ਗੁਰਦਾਸਪੁਰ: ਪਿੰਡ ਦੱਲੂਆਣਾ ਦੇ ਖੇਤਾਂ ਵਿੱਚ ਅੱਜ ਸਵੇਰੇ ਪਾਕਿਸਤਾਨ ਵਾਲੇ ਪਾਸਿਓਂ ਸਫੈਦ ਰੰਗ ਦੇ ਗੁਬਾਰੇ ਡਿੱਗੇ ਪਾਏ ਗਏ ਹਨ। 30 ਤੋਂ ਜ਼ਿਆਦਾ ਗੁਬਾਰਿਆਂ 'ਤੇ ਪਾਕਿਸਤਾਨ ਦਾ ਝੰਡਾ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਆਈ ਲਵ ਪਾਕਿਸਤਾਨ ਦਾ ਸੰਦੇਸ਼ ਵੀ ਛਪਿਆ ਹੋਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਕੋਈ ਖ਼ਤਰੇ ਵਾਲੀ ਗੱਲ ਨਹੀਂ ਹੈ। ਇਹ ਗੁਬਾਰੇ ਉੱਡਦੇ ਹੋਏ ਇੱਧਰ ਆ ਗਏ ਹੋ ਸਕਦੇ ਹਨ। ਪੁਲਿਸ ਨੇ ਦੱਸਿਆ ਹੈ ਕਿ ਇਹ ਇਕੱਲੇ ਗੁਬਾਰੇ ਹੀ ਹਨ ਤੇ ਇਨ੍ਹਾਂ ਨਾਲ ਕੋਈ ਹੋਰ ਸ਼ੱਕੀ ਵਸਤੂ ਨਹੀਂ ਪਾਈ ਗਈ ਹੈ। ਕਿਸਾਨ ਨਿਸ਼ਾਨ ਸਿੰਘ ਤੇ ਕਮਲਜੀਤ ਸਿੰਘ ਜਦੋਂ ਆਪਣੇ ਖੇਤਾਂ ਵਿੱਚ ਆਏ ਤਾਂ ਉਨ੍ਹਾਂ ਇਹ ਗੁਬਾਰੇ ਪਏ ਵੇਖੇ। ਉਨ੍ਹਾਂ ਤੁਰੰਤ ਪੁਲਿਸ ਨੂੰ ਇਸ ਦੀ ਇਤਲਾਹ ਕਰ ਦਿੱਤੀ ਸੀ।