ਗੁਰਦਾਸਪੁਰ: ਰਾਵੀ ਤੇ ਹੋਰ ਦਰਿਆਵਾਂ ਵਿੱਚ ਪਾਣੀ ਵਧਣ ਨਾਲ ਕਈ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ। ਜ਼ਿਲ੍ਹਾ ਗੁਰਦਾਸਪੁਰ ਵਿੱਚ ਮਕੌੜਾ ਪਤਨ 'ਤੇ ਪਾਣੀ ਦਾ ਪੱਧਰ 1.70 ਲੱਖ ਕਿਉਸਿਕ ਪਹੁੰਚ ਗਿਆ ਹੈ। ਦੂਜੇ ਪਾਸੇ ਦਰਿਆ ਉੱਜ ਤੇ ਰਾਵੀ ਵਿਚਲੇ ਪਾਣੀ ਦਾ ਪੱਧਰ ਵਧਣ ਨਾਲ ਮਕੌੜਾ ਪਤਨ ਦੇ ਪਾਰ ਭਰੀਆਲ ਸੈਕਟਰ ਵਿੱਚ ਬਾਰਡਰ ਨਾਲ ਲੱਗਦੇ ਪਿੰਡਾਂ ਦਾ ਦੇਸ਼ ਨਾਲ ਸੰਪਰਕ ਟੁੱਟ ਗਿਆ। ਦਰਿਆ ਵਿੱਚ ਪਾਣੀ ਦਾ ਪੱਧਰ ਬਹੁਤ ਵਧ ਗਿਆ ਹੈ।

 

 

 

 

ਦੂਜੇ ਪਾਸੇ ਇਸ ਇਲਾਕੇ ਦਾ ਜਾਇਜ਼ਾ ਲੈਣ ਪਹੁੰਚੇ ਡੀ.ਸੀ. ਗੁਰਦਾਸਪੁਰ ਪ੍ਰਦੀਪ ਸੱਭਰਵਾਲ ਨੇ ਦੱਸਿਆ ਕਿ ਸਧਾਰਨ ਤੌਰ 'ਤੇ 50 ਹਜ਼ਾਰ ਕਿਉਸਿਕ ਪਾਣੀ ਦਾ ਵਹਾਅ ਰਹਿੰਦਾ ਹੈ। ਬਾਰਡਰ ਦੇ ਨਾਲ ਭਾਰਤ ਦੇ ਤੂਰ, ਚੇਬੇ, ਮੰਮੀ ਚੱਕਰ ਰੰਗਾ, ਝੂਮਰ, ਭਰਿਆਲ, ਕਜਲੇ, ਲਸੀਆਨ ਪਿੰਡ ਪਾਣੀ ਦੀ ਚਪੇਟ ਵਿੱਚ ਹਨ। ਇਹ ਪਿੰਡ ਤਿੰਨ ਪਾਸਿਓਂ ਦਰਿਆ ਤੇ ਚੌਥੇ ਪਾਸੇ ਤੋਂ ਪਾਕਿ ਬਾਰਡਰ ਦੇ ਵਿੱਚ ਹਨ।

 

 

 

ਇਨ੍ਹਾਂ ਪਿੰਡਾਂ ਨੂੰ ਜਾਣ ਦਾ ਇੱਕ ਹੀ ਰਸਤਾ ਪਤਨ ਹੈ। ਇਸ ਪਤਨ ਤੇ ਪਾਕਿਸਤਾਨ ਵੱਲੋਂ ਆ ਰਿਹਾ ਦਰਿਆ ਉੱਜ ਤੇ ਭਾਰਤ ਤੋਂ ਨਿਕਲਣ ਵਾਲੇ ਦਰਿਆ ਰਾਵੀ ਦਾ ਸੰਗਮ ਹੁੰਦਾ ਹੈ। ਉੱਥੇ ਹੀ ਗੁਰਦਾਸਪੁਰ ਵਿੱਚ ਬਿਆਸ ਦਰਿਆ ਨਾਲ ਲੱਗਦੇ ਇਲਾਕੇ ਵਿੱਚ ਪਾਣੀ ਦਾ ਪੱਧਰ ਵਧਣਾ ਲੋਕਾਂ ਲਈ ਮੁਸੀਬਤ ਬਣ ਗਿਆ ਹੈ। ਦਰਿਆ ਦੇ ਨੇੜੇ ਰਹਿਣਾ ਵਾਲੇ ਲੋਕ ਆਪਣੇ ਘਰ ਛੱਡ ਆਏ ਹਨ ਤੇ ਹੁਣ ਉਹ ਬੇਘਰ ਹੋ ਗਏ ਹਨ।