ਬਠਿੰਡਾ: ਪੰਜਾਬ ਦੇ ਬਠਿੰਡਾ ਜ਼ਿਲ੍ਹੇ ਜੇ ਪਿੰਡ ਵਿਰਕ ਖੁਰਦ ਵਿੱਚ ਗ੍ਰਾਮ ਪੰਚਾਇਤ ਤੇ ਆਮ ਪੰਚਾਇਤ ਵੱਲੋਂ ਮੀਟਿੰਗ ਸੱਦੀ ਗਈ। ਇਸ ਮੀਟਿੰਗ ਵਿੱਚ ਕਿਹਾ ਗਿਆ ਕਿ ਪਿੰਡ ਦੇ ਹਰੇਕ ਘਰ ਦਾ ਇੱਕ ਵਿਅਕਤੀ ਦਿੱਲੀ ਅੰਦੋਲਨ ‘ਤੇ ਜ਼ਰੂਰ ਜਾਵੇਗਾ। ਇਸ ਦੇ ਨਾਲ ਹੀ ਫੁਰਮਾਨ ਜਾਰੀ ਕੀਤਾ ਗਿਆ ਕਿ ਜੇਕਰ ਕੋਈ ਇਸ ਗੱਲ ਨੂੰ ਨਹੀਂ ਮੰਨਦਾ ਤਾਂ ਉਸ ਨੂੰ ਪਿੰਡ ਵੱਲੋਂ 1500 ਰੁਪਏ ਜ਼ੁਰਮਾਨਾ ਲਾਇਆ ਜਾਵੇਗਾ।

ਸਿਰਫ ਇੰਨਾ ਹੀ ਨਹੀਂ ਇਸ ਪੰਚਾਇਤ ‘ਚ ਇਹ ਵੀ ਐਲਾਨ ਕੀਤਾ ਗਿਆ ਕਿ ਜੇਕਰ ਇਸ ਸਭ ਦੇ ਬਾਵਜੂਦ ਵੀ ਕੋਈ ਪਿੰਡ ਦੇ ਇਸ ਫੈਸਲੇ ਤੋਂ ਬਾਹਰ ਹੁੰਦਾ ਹੈ ਤਾਂ ਉਸ ਦਾ ਪੂਰੇ ਪਿੰਡ ਵੱਲੋਂ ਪੂਰਨ ਤੌਰ ‘ਤੇ ਬਾਈਕਾਟ ਕੀਤਾ ਜਾਵੇਗਾ। ਇਸ ਪੂਰੇ ਮਾਮਲੇ ਨੂੰ ਲੈ ਕੇ ਪਿੰਡ ਦੀ ਗ੍ਰਾਮ ਪੰਚਾਇਤ ਵੱਲੋਂ ਲੈਟਰਪੈਡ ‘ਤੇ ਇੱਕ ਮਤਾ ਪਾਇਆ ਗਿਆ, ਜਿਸ ਵਿੱਚ ਇਹ ਪੂਰੀ ਕਹਾਣੀ ਬਿਆਨ ਕੀਤੀ ਗਈ।



ਦੱਸ ਦਈਏ ਕਿ ਜਾਰੀ ਲੈਟਰ ਪੈਡ ‘ਤੇ ਮਹਿਲਾ ਸਰਪੰਚ ਮਨਜੀਤ ਕੌਰ ਨੇ ਆਪਣੀ ਮੋਹਰ ਲਾ ਕੇ ਦਸਤਖ਼ਤ ਵੀ ਕੀਤੇ ਹਨ ਤੇ ਪਿੰਡ ਦੇ ਬੰਦਿਆਂ ਦੇ ਨਾਂ ਤੇ ਮੋਬਾਈਲ ਨੰਬਰ ਵੀ ਲਿਖੇ ਹਨ।

ਇਹ ਵੀ ਪੜ੍ਹੋ:

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904