ਲਹਿਰਾਗਾਗਾ: ਹਲਕਾ ਲਹਿਰਾਗਾਗਾ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਜਿਨ੍ਹਾਂ ਨੂੰ ਅਕਾਲੀ ਦਲ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ, ਨੇ ਅੱਜ ਅਕਾਲੀ ਦਲ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਢੀਂਡਸਾ ਪਰਿਵਾਰ ਨੂੰ ਪਹਿਲਾਂ ਹੀ ਪਤਾ ਸੀ ਕਿ ਅਕਾਲੀ ਦਲ ਵੱਲੋਂ ਕੀ ਕਾਰਵਾਈ ਕੀਤਾ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਮੁਅੱਤਲ ਹੋਣ 'ਤੇ ਕੋਈ ਅਫ਼ਸੋਸ ਨਹੀਂ ਹੈ।ਢੀਂਡਸਾ ਨੇ ਕਿਹਾ ਅਸੀਂ ਸਭ ਕੁਝ ਪਾਰਟੀ ਦੀ ਭਲਾਈ ਅਤੇ ਤਾਕਤ ਲਈ ਕੀਤਾ ਹੈ।

ਕੱਲ ਅਕਾਲੀ ਦਲ ਦੀ ਕੋਰ ਕਮੇਟੀ ਨੇ ਪਰਮਿੰਦਰ ਢੀਂਡਸਾ ਅਤੇ ਸੁਖਦੇਵ ਢੀਂਡਸਾ ਨੂੰ ਪਾਰਟੀ ਵਿੱਚ ਬਗਾਵਤੀ ਸੂਰਾਂ ਲਈ ਮੁਅੱਤਲ ਕਰ ਦਿੱਤਾ ਸੀ।

ਉਨ੍ਹਾਂ ਇਹ ਵੀ ਕਿਹਾ ਕਿ "ਸਾਨੂੰ ਵਧੇਰੇ ਖੁਸ਼ੀ ਹੈ ਕਿ ਅਕਾਲੀ ਦਲ ਅਨੁਸ਼ਾਸਨ ਵਿੱਚ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਬਹੁਤ ਸਾਰੇ ਨੇਤਾਵਾਂ ਨੂੰ ਬਿਨ੍ਹਾਂ ਨੋਟਿਸ ਦਿੱਤੇ ਹੀ ਬੇਦਖਲ ਕਰ ਦਿੱਤਾ ਗਿਆ। ਰਣਜੀਤ ਸਿੰਘ ਬ੍ਰਹਮਪੁਰਾ, ਅਜਨਲ, ਸੇਖਵਾਂ, ਮਨਜੀਤ ਜੀਕੇ ਵਰਗੇ ਨੇਤਾਵਾਂ ਨੂੰ ਬਿਨਾਂ ਨੋਟਿਸ ਦਿੱਤੇ ਪਾਰਟੀ ਚੋਂ ਕੱਢ ਦਿੱਤਾ ਗਿਆ ਸੀ। ਪਰ ਹੁਣ ਸਾਡੇ ਚੁੱਕੇ ਮੁੱਦਿਆਂ ਸਦਕਾ ਪਾਰਟੀ ਨੂੰ ਅਨੁਸ਼ਾਸਨ 'ਚ ਆਉਣਾ ਪਿਆ ਹੈ। ਪਾਰਟੀ ਨੇ ਸਾਨੂੰ ਨੋਟਿਸ ਭੇਜ ਜਵਾਬ ਮੰਗਿਆ ਹੈ, ਜਿਸਦਾ ਅਸੀਂ ਠੋਕਵਾਂ ਜਵਾਬ ਦੇਵਾਂਗੇ।"

ਸ਼੍ਰੋਮਣੀ ਅਕਾਲੀ ਦਲ ਬਾਰੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿਸੇ ਦੀ ਨਿਜੀ ਜਾਇਦਾਦ ਨਹੀਂ ਹੈ। ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਭਾਵਨਾ ਅਤੇ ਸੋਚ ਹੈ। ਸਾਡੀ ਭਾਵਨਾ ਅਤੇ ਸੋਚ ਸ਼ੁਰੂ ਤੋਂ ਹੀ ਅਕਾਲੀ ਹੈ।

ਢੀਂਡਸਾ ਨੇ ਕਿਹਾ ਆਉਣ ਵਾਲਾ ਸਮਾਂ ਦੱਸੇਗਾ ਕਿ ਅਕਾਲੀ ਦਲ ਦੇ ਅੰਦਰ ਵਰਕਰ ਕਿਨੇ ਦੁੱਖੀ ਹਨ। ਉਹ ਪਾਰਟੀ ਵਿੱਚ ਘੁਟਨ ਮਹਿਸੂਸ ਕਰਦੇ ਹਨ। ਉਨ੍ਹਾਂ ਵਰਕਰਾਂ ਨੇ ਸਾਡੇ ਫੈਸਲੇ ਤੋਂ ਬਾਅਦ ਚੰਗੀ ਉਮੀਦ ਦੀ ਕਿਰਨ ਵੇਖੀ ਹੈ। ਸਾਡੇ ਪੱਖ ਤੋਂ ਲਏ ਫੈਸਲੇ ਤੋਂ ਉਹ ਕੁਝ ਚੰਗਾ ਪ੍ਰਾਪਤ ਕਰਨ ਦੀ ਉਮੀਦ ਕਰਦੇ ਹਨ।

ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ 5 ਗਲਤੀਆਂ ਬਾਰੇ ਬੋਲਦਿਆਂ ਢੀਂਡਸਾ ਨੇ ਕਿਹਾ ਕਿ ਪਹਿਲੀ ਗਲਤੀ ਮੁਆਫ਼ੀ, ਬੇਅਦਬੀ, ਲੋਕਤੰਤਰ ਸਰਕਾਰ 'ਚ ਵਪਾਰਕਰਨ ਆਦਿ ਸਭ ਦੇ ਸਾਹਮਣੇ ਹਨ।