ਪਟਿਆਲਾ: ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਪਰਨੀਤ ਕੌਰ ਲਈ ਚੋਣ ਲੜਨੀ ਸੌਖੀ ਨਹੀਂ ਜਾਪ ਰਹੀ। ਅੱਜ ਉਹ ਪਟਿਆਲਾ ਨੇੜੇ ਸਮਾਣਾ ਦੇ ਪਿੰਡ ਕਲਾਰਾਂ ਵਿੱਚ ਚੋਣ ਪ੍ਰਚਾਰ ਕਰਨ ਲਈ ਪੁੱਜੇ ਸਨ ਪਰ ਉਨ੍ਹਾਂ ਦਾ ਭਾਸ਼ਣ ਸ਼ੁਰੂ ਹੁੰਦਿਆਂ ਹੀ ਉੱਥੇ ਇੱਟਾਂ-ਰੋੜੇ ਚੱਲਣੇ ਸ਼ੁਰੂ ਹੋ ਗਏ। ਕਈ ਪਿੰਡ ਵਾਸੀ ਘਟਨਾ ਵਿੱਚ ਜ਼ਖ਼ਮੀ ਹੋ ਗਏ। ਇਸ ਦੌਰਾਨ ਲੋਕਾਂ ਨੇ ਮਹਾਰਾਣੀ ਨੂੰ ਕਾਲ਼ੀਆਂ ਝੰਡੀਆਂ ਵੀ ਦਿਖਾਈਆਂ।
ਇਸ ਮੌਕੇ ਜ਼ਖ਼ਮੀ ਹੋਏ ਪਿੰਡ ਵਾਸੀਆਂ ਨੇ ਕਿਹਾ ਕਿ ਇੱਟਾਂ, ਪੱਥਰ ਤੇ ਕਿਰਪਾਨਾਂ ਕਾਂਗਰਸ ਵੱਲੋਂ ਚਲਾਈਆਂ ਗਈਆਂ ਸੀ। ਪਰਨੀਤ ਕੌਰ ਦੇ ਜਾਣ ਬਾਅਦ ਉਹ ਸ਼ਾਂਤੀ ਨਾਲ ਵਿਰੋਧ ਕਰ ਰਹੇ ਸੀ ਪਰ ਕਾਂਗਰਸੀਆਂ ਨੇ ਇੱਟਾਂ-ਪੱਥਰ ਮਾਰ ਕੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਜ਼ਖ਼ਮੀ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਹਨ।
ਕੈਪਟਨ ਦੀ ਪਤਨੀ ਦਾ ਪਟਿਆਲਾ 'ਚ ਜ਼ਬਰਦਸਤ ਵਿਰੋਧ, ਭਾਸ਼ਣ ਸ਼ੁਰੂ ਹੁੰਦੇ ਚੱਲੇ ਇੱਟਾਂ-ਰੋੜੇ ਤੇ ਕਿਰਪਾਨਾਂ
ਏਬੀਪੀ ਸਾਂਝਾ
Updated at:
09 May 2019 04:12 PM (IST)
ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਪਰਨੀਤ ਕੌਰ ਲਈ ਚੋਣ ਲੜਨੀ ਸੌਖੀ ਨਹੀਂ ਜਾਪ ਰਹੀ। ਅੱਜ ਉਹ ਪਟਿਆਲਾ ਨੇੜੇ ਸਮਾਣਾ ਦੇ ਪਿੰਡ ਕਲਾਰਾਂ ਵਿੱਚ ਚੋਣ ਪ੍ਰਚਾਰ ਕਰਨ ਲਈ ਪੁੱਜੇ ਸਨ ਪਰ ਉਨ੍ਹਾਂ ਦਾ ਭਾਸ਼ਣ ਸ਼ੁਰੂ ਹੁੰਦਿਆਂ ਹੀ ਉੱਥੇ ਇੱਟਾਂ-ਰੋੜੇ ਚੱਲਣੇ ਸ਼ੁਰੂ ਹੋ ਗਏ। ਕਈ ਪਿੰਡ ਵਾਸੀ ਘਟਨਾ ਵਿੱਚ ਜ਼ਖ਼ਮੀ ਹੋ ਗਏ। ਇਸ ਦੌਰਾਨ ਲੋਕਾਂ ਨੇ ਮਹਾਰਾਣੀ ਨੂੰ ਕਾਲ਼ੀਆਂ ਝੰਡੀਆਂ ਵੀ ਦਿਖਾਈਆਂ।
- - - - - - - - - Advertisement - - - - - - - - -