ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਵਿੱਚ ਹੀ ਉਨ੍ਹਾਂ ਦੀ ਪਾਰਟੀ ਵੱਲੋਂ ਸਮਰਥਨ ਪ੍ਰਾਪਤ ਉਮੀਦਵਾਰ ਸਰਪੰਚੀ ਦੀ ਚੋਣ ਹਾਰ ਗਿਆ। ਕਾਂਗਰਸ ਵੱਲੋਂ ਸਮਰਥਨ ਪ੍ਰਾਪਤ ਜਬਰਜੰਗ ਸਿੰਘ ਮੁੱਖਾ ਨੇ ਬਾਦਲ ਦੇ ਰਿਸ਼ਤੇਦਾਰ ਉਦੈਵੀਰ ਸਿੰਘ ਢਿੱਲੋਂ ਨੂੰ ਹਰਾਇਆ। ਉੱਧਰ, ਸੁਖਪਾਲ ਖਹਿਰਾ ਵੀ ਆਪਣੀ ਭਰਜਾਈ ਦੀ ਸਰਪੰਚੀ ਵੀ ਨਹੀਂ ਬਚਾ ਸਕੇ।


ਸਬੰਧਤ ਖ਼ਬਰ- ਖਹਿਰਾ ਦੀ ਭਰਜਾਈ ਹਾਰੀ, ਪੋਲਿੰਗ ਬੂਥ 'ਤੇ ਦਿੱਤੇ ਪਹਿਰੇ ਨਾ ਆਏ ਕੰਮ

ਬਾਦਲ ਪਿੰਡ ਨੂੰ 10 ਸਾਲ ਬਾਅਦ ਜਨਰਲ ਐਲਾਨਿਆ ਗਿਆ ਸੀ ਅਤੇ ਸਾਬਕਾ ਮੁੱਖ ਮੰਤਰੀ ਦੇ ਰਿਸ਼ਤੇਦਾਰ ਨੇ ਸਰਪੰਚੀ ਲਈ ਹੱਥ ਅਜ਼ਮਾਇਸ਼ ਕੀਤੀ। ਬਾਦਲ ਦੇ ਰਿਸ਼ਤੇਦਾਰ ਵੀ ਉਦੈਵੀਰ ਲਈ ਚੋਣ ਪ੍ਰਚਾਰ ਕਰ ਰਹੇ ਸਨ। ਬਾਦਲ ਨੇ ਵੀ ਪਰਿਵਾਰ ਸਮੇਤ ਵੋਟ ਪਾਈ ਸੀ, ਪਰ ਨਤੀਜਾ ਕੁਝ ਹੋਰ ਹੀ ਨਿੱਕਲਿਆ। ਕਾਂਗਰਸ ਵੱਲੋਂ ਸਮਰਥਿਤ ਉਮੀਦਵਾਰ ਜਬਰਜੰਗ ਨੇ ਉਦੈਵੀਰ ਨੂੰ 376 ਵੋਟਾਂ ਨਾਲ ਮਾਤ ਦਿੱਤੀ ਹੈ।

ਇਹ ਵੀ ਪੜ੍ਹੋ- ਪੰਚਾਇਤੀ ਚੋਣਾਂ 'ਚ ਲੋਕਾਂ ਦੇ ਦਿਖਾਇਆ ਭਰਪੂਰ ਉਤਸ਼ਾਹ, 80% ਵੋਟਿੰਗ

ਪਰਕਾਸ਼ ਸਿੰਘ ਬਾਦਲ ਨੇ ਅੱਜ ਵੋਟ ਪਾਉਣ ਸਮੇਂ ਕਾਂਗਰਸ ਸਰਕਾਰ 'ਤੇ ਗੁੰਡਾਗਰਦੀ ਦੇ ਇਲਜ਼ਾਮ ਲਾਏ ਸੀ, ਪਰ ਨਾਲ ਹੀ ਆਪਣੇ ਹਲਕੇ ਵਿੱਚ ਸੁੱਖ-ਸ਼ਾਂਤੀ ਹੋਣ ਦੀ ਗੱਲ ਵੀ ਕਹੀ ਸੀ। ਪਰ ਫਿਰ ਵੀ ਉਨ੍ਹਾਂ ਦਾ ਉਮੀਦਵਾਰ ਪਿੰਡ ਜਨਰਲ ਹੋਣ ਤੋਂ ਬਾਅਦ ਮਿਲਿਆ ਮੌਕਾ ਸੰਭਾਲ ਨਹੀਂ ਸਕੇ।

ਸਬੰਧਤ ਖ਼ਬਰ- ਅੱਜ ਦੀ ਕਾਂਗਰਸ ਸਰਕਾਰ ਨੇ ਪੰਜਾਬ ਨੂੰ ਬਣਾਇਆ ਯੂਪੀ-ਬਿਹਾਰ: ਬਾਦਲ