ਪਟਿਆਲਾ: ਪਟਿਆਲਾ ਸੈਂਟ੍ਰਲ ਜੇਲ ਵਿਚੋਂ ਤਿੰਨ ਹਫ਼ਤੇ ਪਹਿਲਾਂ ਫਰਾਰ ਹੋਏ ਕੈਦੀਆਂ ਵਿੱਚੋਂ ਪੰਜਾਬ ਪੁਲਿਸ ਨੇ ਵੀਰਵਾਰ ਇੱਕ ਨੂੰ ਕਾਬੂ ਕਰ ਲਿਆ ਹੈ।ਜਾਣਕਾਰੀ ਮੁਤਾਬਿਕ ਪੁਲਿਸ ਨੇ ਇੰਦਰਜੀਤ ਨਾਮ ਫਰਾਰ ਕੈਦੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਆਪਣੇ ਕਿਸੇ ਦੋਸਤ ਤੋਂ ਪੈਸੇ ਉਧਾਰ ਲੈਣ ਲਈ ਪਹੁੰਚਿਆ ਸੀ।ਇਸ ਗ੍ਰਿਫ਼ਤਾਰੀ ਮਗਰੋਂ ਪੁਲਿਸ ਨੂੰ ਜਾਂਚ ਪੜਤਾਲ ਵਿੱਚ ਕਾਫੀ ਮਦਦ ਮਿਲੇਗੀ ਅਤੇ ਪੁਲਿਸ ਨੇ ਇਹ ਵੀ ਪਤਾ ਲੱਗ ਸਕੇਗਾ ਕਿ ਆਖਿਰ ਇਨ੍ਹਾਂ ਤਿੰਨਾਂ ਨੇ ਜੇਲ ਦੀਆਂ ਕੰਧਾਂ ਕਿਵੇਂ ਟੱਪੀਆਂ।
ਇਹ ਤਿੰਨੇ ਜੇਲ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਫਰਾਰ ਹੋਏ ਸਨ। ਇਹ ਤਿੰਨੋਂ ਕੋਰਾਟਾਈਨ ਬੈਰਕ ਵਿੱਚ ਬੰਦ ਸਨ ਜਿਸ ਵਿਚ ਕੈਦੀਆਂ ਲਈ ਸੈੱਲ ਬਣੇ ਹੋਏ ਸੀ।ਪੁਲਿਸ ਜਾਂਚ ਕਰ ਰਹੀ ਸੀ ਕਿ ਕਿਵੇਂ ਉਹ 10 ਫੁੱਟ ਦੀ ਅੰਦਰੂਨੀ ਕੰਧ ਅਤੇ ਫਿਰ ਬਾਹਰਲੀ ਕੰਧ ਜੋ 12 ਫੁੱਟ ਉੱਚੀ ਹੈ ਨੂੰ ਟੱਪਣ ਵਿੱਚ ਕਾਮਯਾਬ ਹੋਏ।
ਜੇਲ੍ਹ ਦੇ ਅੰਦਰਲੇ ਸੂਤਰਾਂ ਨੇ ਦੱਸਿਆ ਕਿ ਤਿੰਨਾਂ ਨੇ ਸੈੱਲ ਦੀ ਕੰਧ ਵਿੱਚ ਇੱਕ ਛੇਕ ਕੀਤਾ ਅਤੇ ਬਾਅਦ ਵਿੱਚ ਉਹ ਦੋਵੇਂ ਕੰਧਾਂ ਟੱਪਣ ਵਿੱਚ ਕਾਮਯਾਬ ਹੋ ਗਏ।ਸੂਤਰਾਂ ਨੇ ਕਿਹਾ ਕਿ ਉਹਨਾਂ ਨੂੰ ਤਾਂ ਭੱਜਣ ਵਾਲੇ ਕੈਦੀਆਂ ਬਾਰੇ ਸਵੇਰੇ ਪਤਾ ਲੱਗਿਆ ਜਦੋਂ ਗਾਰਡ ਬਦਲਣ ਵੇਲੇ ਜੇਲ੍ਹ ਦੇ ਇੱਕ ਗਾਰਡ ਨੇ ਸੈੱਲ ਦੀ ਕੰਧ ਦੇ ਵਿੱਚ ਮੋਰੀ ਨੂੰ ਵੇਖਿਆ।ਜੇਲ ਤੋਂ ਫਰਾਰ ਹੋਏ ਕੈਦੀਆਂ ਵਿੱਚ ਸ਼ੇਰ ਸਿੰਘ ਵਾਸੀ ਪਿੰਡ ਵਣਕੇ, ਅੰਮ੍ਰਿਤਸਰ, ਕਪੂਰਥਲਾ ਦੇ ਪਿੰਡ ਰਾਣੀਪੁਰ ਕੰਬੋਆ ਦਾ ਇੰਦਰਜੀਤ ਸਿੰਘ ਧਿਆਣਾ ਅਤੇ ਰੂਪਨਗਰ ਦੇ ਪਿੰਡ ਢਾਡੀ ਦਾ ਜਸਪ੍ਰੀਤ ਸਿੰਘ ਨੂਪੀ ਸ਼ਾਮਲ ਹਨ।
ਤਿੰਨਾਂ ਵਿਚੋਂ ਸ਼ੇਰ ਸਿੰਘ ਨੂੰ ਬ੍ਰਿਟੇਨ ਤੋਂ ਨਸ਼ਿਆਂ ਦੇ ਇਕ ਕੇਸ ਵਿਚ ਆਪਣੀ ਬਾਕੀ ਦੀ ਸਜ਼ਾ ਭੁਗਤਣ ਲਈ ਇੱਥੇ ਲਿਆਂਦਾ ਗਿਆ ਸੀ, ਜਿਸ ਵਿਚ ਉਸ ਨੂੰ 22 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਇਹ ਵੀ ਪੜ੍ਹੋ: 25 ਪੈਸੇ ਦਾ ਸਿੱਕਾ ਬਦਲ ਸਕਦਾ ਤੁਹਾਡੀ ਕਿਸਮਤ, ਘਰ ਬੈਠੇ ਬਣਾ ਦੇਵੇਗਾ ਲੱਖਪਤੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :