ਪਟਿਆਲਾ : ਅੱਜ ਪਟਿਆਲਾ ਪੁਲੀਸ ਲਾਈਨ ਵਿਖੇ ਐਸਪੀ.ਡੀ. ਮਿਹਤਾਬ ਸਿੰਘ ਵੱਲੋਂ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਦੱਸਿਆ ਗਿਆ ਕਿ ਐੱਸਐੱਸਪੀ ਨਾਨਕ ਸਿੰਘ ਵੱਲੋਂ ਚਲਾਈ ਗਈ ਮੁਹਿੰਮ ਤਹਿਤ ਨਸ਼ਿਆਂ ਦੇ ਖਿਲਾਫ਼ ਵਿੱਢੀ ਮੁਹਿੰਮ 'ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 

 

ਜਿਨ੍ਹਾਂ ਦੀ ਸ਼ਨਾਖਤ ਧਰਮਪਾਲ ਸ਼ਰਮਾ ਪੁੱਤਰ ਲੇਟ ਦੇਵਰਾਜ ਪਿੰਡ ਚਮਾਰਹੇੜੀ ਥਾਣਾ ਸਦਰ ਪਟਿਆਲਾ ਦੱਸੀ ਜਾ ਰਹੀ ਹੈ ਅਤੇ ਦੂਸਰਾ ਦੋਸ਼ੀ ਬਲਬੀਰ ਸਿੰਘ ਉਰਫ ਭੂੰਡੀ ਪੁੱਤਰ ਲੇਟ ਪਿਆਰਾ ਸਿੰਘ ਵਾਸੀ ਮਕਾਨ ਨੰਬਰ ਇੱਕ ਸੌ ਸਨਤਾਲੀ ਕੋਲ ਨੰਬਰ ਚਾਰ ਮੁਹੱਲਾ ਬੇਗਮਪੁਰਾ ਜ਼ਿਲ੍ਹਾ ਨਵਾਂਸ਼ਹਿਰ ਦੱਸਿਆ ਜਾ ਰਿਹਾ ਹੈ। 

 

ਇਨ੍ਹਾਂ ਨੂੰ ਗਿ੍ਫ਼ਤਾਰ ਕਰਕੇ ਇਨ੍ਹਾਂ ਕੋਲੋਂ ਪੰਜ ਕਿਲੋ ਅਫੀਮ ਬਰਾਮਦ ਕੀਤੀ ਗਈ। ਇਨ੍ਹਾਂ ਉਪਰ ਮੁਕੱਦਮਾ ਨੰਬਰ ਇਕਵੰਜਾ ,ਐੱਨਡੀਪੀਐੱਸ ਐਕਟ ਧਾਰਾ ਅਨਾਜ ਮੰਡੀ ਪਟਿਆਲਾ ਵਿੱਚ ਦਰਜ ਕੀਤਾ ਗਿਆ ਹੈ। ਜਿਸ ਦੀ ਜਾਣਕਾਰੀ ਦਿੰਦੇ ਹੋਏ ਐੱਸਪੀਡੀ ਮਹਿਤਾਬ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੂਰੇ ਪਟਿਆਲਾ ਵਿਚ ਕਿਸੇ ਵੀ ਥਾਂ 'ਤੇ ਨਸ਼ੇ ਦੀ ਕੋਈ ਖ਼ਬਰ ਮਿਲਦੀ ਹੈ ਤਾਂ ਅਸੀਂ ਤੁਰੰਤ ਐਕਸ਼ਨ ਕਰਾਂਗੇ ਤੇ ਨਸ਼ਾ ਨਹੀਂ ਰਹੇਗਾ।   

 


 ਦੱਸ ਦੇਈਏ ਕਿ ਪੰਜਾਬ ਦੀ ਸੱਤਾ ਉਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੇ ਰਾਹ ਵਿੱਚ ਕਈ ਵੱਡੀ ਚੁਨੌਤੀਆਂ ਹਨ। ਆਮ ਆਦਮੀ ਪਾਰਟੀ ਨੇ ਔਰਤਾਂ ਨੂੰ 1000 ਰੁਪਏ ਦੀ ਵਿੱਤੀ ਸਹਾਇਤਾ, 16 ਹਜ਼ਾਰ ਮੁਹੱਲਾ ਕਲੀਨਿਕ ਸਥਾਪਤ ਕਰਨ ਅਤੇ ਬਿਜਲੀ ਮੁਫ਼ਤ ਬਣਾਉਣ ਆਦਿ ਵਾਅਦਿਆਂ ਦੇ ਆਧਾਰ 'ਤੇ ਸੱਤਾ ਸੰਭਾਲੀ ਹੈ। ਨਸ਼ਾ ਇੱਕ ਅਜਿਹਾ ਅਜਗਰ ਹੈ, ਜਿਸ ਨੇ ਕਈ ਨੌਜਵਾਨਾਂ ਨੂੰ ਨਿਗਲ ਲਿਆ ਹੈ। ਨਸ਼ਾ ਅਤੇ ਡਰੱਗ ਮਾਫੀਆ ਨੂੰ ਖਤਮ ਕਰਨਾ ‘ਆਪ’ ਦੇ ਸਾਹਮਣੇ ਵੱਡੀ ਚੁਣੌਤੀ ਹੈ।


ਇਸ ਤੋਂ ਪਹਿਲਾਂ ਇਸ ਨੂੰ ਚਾਰ ਹਫ਼ਤਿਆਂ ਵਿੱਚ ਖ਼ਤਮ ਕਰਨ ਦੀ ਕੋਸ਼ਿਸ਼ ਵਿੱਚ ਕਾਂਗਰਸ ਹਾਸ਼ੀਏ ’ਤੇ ਪਹੁੰਚ ਗਈ। ਸਾਲ 2015 ਅਤੇ 2016 ਤੱਕ ਕੀਤੇ ਗਏ ਸਰਵੇਖਣਾਂ ਅਨੁਸਾਰ ਨਸ਼ੇ ਦੇ ਸ਼ਿਕਾਰ ਸਿਰਫ਼ 99 ਫ਼ੀਸਦੀ ਮਰਦ ਸਨ ਪਰ ਹੁਣ ਔਰਤਾਂ ਵੀ ਨਸ਼ਿਆਂ ਦੀ ਲਪੇਟ ਵਿੱਚ ਆ ਗਈਆਂ ਹਨ। ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਦੀ ਇੱਕ ਰਿਪੋਰਟ ਅਨੁਸਾਰ ਪੰਜਾਬ ਵਿੱਚ ਨਸ਼ੇ ਕਰਨ ਵਾਲਿਆਂ ਦੀ ਗਿਣਤੀ 2,32,856 ਹੈ। ਸਰਵੇਖਣ ਵਿੱਚ ਦਾਅਵਾ ਕੀਤਾ ਗਿਆ ਹੈ ਕਿ 53 ਫੀਸਦੀ (123413) ਲੋਕ ਹੈਰੋਇਨ ਅਤੇ ਚਿੱਟੇ ਦੇ ਆਦੀ ਹਨ।