ਹੁਸ਼ਿਆਰਪੁਰ: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਖਾਸ-ਮ-ਖਾਸ ਪਰਮਜੀਤ ਸਚਦੇਵਾ ਨੇ ਸੋਮਵਾਰ ਨੂੰ ਸਿਆਸਤ ਤੋਂ ਸੰਨਿਆਸ ਲੈ ਲਿਆ। ਸਚਦੇਵਾ ਨੇ ਨਾ ਸਿਰਫ ‘ਆਪ’ ਦੀ ਟੋਪੀ ਪਹਿਨੀ ਸੀ, ਸਗੋਂ ਵਿਧਾਨ ਸਭਾ ਚੋਣਾਂ ਵਿੱਚ ਹੁਸ਼ਿਆਰਪੁਰ ਹਲਕੇ ਤੋਂ ਟਿਕਟ ਦੀ ਬਾਜ਼ੀ ਮਾਰ ਕੇ ਚੋਣ ਵੀ ਲੜੀ ਸੀ। ਉਹ ਤੀਜੇ ਨੰਬਰ ’ਤੇ ਰਹੇ ਸਨ।

ਦੋ ਸਾਲਾਂ ਦੀ ਸਿਆਸਤ ਵਿੱਚ ਹੀ ਤੌਬਾ ਕਰਨ ਵਾਲੇ ਪਰਮਜੀਤ ਸਚਦੇਵਾ ਨੇ ਕਿਹਾ ਕਿ ਸਿਆਸਤ ਗੰਦੀ ਹੈ। ਇਹ ਸ਼ਰੀਫ ਬੰਦੇ ਦੇ ਵੱਸ ਦੀ ਗੱਲ ਨਹੀਂ। ਹਾਲਾਂਕਿ ਉਨ੍ਹਾਂ ਪਾਰਟੀ ਬਾਰੇ ਤਾਂ ਕੁਝ ਨਹੀਂ ਕਿਹਾ, ਪਰ ਉਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਸਭ ਬਿਆਨ ਕਰ ਰਹੇ ਸਨ।

ਮੰਨਿਆ ਜਾ ਰਿਹਾ ਹੈ ਕਿ ਉਹ ਪਾਰਟੀ ਤੋਂ ਪ੍ਰੇਸ਼ਾਨ ਚੱਲ ਰਹੇ ਸਨ। ਇਸੇ ਲਈ ਉਨ੍ਹਾਂ ਨੇ ਸਿਆਸਤ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਸਚਦੇਵਾ ਦੇ ਸੰਨਿਆਸ ਲੈਣ ਨਾਲ ਆਮ ਆਦਮੀ ਪਾਰਟੀ ਪੰਜਾਬ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ।