ਪਟਿਆਲਾ: ਪੂਰੇ ਪੰਜਾਬ 'ਚ ਧੂਰੀ ਦਾ ਨਾਂ ਗੂੰਜਿਆ ਹੈ। ਇਸ ਪਛੜੇ ਇਲਾਕੇ ਦੇ ਇਸ ਛੋਟੇ ਜਿਹੇ ਸ਼ਹਿਰ ਦੀਆਂ ਦੋ ਕੁੜੀਆਂ ਨੇ ਪੰਜਾਬ ਸਿਵਲ ਸਰਵਿਸਜ਼ (ਪੀ.ਐਸ.ਸੀ.) ਵਿੱਚ ਪਹਿਲਾ ਕੇ ਤੀਜਾ ਸਥਾਨ ਕੀਤਾ ਹੈ।
ਦਰਅਸਲ ਧੂਰੀ ਦੀ ਇਨਾਇਤ ਗੁਪਤਾ ਨੇ ਪੀ.ਐਸ.ਸੀ. 2015 ਦੀ ਫਾਈਨਲ ਰਿਜ਼ਲਟ ਲਿਸਟ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸੇ ਸ਼ਹਿਰ ਦੀ ਕੰਨੂ ਗਰਗ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਪੰਜਾਬ ਸਰਵਿਸਜ਼ ਕਮਿਸ਼ਨ ਵੱਲੋਂ ਕਰਵਾਈ ਗਈ ਪ੍ਰੀਖਿਆ ਦਾ ਨਤੀਜਾ ਜੂਨ ਵਿੱਚ ਜਾਰੀ ਕੀਤਾ ਗਿਆ ਸੀ।
ਇਸ ਵਿੱਚ ਸਫਲ ਹੋਏ 264 ਉਮੀਦਵਾਰਾਂ ਨੂੰ ਇੰਟਰਵਿਊ ਲਈ ਚੁਣਿਆ ਗਿਆ ਸੀ। ਹੁਣ ਫਾਈਨਲ ਲਿਸਟ ਵਿੱਚ 18 ਡੀ.ਐਸ.ਪੀ., 23 ਈ.ਟੀ.ਓ. ਤੇ 9 ਤਹਿਸੀਲਦਾਰ ਨਿਯੁਕਤ ਕੀਤੇ ਗਏ ਹਨ।
ਸੋਮਵਾਰ ਦੇਰ ਰਾਤ ਵੈੱਬਸਾਈਟ 'ਤੇ ਜਾਰੀ ਇਸ ਲਿਸਟ ਵਿੱਚ ਲੁਧਿਆਣਾ ਦੇ ਬਵਨਦੀਪ ਸਿੰਘ ਵਾਲਿਆ ਨੇ ਦੂਜਾ ਤੇ ਧੂਰੀ ਦੀ ਕੰਨੂ ਗਰਗ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਕੁੱਲ 100 ਲੋਕਾਂ ਦੀ ਫਾਈਨਲ ਲਿਸਟ ਜਾਰੀ ਕੀਤੀ ਗਈ ਹੈ।