ਚੰਡੀਗੜ੍ਹ: ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ (Partap Singh Bajwa) ਨੇ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਪੰਜਾਬ ਸਰਕਾਰ ਦੀਆਂ ਸ਼ਕਤੀਆਂ ਦਿੱਲੀ ਦੀ ਕੇਜਰੀਵਾਲ ਸਰਕਾਰ (Arvind Kejriwal) ਕੋਲ ਗਿਰਵੀ ਰੱਖ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ਼ਹੀਦ ਭਗਤ ਸਿੰਘ ਦੀ ਗੱਲ ਕਰਦੇ ਹਨ ਅਤੇ ਇੰਨਕਲਾਬ ਦੇ ਨਾਅਰੇ ਲਗਾਉਂਦੇ ਹਨ ਪਰ ਪੀਲੀ ਪੱਗ ਬੰਨ੍ਹ ਕੋਈ ਸ਼ਹੀਦ ਭਗਤ ਸਿੰਘ ਨਹੀਂ ਬਣ ਸਕਦਾ।


ਉਨ੍ਹਾਂ ਭਗਵੰਤ ਮਾਨ 'ਤੇ ਖੂਬ ਨਿਸ਼ਾਨੇ ਸਾਧੇ ਅਤੇ ਕਿਹਾ ਕਿ ਇਨਕਲਾਬ ਦੇ ਨਾਅਰੇ ਲਾਉਣ ਵਾਲੇ ਮਾਨ ਹੁਣ ਦੱਬੇ ਹੋਏ ਨਜ਼ਰ ਆ ਰਹੇ ਹਨ। ਇਸ ਲਈ ਇਮਾਨਦਾਰੀ ਨਾਲ ਕੰਮ ਕਰਨ ਦੀ ਲੋੜ ਹੈ। ਬਾਜਵਾ ਨੇ ਕਿਹਾ ਕਿ ਮਾਨ ਨੇ ਦਿੱਲੀ ਨਾਲ ਕਰੀਬ 18 ਸਮਝੌਤੇ ਕੀਤੇ ਹਨ, ਉਹ ਵੀ ਸਦਨ 'ਚ ਪਾਸ ਕਰਵਾਏ ਬਗੈਰ, ਜਿਸ ਦਾ ਕਾਂਗਰਸ ਵਿਰੋਧ ਕਰਦੀ ਹੈ।


ਦੱਸ ਦਈਏ ਕਿ ਮੰਗਲਵਾਰ ਨੂੰ ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਵੈਦ ਦੇ ਘਰ ਪਹੁੰਚੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੀਡੀਆ ਸਾਹਮਣੇ ਇਹ ਗੱਲਾਂ ਕਹੀਆਂ। ਬਾਜਵਾ ਨੇ ਕਿਹਾ ਕਿ ਦਿੱਲੀ ਪੂਰਾ ਸੂਬਾ ਨਹੀਂ ਹੈ ਜਦਕਿ ਪੰਜਾਬ ਪੂਰਾ ਸੂਬਾ ਹੈ। ਪੂਰਾ ਸੂਬਾ ਹੋਣ ਦੇ ਬਾਵਜੂਦ ਪੰਜਾਬ ਨੂੰ ਦਿੱਲੀ ਵਰਗੇ ਸੂਬੇ ਕੋਲ ਗਿਰਵੀ ਰੱਖਣ ਦੀ ਸਾਜ਼ਿਸ਼ ਪੰਜਾਬ ਦਾ ਬਹੁਤ ਨੁਕਸਾਨ ਕਰੇਗੀ।






ਨਾਲ ਹੀ ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਜੋ ਵੀ ਫੈਸਲਾ ਲੈਂਦੀ ਹੈ, ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਸਗੋਂ ਕੇਜਰੀਵਾਲ ਅਤੇ ਰਾਘਵ ਚੱਢਾ ਕਰਦੇ ਹਨ।


ਬਾਜਵਾ ਨੇ ਮਾਨ ਨੂੰ ਕਿਹਾ ਰਬੜ ਦੀ ਮੋਹਰ


ਮੁੱਖ ਮੰਤਰੀ ਭਗਵੰਤ ਮਾਨ ਮਹਿਜ਼ ਰਬੜ ਦੀ ਮੋਹਰ ਬਣ ਕੇ ਰਹਿ ਗਏ ਹਨ। ਕੇਜਰੀਵਾਲ ਦੀ ਨੀਅਤ ਸਾਫ਼ ਹੈ ਕਿ ਉਹ ਦਿੱਲੀ ਵਿੱਚ ਰਹਿ ਕੇ ਪੰਜਾਬ ਨੂੰ ਚਲਾਉਣਾ ਚਾਹੁੰਦੇ ਹਨ। ਕਾਂਗਰਸ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਗੱਲਾਂ ਲੋਕਾਂ ਸਾਹਮਣੇ ਰੱਖੀਆਂ ਸੀ, ਹੁਣ ਉਹੀ ਕੁਝ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀ ਵਿਧਾਨ ਸਭਾ ਨਗਰ ਨਿਗਮ ਹੈ, ਇਸ ਦੇ ਮੁੱਖ ਮੰਤਰੀ ਕੇਜਰੀਵਾਲ ਹਨ। ਉਨ੍ਹਾਂ ਕੋਲ ਪੁਲਿਸ ਦੀ ਤਾਕਤ ਨਹੀਂ ਹੈ। ਇਸ ਲਈ ਉਹ ਦਿੱਲੀ ਵਿੱਚ ਪੰਜਾਬ ਦੀਆਂ ਸ਼ਕਤੀਆਂ ਦੀ ਵਰਤੋਂ ਕਰਨਗੇ।


ਬਿਜਲੀ ਸਪਲਾਈ ਮੁੱਦੇ 'ਤੇ ਪ੍ਰਤਾਪ ਬਾਜਵਾ ਨੇ ਘੇਰੀ ਪੰਜਾਬ ਸਰਕਾਰ


ਬਿਜਲੀ ਸਪਲਾਈ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਪੰਜਾਬ ਲਗਾਤਾਰ ਬਿਜਲੀ ਕੱਟਾਂ ਦਾ ਸਾਹਮਣਾ ਕਰ ਰਿਹਾ ਹੈ। ਸਰਕਾਰ ਕਈ ਵਾਅਦਿਆਂ ਤੋਂ ਭੱਜ ਰਹੀ ਹੈ। ਉਨ੍ਹਾਂ ਕਣਕ ਦੇ ਝਾੜ ਵਿੱਚ ਆਈ ਗਿਰਾਵਟ ਲਈ ਕਿਸਾਨਾਂ ਨੂੰ 500 ਰੁਪਏ ਪ੍ਰਤੀ ਹੈਕਟੇਅਰ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬਚਾਉਣਾ ਜ਼ਰੂਰੀ ਹੈ।


ਇਹ ਵੀ ਪੜ੍ਹੋ: Congress Leader Alka Lamba: ਅਲਕਾ ਲਾਂਬਾ ਦਾ ਰੋਪੜ ਪੁਲਿਸ ਸਾਹਮਣੇ ਪੇਸ਼ੀ ਦਾ ਦਿਨ, ਕਈ ਕਾਂਗਰਸੀ ਲੀਡਰ ਵੀ ਜਾਣਗੇ ਨਾਲ