ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਹੋਈ ਹਿੰਸਾ ਮਗਰੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਸਰਕਾਰ ਦੀ ਅਲੋਚਨਾ ਕੀਤੀ ਹੈ। ਜਥੇਬੰਦੀ ਦੇ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਗਾਜ਼ੀਪੁਰ ਬਾਰਡਰ 'ਤੇ ਬਿਜਲੀ ਤੇ ਪਾਣੀ ਬੰਦ ਕਰਨ 'ਤੇ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਖੇਤੀ ਕਾਨੂੰਨਾਂ ਸਬੰਧੀ ਸੰਸਦ 'ਚ ਆਵਾਜ਼ ਚੁੱਕਣ ਦੀ ਵੀ ਮੰਗ ਕੀਤੀ ਹੈ।


ਪੰਧੇਰ ਨੇ ਕਿਹਾ," ਮੋਦੀ ਸਰਕਾਰ ਦਾ ਫਿਰਕੂ ਏਜੰਡਾ ਫੇਲ੍ਹ ਸਾਬਤ ਹੋਇਆ ਹੈ। ਖੇਤੀ ਕਾਨੂੰਨਾਂ ਨੇ ਦੇਸ਼ ਦਾ ਵਿਨਾਸ਼ ਕਰ ਦੇਣਾ ਹੈ। ਸਰਕਾਰ ਦੇ ਕੂੜ ਪ੍ਰਚਾਰ ਦੇ ਬਾਵਜੂਦ ਮੋਰਚਾ ਚੜਦੀ ਕਲਾ 'ਚ ਹੈ। ਵੱਡੀ ਗਿਣਤੀ ‘ਚ ਕਿਸਾਨਾਂ ਦੇ ਜਥੇ ਬੌਰਡਰ ‘ਤੇ ਪਹੁੰਚ ਰਹੇ ਹਨ। ਅੰਦੋਲਨ ਪਹਿਲਾਂ ਨਾਲੋਂ ਹੋਰ ਤਕੜਾ ਹੋਇਆ ਹੈ। ਮੋਰਚਾ ਲਾਸ਼ਾਂ ਤੋਂ ਲੰਘੇ ਬਿਨਾਂ ਨਹੀਂ ਖੰਡਾਇਆ ਜਾ ਸਕਦਾ। ਅਸੀਂ ਸਰਕਾਰ ਦੇ ਜ਼ਬਰ ਤੋਂ ਡਰਾਂਗੇ ਨਹੀਂ। ਦਿੱਲੀ ਪੁਲਿਸ ਨੇ ਤਸ਼ਦੱਦ ਢਾਹਿਆ ਹੈ।"

ਪੰਧੇਰ ਨੇ ਕਿਹਾ, "ਪਾਣੀ ਬੰਦ ਕਰਨਾ ਅਣਮਨੁੱਖੀ ਗੱਲ ਹੈ। ਸਰਕਾਰ ‘ਤੇ ਮੌਲਿਕ ਅਧਿਕਾਰਾਂ ਦਾ ਹਨਨ ਕਰ ਰਹੀ ਹੈ। ਭਾਰਤ ਸਰਕਾਰ ਦਾ ਕਰੂਪ ਚਿਹਰਾ ਸਾਹਮਣੇ ਆਇਆ ਹੈ।" ਉਨ੍ਹਾਂ ਕਿਹਾ, "ਸੰਸਦ ‘ਚ ਖੇਤੀ ਕਾਨੂੰਨ ਵਾਪਸ ਲੈਣ 'ਤੇ ਚਰਚਾ ਕੀਤੀ ਜਾਵੇ। MSP ਅਤੇ ਬਿਜਲੀ ਐਕਟ ‘ਤੇ ਚਰਚਾ ਕੀਤੀ ਜਾਏ।