Pathankot News: ਪਠਾਨਕੋਟ ਦੀ 28 ਸਾਲਾਂ ਧੀ ਨੇ ਵਧਾਇਆ ਪੰਜਾਬ ਦਾ ਮਾਣ, ਹਰਿਆਣਾ ਵਿਖੇ ਸਿਵਿਲ ਸਰਵਿਸਿਜ਼ 'ਚ 8ਵਾ ਰੈਂਕ ਲੈ ਕੇ ਬੱਲੇ-ਬੱਲੇ ਕਰਵਾ ਦਿੱਤੀ ਹੈ। ਜਿਸ ਤੋਂ ਬਾਅਦ ਪਰਿਵਾਰ ਦੇ ਨਾਲ-ਨਾਲ ਪੂਰੇ ਇਲਾਕੇ ਦੇ ਵਿੱਚ ਖੁਸ਼ੀ ਦਾ ਮਾਹੌਲ ਛਾਇਆ ਪਿਆ ਹੈ। ਹਰ ਕੋਈ ਇਸ ਮੁਟਿਆਰ ਨੂੰ ਵਧਾਈਆਂ ਦੇ ਰਹੇ ਹਨ। 


ਹੋਰ ਪੜ੍ਹੋ : ਪੰਜਾਬ ਦੇ CM ਭਗਵੰਤ ਮਾਨ ਦੇ ਜਨਮ ਦਿਨ 'ਤੇ PM ਮੋਦੀ ਨੇ ਕੀ ਕਿਹਾ?



ਸਿਵਿਲ ਸਰਵਿਸਿਜ਼ 'ਚ 8ਵਾ ਰੈਂਕ ਲੈ ਕੇ ਬਣੀ ਜੱਜ


ਜੇਕਰ ਮਨ ਵਿਚ ਕਿਸੇ ਮੁਕਾਮ ਨੂੰ ਹਾਸਿਲ ਕਰਨ ਦੇ ਲਈ ਦ੍ਰਿੜ ਇਰਾਦਾ ਕਰ ਲਿਆ ਜਾਏ ਤਾਂ ਉਹ ਜ਼ਰੂਰ ਹਾਸਿਲ ਕੀਤਾ ਜਾ ਸਕਦਾ ਹੈ। ਜੀ ਹਾਂ ਇਹ ਗੱਲ ਪਠਾਨਕੋਟ ਦੇ ਮੁਹੱਲਾ ਸ਼ਿਵਾਜੀ ਨਗਰ ਦੀ ਰਹਿਣ ਵਾਲੀ ਕਨੂੰ ਪ੍ਰਿਆ ਸ਼ਰਮਾ ਨੇ ਪੂਰੀ ਕਰ ਦਿਖਾਈ ਹੈ। ਇੱਕ ਮਿਡਲ ਕਲਾਸ ਪਰਿਵਾਰ 'ਚ ਜੰਮੀ-ਪਲੀ ਅਤੇ ਆਪਣੀ ਪੜਾਈ ਪੂਰੀ ਲਗਨ ਦੇ ਨਾਲ ਕਰਦੇ ਹੋਏ ਅੱਜ ਜੱਜ ਬਣ ਗਈ ਹੈ। ਇਸ ਬੱਚੀ ਨੇ ਆਪਣੇ ਜੱਜ ਬਣਨ ਦੇ ਸੁਫਨੇ ਪੂਰਾ ਕਰ ਦਿਖਾਇਆ ਹੈ। ਜੱਜ ਬਣਕੇ ਉਸ ਨੇ ਜ਼ਿਲ੍ਹੇ ਦੇ ਨਾਲ ਪੂਰੇ ਪੰਜਾਬ 'ਚ ਨਾਮ ਰੋਸ਼ਨ ਕਰ ਦਿੱਤਾ ਹੈ। ਅਤੇ ਬਾਕੀ ਕੁੜੀਆਂ ਦੇ ਲਈ ਵੀ ਪ੍ਰੇਰਨਾ ਸਰੋਤ ਹੈ ਕਿ ਉਹ ਵੀ ਮਿਹਨਤ ਕਰਕੇ ਕਿਸੇ ਮੁਕਾਮ ਉੱਤੇ ਪੁੱਜ ਸਕਦੀਆਂ ਹਨ ਅਤੇ ਧੀਆਂ ਵੀ ਕਿਸੇ ਤੋਂ ਵੀ ਘੱਟ ਨਹੀਂ ਹਨ।


 



ਇਸ ਸੰਬੰਧੀ ਜਦੋਂ ਕਨੂੰ ਪ੍ਰਿਆ ਸ਼ਰਮਾ ਜੋਕਿ ਜੱਜ ਬਣ ਵਾਪਸ ਆਪਣੇ ਘਰ ਪਰਤੀ ਹੈ ਉਸ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਇਸ ਮੁਕਾਮ ਤੱਕ ਪਹੁੰਚਣ ਲਈ ਉਸ ਵਲੋਂ ਬਹੁਤ ਮਿਹਨਤ ਕੀਤੀ ਗਈ ਹੈ। ਉਸ ਦੇ ਇਸ ਮੁਕਾਮ ਤੱਕ ਪਹੁੰਚਣ ਵਿਚ ਬਹੁਤ ਸਾਰੇ ਲੋਕਾਂ ਦਾ ਯੋਗਦਾਨ ਹੈ। ਉਨ੍ਹਾਂ ਨੇ ਕਿਹਾ ਕਿ 12ਵੀਂ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਬੀ.ਏ, ਐਲ.ਐਲ.ਬੀ ਅਤੇ ਉਸਦੇ ਬਾਅਦ ਮਾਸਟਰ ਐਲ.ਐਲ.ਬੀ ਕਰਨ ਤੋਂ ਬਾਅਦ ਪੀ.ਐਚ.ਡੀ ਕੀਤੀ ਅਤੇ ਇਸੇ ਵਿਚਾਲੇ ਉਸ ਵਲੋਂ ਹਰਿਆਣਾ ਸਿਵਿਲ ਸਰਵਿਸਿਜ਼ ਜੁਡੀਸ਼ਲ ਬਰਾਂਚ ਦੀ ਪ੍ਰੀਖਿਆ ਦਿੱਤੀ ਗਈ ਅਤੇ ਜਿਸ ਦੇ ਬਾਅਦ ਸਤੰਬਰ ਮਹੀਨੇ ਹਰਿਆਣਾ ਹਾਈਕੋਰਟ ਵਿਖੇ ਉਸ ਦਾ ਇੰਟਵਿਊ ਲਿਆ ਗਿਆ ਜਿਸ ਵਿਚ ਉਸ ਦਾ ਅੱਠਵਾਂ ਨੰਬਰ ਆਇਆ ਹੈ।


ਹੋਰ ਪੜ੍ਹੋ : ਇੱਕ ਕੰਸਰਟ ਤੋਂ ਕਿੰਨੀ ਕਮਾਈ ਕਰ ਲੈਂਦੇ ਦਿਲਜੀਤ ਦੋਸਾਂਝ, Dil-Luminati Tour ਤੋਂ ਕਮਾਏ 234 ਕਰੋੜ