Sangrur news: ਸੰਗਰੂਰ ਦੇ ਚੀਮਾ ਮੰਡੀ ‘ਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਢੀਂਡਸਾ ਪਰਿਵਾਰ ਉੱਤੇ ਕੀਤੀ ਟਿੱਪਣੀ ‘ਤੇ ਕੀਤੀ ਪਰਵਿੰਦਰ ਸਿੰਘ ਢੀਂਡਸਾ ਨੇ ਕਿਹਾ ਪਾਰਟੀਆਂ ਅਸੀਂ ਨਹੀਂ ਤੁਸੀਂ ਬਦਲੀਆਂ ਹਨ।
ਉਨ੍ਹਾਂ ਕਿਹਾ ਕਿ ਅਸੀਂ ਕਦੇ ਅਕਾਲੀ ਦਲ ਤੋਂ ਵੱਖ ਨਹੀਂ ਹੋਏ, ਪਰਿਵਾਰ ਵਿੱਚ ਮਤਭੇਦ ਸੀ, ਉਹ ਬੈਠ ਕੇ ਹੱਲ ਕੀਤੇ ਅਤੇ ਅਸੀਂ ਹੁਣ ਇੱਕ ਹਾਂ। ਢੀਂਡਸਾ ਨੇ ਮੁੱਖ ਮੰਤਰੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਕਿੰਨੀਆਂ ਪਾਰਟੀਆਂ ਬਦਲੀਆਂ ਹਨ, ਇਸ ਗੱਲ ਦਾ ਜਵਾਬ ਦਿਓ।
ਸਭ ਤੋਂ ਪਹਿਲਾਂ ਤੁਸੀਂ ਬਲਵੰਤ ਸਿੰਘ ਰਾਮੋਵਾਲੀਆ ਦੇ ਨਾਲ ਗਏ, ਉਸ ਤੋਂ ਬਾਅਦ ਤੁਸੀਂ ਮਨਪ੍ਰੀਤ ਬਾਦਲ ਦੀ ਪਾਰਟੀ ‘ਚ ਗਏ, ਫਿਰ ਤੁਸੀਂ ਆਮ ਆਦਮੀ ਪਾਰਟੀ ‘ਚ ਆਏ। ਜਦੋਂ ਆਮ ਆਦਮੀ ਪਾਰਟੀ ਨੇ ਤੁਹਾਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਿਆ ਸੀ ਤਾਂ ਤੁਸੀਂ ਕਿਸੇ ਹੋਰ ਪਾਰਟੀ ਵਿੱਚ ਜਾਣ ਦੀ ਤਾਕ ਵਿੱਚ ਸੀ।
ਇਹ ਵੀ ਪੜ੍ਹੋ: CAA Rules In India: CAA ਕੀ ਹੈ, ਕਿਸਨੂੰ ਮਿਲੇਗੀ ਭਾਰਤੀ ਨਾਗਰਿਕਤਾ ? 5 ਅੰਕਾਂ ਵਿੱਚ ਜਾਣੋ ਸਭ ਕੁਝ
ਤੁਹਾਡੀ ਗੱਲ ਕਾਂਗਰਸ ਨਾਲ ਚੱਲ ਰਹੀ ਸੀ ਹੁਣ ਇਹ ਦੱਸੋ ਮੌਕਾ ਪ੍ਰਸਤ ਕੌਣ ਹੈ ਅਸੀਂ ਜਾਂ ਤੁਸੀਂ। ਪਰਮਿੰਦਰ ਢੀਂਡਸਾ ਨੇ ਕਿਹਾ ਕਿ ਪੰਜਾਬ ਵਿੱਚ 1972 ਤੋਂ ਬਾਅਦ 11 ਵਿਧਾਨ ਸਭਾ ਦੀਆਂ ਚੋਣਾਂ ਆਈਆਂ, ਜਿਸ ਵਿੱਚੋਂ ਦੋ ਵਾਰ ਸਾਡੀ ਹਾਰ ਹੋਈ ਪੰਜ ਵਾਰ ਮੈਂ ਵਿਧਾਇਕ ਚੁਣਿਆ ਗਿਆ ਅਤੇ ਚਾਰ ਵਾਰ ਮੇਰੇ ਪਿਤਾ ਸੁਖਦੇਵ ਸਿੰਘ ਢੀਣਸਾ ਵਿਧਾਇਕ ਚੁਣੇ ਗਏ।
ਸਾਨੂੰ ਲੋਕਾਂ ਨੇ ਹਰਾਇਆ ਕੋਈ ਵੱਡੀ ਗੱਲ ਨਹੀਂ ਅਸੀਂ ਲੋਕਾਂ ਨੂੰ ਜਵਾਬ ਦਿੱਤੇ, ਤੁਸੀਂ 40 ਸਾਲ ਸਿਆਸਤ ਕਰਕੇ ਦੇਖੋ ਫਿਰ ਤੁਹਾਨੂੰ ਪਤਾ ਲੱਗੇਗਾ ਕਿ 10 ਸਾਲਾਂ ਵਿੱਚ ਕੁਝ ਸਾਫ ਨਹੀਂ ਹੁੰਦਾ।
ਇਹ ਵੀ ਪੜ੍ਹੋ: Fazilka news: ਕਣਕ ਦੇ ਗੋਦਾਮ 'ਚ ਮਜ਼ਦੂਰ 'ਤੇ ਡਿੱਗੀਆਂ ਹਜ਼ਾਰਾਂ ਬੋਰੀਆਂ, ਹੋਈ ਮੌਤ
ਤੁਹਾਨੂੰ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਇਆ, ਤੁਸੀਂ ਪੰਜਾਬ ਬਾਰੇ ਸੋਚੋ ਕਦੇ ਕਿਸੇ ਲੀਡਰ ਦੇ ਪਰਿਵਾਰ ਵਾਲੇ ਗੱਲ ਕਰਦੇ ਹੋ, ਕਦੇ ਕਿਸੇ ਦੇ ਬੱਚੇ ਬਾਰੇ ਗੱਲ ਕਰਦੇ ਹੋ, ਇਹ ਟਿੱਪਣੀਆਂ ਤੁਹਾਨੂੰ ਸੋਭਾ ਨਹੀਂ ਦਿੰਦੀਆਂ ਹਨ।
ਦੱਸ ਦਈਏ ਕਿ ਹਾਲ ਹੀ ਵਿੱਚ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਵਿੱਚ ਵਾਪਸੀ ਕੀਤੀ ਹੈ, ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਢੀਂਡਸਾ ਪਰਿਵਾਰ 'ਤੇ ਟਿੱਪਣੀ ਕੀਤੀ ਹੈ ਜਿਸ ਨੂੰ ਲੈ ਕੇ ਪਰਮਿੰਦਰ ਢੀਂਡਸਾ ਨੇ ਵੀ ਮੁੱਖ ਮੰਤਰੀ ਨੂੰ ਕਈ ਸਵਾਲ ਕਰ ਦਿੱਤੇ।