ਰੌਬਟ ਦੀ ਰਿਪੋਰਟ


ਚੰਡੀਗੜ੍ਹ: ਬੇਅਦਬੀ ਮਾਮਲੇ ਦੀ ਢਿੱਲੀ ਜਾਂਚ ਨੂੰ ਲੈ ਕੇ ਕਾਂਗਰਸੀ ਆਪਣੀ ਹੀ ਸਰਕਾਰ 'ਤੇ ਸਵਾਲ ਚੁੱਕ ਰਹੇ ਹਨ। ਇਹ ਮਾਮਲਾ ਦਿਨੋਂ-ਦਿਨ ਇੱਕ ਵਾਰ ਫੇਰ ਤੇਜ਼ੀ ਫੜ੍ਹਦਾ ਜਾ ਰਿਹਾ ਹੈ। ਬੀਤੇ ਕੱਲ੍ਹ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਸੁਖਬੀਰ ਬਾਦਲ ਨੂੰ ਜਵਾਬ ਦਿੰਦੇ ਹੋਏ ਕੋਟਕਪੁਰਾ ਗੋਲੀਕਾਂਡ ਦੀਆਂ ਸੀਸੀਟੀਵੀ ਫੁੱਟੇਜ ਜਨਤਕ ਕੀਤੀਆਂ ਸੀ। ਹੁਣ ਇਸ ਮਾਮਲੇ ਵਿੱਚ ਸਿੱਧੂ ਦੇ ਨਾਲ ਪ੍ਰਗਟ ਸਿੰਘ ਵੀ ਆਪਣੀ ਸਰਕਾਰ ਖਿਲਾਫ ਮੈਦਾਨ ਵਿੱਚ ਨਿੱਤਰ ਆਏ ਹਨ।ਹਲਾਤ ਇਹ ਹਨ ਕਿ ਕੈਪਟਨ ਨੇ ਆਪਣੇ ਹੀ MLA ਨੂੰ ਧਮਕੀ ਤੱਕ ਦੇ ਦਿੱਤੀ।

ਅੱਜ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਪ੍ਰਗਟ ਸਿੰਘ ਨੇ ਕਿਹਾ," ਵੀਰਵਾਰ ਨੂੰ ਮੈਨੂੰ ਸੰਦੀਪ ਸੰਧੂ (ਰਾਜਨੀਤਕ ਸਕੱਤਰ ਮੁੱਖ ਮੰਤਰੀ ਪੰਜਾਬ) ਦਾ ਫੋਨ ਆਇਆ, ਜਿਨ੍ਹਾਂ ਕੋਲ ਮੇਰੇ ਲਈ ਮੁੱਖ ਮੰਤਰੀ ਦਾ ਸੰਦੇਸ਼ ਸੀ, ਉਸ ਨੇ ਕਿਹਾ ਕਿ ਉਨ੍ਹਾਂ ਕੋਲ ਤੁਹਾਡੀਆਂ ਕਰਤੂਤਾਂ ਦੀ ਲਿਸਟ ਹੈ ਤੇ ਤੈਨੂੰ ਠੀਕ ਕੀਤਾ ਜਾਏਗਾ। ਕੀ ਇਹ ਸੱਚ ਬੋਲਣ ਦੀ ਸਜ਼ਾ ਹੈ? ਅਸੀਂ ਬੇਅਦਬੀ ਮਾਮਲਾ, ਨਸ਼ਾ ਤਸਕਰੀ, ਮਾਈਨਿੰਗ ਤੇ ਮਾਫੀਆ ਵਰਗੇ ਮੁੱਦੇ ਚੁੱਕ ਕੇ ਪੰਜਾਬ ਨੂੰ ਲੀਹ ਤੇ ਲਿਆਉਣ ਦੀ ਅਸੀਂ ਕੋਸ਼ਿਸ਼ ਕਰਕੇ ਹਾਂ। ਜੇ ਇਹ ਇਸ ਸਭ ਦੀ ਸਜ਼ਾ ਹੈ ਤਾਂ ਮੈਨੂੰ ਮਨਜ਼ੂਰ ਹੈ।"

ਉਨ੍ਹਾਂ ਕਿਹਾ, "ਮੈਨੂੰ ਨਹੀਂ ਪਤਾ ਸੀ ਕਿ ਰਾਜਨੀਤੀ ਇੰਨੀ ਗੰਦੀ ਚੀਜ਼ ਹੈ। ਮੈਨੂੰ ਸੁਖਬੀਰ ਇਸ ਵਿੱਚ ਲੈ ਕੇ ਆਇਆ ਸੀ, ਪਰ ਅਸੀਂ ਪੰਜਾਬ ਦੀ ਲੁੱਟ ਹੁੰਦੀ ਨਹੀਂ ਵੇਖ ਸਕਦੇ। ਲੋਕਤੰਤਰ ਨੂੰ ਬਚਾਉਣ ਦੀ ਲੋੜ ਹੈ। ਮੈਂ ਪੁੱਛਣਾ ਚਾਹੁੰਦਾ ਹੈ ਕੈਪਟਨ ਸਾਬ ਅਸੀਂ ਕਿਹੜੇ ਰਸਤੇ ਤੁਰ ਪਏ। ਸਾਨੂੰ ਇਹ ਨਹੀਂ ਕਰਨਾ ਚਾਹੀਦਾ।"

ਪ੍ਰਗਟ ਸਿੰਘ ਨੇ ਇਲਜ਼ਾਮ ਲਾਉਂਦੇ ਹੋਏ ਕਿਹਾ, "ਇਨ੍ਹਾਂ ਸਾਰੀਆਂ ਸੰਸਥਾਵਾਂ ਤਬਾਹ ਕਰ ਦਿੱਤੀ ਹਨ। ਅਫਸਰ ਕਠਪੁਤਲੀਆਂ ਵਾਂਗ ਕੰਮ ਕਰ ਰਹੇ ਹਨ। ਜੇ ਉਹ ਮੈਂਨੂੰ ਸਹੀ ਲਈ ਖੜ੍ਹੇ ਹੋਣ ਦੀ ਸਜ਼ਾ ਦੇਣਾ ਚਾਹੁੰਦੇ ਹਨ ਤਾਂ ਇਹ ਲਈ ਤਿਆਰ ਹਾਂ।"


 


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