ਚੰਡੀਗੜ੍ਹ: ਕਸ਼ਮੀਰ ਨੂੰ ਲੈ ਕੇ ਭਾਰਤ ਨਾਲ ਉਲਝੇ ਪਾਕਿਸਤਾਨ ਨੇ ਪੰਜਾਬ ਵਿੱਚ ਹਥਿਆਰਾਂ ਦਾ ਹੜ੍ਹ ਲਿਆ ਦਿੱਤਾ ਹੈ। ਅੱਜ ਫਿਰ ਜੰਡਿਆਲਾ ਗੁਰੂ ਵਿੱਚੋਂ ਵੱਡੀ ਮਾਤਰਾ ਵਿੱਚ ਅਸਲਾ ਫੜਿਆ ਹੈ। ਇਹ ਹਥਿਆਰ ਉਰਦੂ ਦੇ ਅਖਬਾਰ ਵਿੱਚ ਲਿਪਟੇ ਹੋਏ ਸੀ। ਇਸ ਕਰਕੇ ਖਦਸ਼ਾ ਹੈ ਕਿ ਇਹ ਘਾਤਕ ਹਥਿਆਰ ਸਰਹੱਦ ਪਾਰੋਂ ਆਏ ਸੀ। ਇਸ ਤੋਂ ਪਹਿਲਾਂ ਵੀ ਸੁਰੱਖਿਆ ਏਜੰਸੀਆਂ ਵੱਡੀ ਮਾਤਰਾ ਵਿੱਚ ਹਥਿਆਰ ਫੜ ਚੁੱਕੀਆਂ ਹਨ।
ਤਾਜ਼ਾ ਮਾਮਲੇ ਵਿੱਚ ਲੰਘੀ ਰਾਤ ਪੁਲਿਸ ਨੇ ਤਿੰਨ ਨੌਜਵਾਨਾਂ ਕੋਲੋਂ ਪੰਜ ਏਕੇ ਰਾਈਫਲਾਂ ਤੇ ਗੋਲੀ ਸਿੱਕਾ ਫੜਿਆ ਹੈ। ਪੁਲਿਸ ਇਨ੍ਹਾਂ ਨੂੰ ਗੈਂਗਸਟਰ ਦੱਸ ਰਹੀ ਹੈ। ਇਨ੍ਹਾਂ ਗੈਂਗਸਟਰਾਂ ਨੂੰ ਫੜਨ ਪੁਲਿਸ ਜਦੋਂ ਜੰਡਿਆਲਾ ਗੁਰੂ ਦੇ ਢਾਬੇ 'ਤੇ ਪਹੁੰਚੀ ਤਾਂ ਉਨ੍ਹਾਂ ਨੇ ਐਸਟੀਐਫ ਦੇ ਮੁਖੀ ਏਡੀਜੀਪੀ ਹਰਪ੍ਰੀਤ 'ਤੇ ਸਿੱਧੀ ਗੋਲੀ ਚਲਾ ਦਿੱਤੀ। ਇਸ ਹਮਲੇ ਵਿੱਚ ਉਹ ਵਾਲ-ਵਾਲ ਬਚੇ। ਐਸਟੀਐਫ ਦੇ ਏਆਈਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਜੰਡਿਆਲਾ ਗੁਰੂ ਵਿੱਚ ਜਦੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਐਸਟੀਐਫ ਦੀ ਟੀਮ ਏਡੀਜੀਪੀ ਹਰਪ੍ਰੀਤ ਸਿੱਧੂ ਦੀ ਅਗਵਾਈ ਵਿੱਚ ਪਹੁੰਚੀ ਤਾਂ ਮੁਲਜ਼ਮਾਂ ਨੇ ਸਿੱਧੂ ਉਪਰ ਸਿੱਧਾ ਫਾਇਰ ਕੀਤਾ।
ਹਾਸਲ ਜਾਣਕਾਰੀ ਮੁਤਾਬਕ ਐਸਟੀਐਫ ਵੱਲੋਂ ਤਿੰਨ ਨੌਜਵਾਨਾਂ ਕੋਲੋਂ ਪੰਜ AK 74 ਰਾਈਫਲਾਂ ਰਾਈਫਲਾਂ ਤੋਂ ਇਲਾਵਾ ਤਿੰਨ ਵਿਦੇਸ਼ੀ ਪਿਸਤੌਲ ਤੇ ਭਾਰੀ ਮਾਤਰਾ ਵਿੱਚ ਕਾਰਤੂਸ ਤੇ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ। ਮੁੱਢਲੀ ਜਾਣਕਾਰੀ ਮੁਤਾਬਕ ਬੇਸ਼ੱਕ ਇਹ ਨਸ਼ਾ ਤਸਕਰ ਨਜ਼ਰ ਆਉਂਦੇ ਹਨ ਪਰ ਪੁਲਿਸ ਪਤਾ ਲਾਏਗੀ ਕਿ ਇਹ ਹਥਿਆਰ ਕਿਸ ਮਕਸਦ ਲਈ ਆਏ ਸੀ। ਪੁਲਿਸ ਇਸ ਨੂੰ ਪਿਛਲੀਆਂ ਵਾਰਦਾਤਾਂ ਨਾਲ ਵੀ ਜੋੜ ਕੇ ਵੇਖ ਰਹੀ ਹੈ।
