ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ 13 ਦਸੰਬਰ ਨੂੰ ਮੋਗਾ ਵਿੱਚ ਹੋਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ 100ਵੀਂ ਵਰ੍ਹੇਗੰਢ ਮਨਾਉਣ ਸਬੰਧੀ ਰੱਖੀ ਗਈ ਕਾਨਫਰੰਸ ਨੂੰ ਕੁਝ ਸਮੇਂ ਲਈ ਮੁਤਲਵੀ ਕਰ ਦਿਤਾ ਹੈ। ਢੀਂਡਸਾ ਨੇ ਇਹ ਫੈਸਲਾ ਪਾਰਟੀ ਦੇ ਸੀਨੀਅਰ ਲੀਡਰਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਲਿਆ ਹੈ।
ਉਨ੍ਹਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਜਿਹਾ ਕਿਸਾਨ ਅੰਦੋਲਨ ਦੇ ਬਾਰੇ ਵਿੱਚ ਕੇਂਦਰ ਵਲੋਂ ਕੋਈ ਹੱਲ ਨਾ ਕੱਢੇ ਜਾਣ ਕਰਕੇ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਾਹਰਾਂ ਵੱਲੋਂ ਕੋਰੋਨਾ ਦੇ ਮੁੜ ਵਧਣ ਦਾ ਖਤਰਾ ਵੀ ਦੱਸਿਆ ਜਾ ਰਿਹਾ ਹੈ। ਇਨ੍ਹਾਂ ਦੋ ਕਾਰਨਾਂ ਕਰਕੇ ਇਹ ਕਾਨਫਰੰਸ ਅੱਗੇ ਪਾ ਦਿਤੀ ਗਈ ਹੈ। ਜਿਸਦੀ ਅਗਲੀ ਤਰੀਕ ਹਾਲਾਤ ਮੁਤਾਬਕ ਨਿਸ਼ਚਿਤ ਕੀਤੀ ਜਾਵੇਗੀ।
ਸ਼੍ਰੋਮਣੀ ਅਕਾਲੀ ਦਲ ਦੀ 100ਵੀਂ ਵਰ੍ਹੇਗੰਢ ਸਬੰਧੀ ਕਾਨਫਰੰਸ ਅਣਮਿੱਥੇ ਸਮੇਂ ਲਈ ਮੁਲਤਵੀ
ਏਬੀਪੀ ਸਾਂਝਾ Updated at: 17 Nov 2020 02:26 PM (IST)