, ਟੈਕਸ ਵੀ ਭਰਿਆ

ਭਾਰਤ 'ਚ ਕੋਰੋਨਾ ਨੂੰ ਲੈ ਕੇ ਰਾਹਤ ਵਾਲੀ ਖਬਰ,ਜਾਣੋ ਅੱਜ ਦੀ Update (22-10-2020)

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904