ਦਰਅਸਲ ਬੀਤੀ ਸ਼ਾਮ ਐਸਟੀਐਫ ਵੱਲੋਂ ਤਿੰਨ ਨੌਜਵਾਨਾਂ ਨੂੰ ਜੰਡਿਆਲਾ ਗੁਰੂ ਦੇ ਢਾਬੇ ਤੋਂ ਗ੍ਰਿਫਤਾਰ ਕੀਤਾ ਸੀ। ਐਸਟੀਐਫ ਨੇ ਗੁਪਤ ਸੂਚਨਾ ਦੇ ਆਧਾਰ ਤੇ ਉਕਤ ਨੌਜਵਾਨਾਂ ਦੀ ਪੈੜ ਨੱਪੀ ਸੀ। ਪੁਲਿਸ ਨੇ ਮੌਕੇ ਤੋਂ ਇੱਕ ਜਾਅਲੀ ਨੰਬਰ ਵਾਲੀ ਬਰੀਜ਼ਾ ਕਾਰ ਵੀ ਬਰਾਮਦ ਕੀਤੀ ਹੈ।
ਪੁਲਿਸ ਮੁਤਾਬਕ ਪਿਛਲੇ ਕੁਝ ਦਿਨਾਂ ਵਿੱਚ ਏਕੇ 47 ਰਾਈਫਲਾਂ ਦੀ ਬਰਾਮਦਗੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਪਹਿਲਾਂ ਹੀ ਚੌਕਸ ਹਨ। ਇਹ ਹਥਿਆਰ ਪਾਕਿਸਤਾਨ ਤੋਂ ਡ੍ਰੋਨ ਰਾਹੀਂ ਭੇਜੇ ਗਏ ਸਨ। ਪੁਲਿਸ ਨੇ ਡ੍ਰੋਨ ਵੀ ਬਕਾਇਦਾ ਬਰਾਮਦ ਕਰ ਲਏ ਹਨ। ਡ੍ਰੋਨ ਰਾਹੀਂ ਹਥਿਆਰ ਭੇਜਣ ਦੀ ਖੁਲਾਸੇ ਮਗਰੋਂ ਸੁਰੱਖਿਆ ਏਜੰਸੀਆਂ ਦੀ ਨੀਂਦ ਉੱਡੀ ਹੋਈ ਹੈ।
ਖੁਫੀਆ ਏਜੰਸੀਆਂ ਦੀ ਰਿਪੋਰਟ ਹੈ ਕਿ ਭਾਰਤ ਨਾਲ ਸਬੰਧ ਵਿਗੜਨ ਮਗਰੋਂ ਪਾਕਿਸਤਾਨ ਖਾਲਿਸਤਾਨ ਪੱਖੀ ਨੌਜਵਾਨਾਂ ਨੂੰ ਉਕਸਾ ਕੇ ਵੱਡੀਆਂ ਵਾਰਦਾਤਾਂ ਕਰਵਾਉਣਾ ਚਾਹੁੰਦਾ ਹੈ। ਇਸ ਲਈ ਲਗਾਤਾਰ ਹਥਿਆਰ ਭੇਜੇ ਜਾ ਰਹੇ ਹਨ। ਇਹ ਹਥਿਆਰ ਕਸ਼ਮੀਰ ਭੇਜੇ ਜਾਣੇ ਸੀ ਜਾਂ ਫਿਰ ਪੰਜਾਬ ਵਿੱਚ ਹੀ ਵਰਤੇ ਜਾਣੇ ਸੀ, ਇਸ ਬਾਰੇ ਅਜੇ ਕੋਈ ਖੁਲਾਸਾ ਨਹੀਂ ਹੋਇਆ।
ਪਾਕਿਸਤਾਨ ਨੇ ਪੰਜਾਬ 'ਚ ਲਿਆਂਦਾ ਹਥਿਆਰਾਂ ਦਾ ਹੜ੍ਹ
ਏਬੀਪੀ ਸਾਂਝਾ
Updated at:
01 Oct 2019 01:35 PM (IST)
ਕਸ਼ਮੀਰ ਨੂੰ ਲੈ ਕੇ ਭਾਰਤ ਨਾਲ ਉਲਝੇ ਪਾਕਿਸਤਾਨ ਨੇ ਪੰਜਾਬ ਵਿੱਚ ਹਥਿਆਰਾਂ ਦਾ ਹੜ੍ਹ ਲਿਆ ਦਿੱਤਾ ਹੈ। ਅੱਜ ਫਿਰ ਜੰਡਿਆਲਾ ਗੁਰੂ ਵਿੱਚੋਂ ਵੱਡੀ ਮਾਤਰਾ ਵਿੱਚ ਅਸਲਾ ਫੜਿਆ ਹੈ। ਇਹ ਹਥਿਆਰ ਉਰਦੂ ਦੇ ਅਖਬਾਰ ਵਿੱਚ ਲਿਪਟੇ ਹੋਏ ਸੀ। ਇਸ ਕਰਕੇ ਖਦਸ਼ਾ ਹੈ ਕਿ ਇਹ ਘਾਤਕ ਹਥਿਆਰ ਸਰਹੱਦ ਪਾਰੋਂ ਆਏ ਸੀ। ਇਸ ਤੋਂ ਪਹਿਲਾਂ ਵੀ ਸੁਰੱਖਿਆ ਏਜੰਸੀਆਂ ਵੱਡੀ ਮਾਤਰਾ ਵਿੱਚ ਹਥਿਆਰ ਫੜ ਚੁੱਕੀਆਂ ਹਨ।
- - - - - - - - - Advertisement - - - - - - - - -